22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

‘ ਰੁੱਖ ਲਗਾਓ, ਭਵਿੱਖ ਬਚਾਓ’ ਦਾ ਸੁਨੇਹਾ ਦਿੰਦਿਆਂ ਗੁਰੂ ਨਾਨਕਪੁਰਾ ਨਹਿਰ ’ਤੇ ਲਗਾਏ 51 ਬੂਟੇ

ਰਾਹੋਂ, 21 ਸਤੰਬਰ (ਉਂਕਾਰ ਸਿੰਘ ਰਾਠੋਰ)-ਵਾਤਾਵਰਨ ਦੀ ਸੰਭਾਲ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਿਆ-ਭਰਿਆ ਭਵਿੱਖ ਦੇਣ ਦੇ ਮਕਸਦ ਨਾਲ ‘ਰੁੱਖ ਲਗਾਓ, ਭਵਿੱਖ ਬਚਾਓ’ ਮੁਹਿੰਮ ਤਹਿਤ ਗੁਰੂ ਨਾਨਕਪੁਰਾ ਨਹਿਰ ਵਿਖੇ 51 ਬੂਟੇ ਲਗਾਏ ਗਏ। ਇਸ ਮੌਕੇ ਵਾਤਾਵਰਨ ਪ੍ਰੇਮੀ ਰਾਜਾ ਕੈਂਥ ਰਾਹੋਂ ਦੀ ਅਗਵਾਈ ਹੇਠ ਵੱਖ-ਵੱਖ ਸਾਥੀਆਂ ਨੇ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਸੰਕਲਪ ਵੀ ਲਿਆ।

Ad Position 21
No active advertisement
ਅਜੀਤ ਡੈਸਕ 22-09-2026
ਰਾਹੋਂ, 21 ਸਤੰਬਰ (ਉਂਕਾਰ ਸਿੰਘ ਰਾਠੋਰ)-ਵਾਤਾਵਰਨ ਦੀ ਸੰਭਾਲ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਿਆ-ਭਰਿਆ ਭਵਿੱਖ ਦੇਣ ਦੇ ਮਕਸਦ ਨਾਲ ‘ਰੁੱਖ ਲਗਾਓ, ਭਵਿੱਖ ਬਚਾਓ’ ਮੁਹਿੰਮ ਤਹਿਤ ਗੁਰੂ ਨਾਨਕਪੁਰਾ ਨਹਿਰ ਵਿਖੇ 51 ਬੂਟੇ ਲਗਾਏ ਗਏ। ਇਸ ਮੌਕੇ ਵਾਤਾਵਰਨ ਪ੍ਰੇਮੀ ਰਾਜਾ ਕੈਂਥ ਰਾਹੋਂ ਦੀ ਅਗਵਾਈ ਹੇਠ ਵੱਖ-ਵੱਖ ਸਾਥੀਆਂ ਨੇ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਸੰਕਲਪ ਵੀ ਲਿਆ। ਇਸ ਵਾਤਾਵਰਨ ਸੰਭਾਲ ਮੁਹਿੰਮ ਵਿੱਚ ਪ੍ਰਭਜੋਤ ਸਿੰਘ ਰਾਹੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ, ਸੁਖਪਾਲ ਸਿੰਘ ਭਾਰਟਾ, ਮਨਜਿੰਦਰ ਸਿੰਘ ਭਾਰਟਾ, ਮਾਸਟਰ ਨਰਿੰਦਰ ਸਿੰਘ, ਰਮਨ ਭੱਟੀ, ਕਰਨਵੀਰ ਸਿੰਘ ਰਾਹੋਂ, ਰਾਜਾ ਬੰਗਾ, ਗਗਨਪ੍ਰੀਤ ਸਿੰਘ ਭਾਰਟਾ, ਅਨਮੋਲਕ ਸਿੰਘ ਭਾਰਟਾ ਸਮੇਤ ਵਾਤਾਵਰਨ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਰੁੱਖ ਸਿਰਫ਼ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦਾ ਸਾਧਨ ਨਹੀਂ ਸਗੋਂ ਮਨੁੱਖੀ ਜੀਵਨ ਲਈ ਆਕਸੀਜਨ, ਛਾਂ ਤੇ ਸਾਫ਼-ਸੁਥਰੇ ਵਾਤਾਵਰਨ ਦਾ ਮੁੱਖ ਆਧਾਰ ਹਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਲਗਾਏ ਗਏ ਬੂਟਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਬੂਟਿਆਂ ਦੀ ਸੇਵਾ ਸੁਰਿੰਦਰ ਸਿੰਘ ਭਾਰਟਾ ਵਲੋਂ ਕੀਤੀ ਗਈ। ਇਸ ਉਪਰਾਲੇ ਨੂੰ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਵਲੋਂ ਸ਼ਲਾਘਾਯੋਗ ਕਦਮ ਦੱਸਦਿਆਂ ਹੋਰਨਾਂ ਲੋਕਾਂ ਨੂੰ ਵੀ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਮੋਗਾ ਰੈਲੀ ਸੰਬੰਧੀ ਕਾਠਗੜ੍ਹ ਵਿਚ ਹੋਈ ਮੀਟਿੰਗ ਅਗਲੀ ਖ਼ਬਰ ਸਤਨਾਮ ਜਲਾਲਪੁਰ ਵਲੋਂ ਨੀਲੇਵਾੜੇ ’ਚ ‘ਲੋਕ ਮਿਲਣੀ’
Ad Position 24