24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਰਾਗਪੁਰ ਵਿਖੇ ਛਿੰਝ ਮੇਲਾ 26 ਨੂੰ

ਔੜ/ਝਿੰਗੜਾਂ, 23 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਪਰਾਗਪੁਰ ਵਿਖੇ ਦਰਬਾਰ ਪੰਜ ਪੀਰ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ, ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ ਇਸ ਸਾਲ ਵੀ 25 ਤੇ 26 ਸਤੰਬਰ ਨੂੰ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਰਾਮ ਪਰਾਗਪੁਰ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ। ਜਿਸ ਦਾ ਪੋਸਟਰ ਜਾਰੀ ਕਰਦਿਆਂ ਪ੍ਰਬੰਧਕ ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ, ਲਖਵੀਰ ਸਿੰਘ ਸ਼ੇਰਗਿੱਲ ਕੈਨੇਡਾ, ਪ੍ਰਿੰਸੀਪਲ ਚੇਤਨ ਦੇਵ, ਸ਼ਿੰਦਰਪਾਲ ਪਰਾਗਪੁਰ, ਜਸਵਿੰਦਰ ਸਿੰਘ ਸੋਢੀ, ਠਾਕੁਰ ਦਾਸ ਆਦਿ ਸਾਥੀ ਪ੍ਰਬੰਧਕਾਂ ਨੇ ਦੱਸਿਆ ਕਿ 25 ਸਤੰਬਰ ਸਵੇਰ ਵੇਲੇ ਕਈ ਧਾਰਮਿਕ ਰਸਮਾਂ ਕਰਨ ਉਪਰੰਤ ਨਾਮਵਰ ਲਵਲੀ ਨਕਾਲ ਪਾਰਟੀ ਨਵਾਂਸ਼ਹਿਰ ਅਤੇ ਕਵਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।

Ad Position 21
No active advertisement
ਪ੍ਰਬੰਧਕਾਂ ਵਲੋਂ ਪੋਸਟਰ ਜਾਰੀ 24-09-2026
ਔੜ/ਝਿੰਗੜਾਂ, 23 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਪਰਾਗਪੁਰ ਵਿਖੇ ਦਰਬਾਰ ਪੰਜ ਪੀਰ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ, ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ ਇਸ ਸਾਲ ਵੀ 25 ਤੇ 26 ਸਤੰਬਰ ਨੂੰ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਰਾਮ ਪਰਾਗਪੁਰ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ। ਜਿਸ ਦਾ ਪੋਸਟਰ ਜਾਰੀ ਕਰਦਿਆਂ ਪ੍ਰਬੰਧਕ ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ, ਲਖਵੀਰ ਸਿੰਘ ਸ਼ੇਰਗਿੱਲ ਕੈਨੇਡਾ, ਪ੍ਰਿੰਸੀਪਲ ਚੇਤਨ ਦੇਵ, ਸ਼ਿੰਦਰਪਾਲ ਪਰਾਗਪੁਰ, ਜਸਵਿੰਦਰ ਸਿੰਘ ਸੋਢੀ, ਠਾਕੁਰ ਦਾਸ ਆਦਿ ਸਾਥੀ ਪ੍ਰਬੰਧਕਾਂ ਨੇ ਦੱਸਿਆ ਕਿ 25 ਸਤੰਬਰ ਸਵੇਰ ਵੇਲੇ ਕਈ ਧਾਰਮਿਕ ਰਸਮਾਂ ਕਰਨ ਉਪਰੰਤ ਨਾਮਵਰ ਲਵਲੀ ਨਕਾਲ ਪਾਰਟੀ ਨਵਾਂਸ਼ਹਿਰ ਅਤੇ ਕਵਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਬਾਅਦ ਦੁਪਹਿਰ ਛਿੰਝ ਮੇਲੇ ਦਾ ਪਿੜ ਕੱਢਿਆ ਜਾਵੇਗਾ। ਜਿਸ ਵਿੱਚ ਨਾਮਵਰ ਪਹਿਲਵਾਨ ਆਪਣੇ ਸ਼ਕਤੀ ਦੇ ਜੌਹਰ ਦਿਖਾਉਣਗੇ। ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। 26 ਸਤੰਬਰ ਨੂੰ ਸਵੇਰੇ 10 ਵਜੇ ਕੁਤਬੇਵਾਲ ਨਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਬਾਅਦ ਦੁਪਹਿਰ ਭਾਰੀ ਛਿੰਝ ਮੇਲਾ ਹੋਵੇਗਾ। ਜਿਸ ਦਾ ਉਦਘਾਟਨ ਸਰਪੰਚ ਨਛੱਤਰ ਕੌਰ ਤੇ ਪਿੰਡ ਦੇ ਪਤਵੰਤੇ ਸੱਜਣ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਛਿੰਝ ਮੇਲੇ ਦੌਰਾਨ ਉੱਚਕੋਟੀ ਦੇ ਪਹਿਲਵਾਨ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਗੇ। ਪਟਕੇ ਦੀ ਪਹਿਲੀ ਕੁਸ਼ਤੀ ਲੱਕੀ ਗਰਚਾ ਤੇ ਜੋਬਨ ਪੱਟੀ, ਦੋ ਨੰਬਰ ਦੀ ਕੁਸ਼ਤੀ ਸਲਮਾਨ ਜੰਮੂ ਤੇ ਅਨਮੋਲ ਬਾਹੜੋਵਾਲ, ਤੀਜੀ ਕੁਸ਼ਤੀ ਦੁੱਲਾ ਮੁਕੰਦਪੁਰ ਤੇ ਹੈਪੀ ਮੱਛੀਆਂ ਅਤੇ ਚੌਥੇ ਨੰਬਰ ਦੀ ਕੁਸ਼ਤੀ ਲਾਲਾ ਪਰਾਗਪੁਰ ਤੇ ਸੰਦੀਪ ਜਾਡਲਾ ਵਿੱਚਕਾਰ ਹੋਵੇਗੀ। ਪਟਕੇ ਦੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਤੇ ਹੋਰ ਇਨਾਮੀ ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਦਿਲ ਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਛਿੰਝ ਮੇਲੇ ਵਿੱਚ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਬੰਧਕ ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ ਪਰਾਗਪੁਰ, ਅਵਤਾਰ ਸਿੰਘ ਤਾਰੀ, ਲਖਵੀਰ ਸਿੰਘ ਸ਼ੇਰਗਿੱਲ ਕੈਨੇਡਾ ਪਰਾਗਪੁਰ, ਪ੍ਰਿੰਸੀਪਲ ਚੇਤਨ ਦੇਵ, ਸ਼ਿੰਦਰਪਾਲ ਪਰਾਗਪੁਰ, ਜਸਵਿੰਦਰ ਸਿੰਘ ਸੋਢੀ, ਠਾਕੁਰ ਦਾਸ, ਨੰਬਰਦਾਰ ਤਰਸੇਮ ਲਾਲ, ਲਛਮਣ ਦਾਸ, ਘੋਲੀ, ਮਿਸਤਰੀ ਗੁਰਮੀਤ ਸਿੰਘ ਚਾਨਾ, ਜੀਤ ਸਿੰਘ ਫੌਜੀ ਪਰਾਗਪੁਰ, ਭਜਨ ਰਾਮ, ਸੁਰਜੀਤ ਸਿੰਘ, ਸਰਦਾਰਾ ਸਿੰਘ ਮਝੈਲ, ਰਾਜ ਕੁਮਾਰ, ਹਰਮਨ ਸਿੰਘ ਸੇ਼ਰਗਿੱਲ, ਸੁੱਖਾ ਸਿੰਘ, ਫੌਜੀ ਸੋਹਣ ਲਾਲ, ਗੁਰਦੀਪ ਰਾਮ, ਸੁਲੱਖਣ ਸਿੰਘ ਲੜੋਆ, ਬਲਦੀਪ ਸਿੰਘ ਸਰਾਂ, ਦਲਜੀਤ ਸਿੰਘ ਸਰਾਂ, ਸਤਨਾਮ ਸਿੰਘ ਸਰਾਂ, ਗੁਰਮੀਤ ਰਾਮ, ਅਵਤਾਰ ਸਿੰਘ ਲਿੱਧੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਰੌਬੀ ਕੰਗ ਵਲੋਂ ਘਰ-ਘਰ ਕੀਤੀ ਪਹੁੰਚ ਅਗਲੀ ਖ਼ਬਰ ਨਿਊ ਆਦਰਸ਼ ਸਕੂਲ ਸੜੋਆ ਦੇ ਪ੍ਰਿੰਸੀਪਲ ਸਮੇਤ ਦੋ ਅਧਿਆਪਕ ਜੀ.ਐਨ.ਏ. ਯੂਨੀਵਰਸਿਟੀ ਵਲੋਂ ਸਨਮਾਨਿਤ
Ad Position 24