28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਦਾਨ ਕਰਨ ਨਾਲ ਮਨ ਨੂੰ ਸਕੂਨ ਮਿਲਦਾ-ਬਲਬੀਰ ਸਿੰਘ ਯੂ. ਐਸ. ਏ.

ਉਸਮਾਨਪੁਰ, 28 ਸਤੰਬਰ (ਸੰਦੀਪ ਮਝੂਰ)-ਅਮਰੀਕਾ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵਕ ਬਲਬੀਰ ਸਿੰਘ ਉਸਮਾਨਪੁਰ ਯੂ. ਐਸ.

Ad Position 21
No active advertisement
ਅਜੀਤ ਡੈਸਕ 29-09-2026
ਉਸਮਾਨਪੁਰ, 28 ਸਤੰਬਰ (ਸੰਦੀਪ ਮਝੂਰ)-ਅਮਰੀਕਾ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵਕ ਬਲਬੀਰ ਸਿੰਘ ਉਸਮਾਨਪੁਰ ਯੂ. ਐਸ. ਏ. (ਸਿਆਟਲ) ਨੇ ਕਿਹਾ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਵਿਚ ਆਪਣੇ ਦਸਵੰਧ ਵਿਚੋਂ ਮਾਨਵਤਾ ਦੀ ਭਲਾਈ ਲਈ ਸਦਾ ਦਾਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਾਨ ਕਰਨ ਨਾਲ ਮਨ ਨੂੰ ਇਕ ਵੱਖਰਾ ਸਕੂਨ ਮਿਲਦਾ ਹੈ। ਉਨ੍ਹਾਂ ਵਲੋਂ ਇਸੇ ਵਿਚਾਰਧਾਰਾ ਨੂੰ ਮਨ ਵਿਚ ਰੱਖਦਿਆਂ ਅਤੇ ਆਪਣੇ ਮਾਪਿਆਂ ਸਵ: ਮਹਿੰਦਰ ਸਿੰਘ ਪੰਗਲੀਆ ਤੇ ਮਾਤਾ ਗੁਰਦੇਵ ਕੌਰ ਦੀ ਪ੍ਰੇਰਨਾ ਦੇ ਚੱਲਦਿਆਂ ਅੱਜ ਤੋਂ 17 ਸਾਲ ਪਹਿਲਾਂ 16 ਦੇ ਕਰੀਬ ਲੋੜਵੰਦਾਂ ਵਾਸਤੇ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋੜਵੰਦ ਕੁੜੀਆਂ ਦੇ ਵਿਆਹ, ਲੋੜਵੰਦਾਂ ਨੂੰ ਮੁਫ਼ਤ ਦਵਾਈਆਂ, ਲੋੜਵੰਦਾਂ ਨੂੰ ਗਰਮੀ ਦੇ ਮੌਸਮ ਵਿਚ ਚੱਪਲਾਂ ਅਤੇ ਸਰਦੀ ਵਿਚ ਬੂਟ, ਜੁਰਾਬਾਂ ਆਦਿ ਸਮੇਤ ਹੋਰ ਕਈ ਸਮਾਜ ਸੇਵਾ ਦੇ ਕਾਰਜ ਸਮੇਂ-ਸਮੇਂ ’ਤੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡ ਉਸਮਾਨਪੁਰ ਵਿਖੇ ਵੀ ਅਜਿਹੇ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕਾਰਜ ਇੰਝ ਹੀ ਜਾਰੀ ਰੱਖਣਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੰਗਾ ਰਾਮ ਅਹੀਰ ਟਰੱਸਟ ਵਲੋਂ ਵਿਦਿਆਰਥਣਾਂ ਦਾ ਸਨਮਾਨ ਅਗਲੀ ਖ਼ਬਰ ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੇਗਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜੀਵਨ-ਜੈ ਕ੍ਰਿਸ਼ਨ ਸਿੰਘ ਰੌੜੀ
Ad Position 24