29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਲਿਖਾਰੀ ਮੰਗੀ ਚੱਕ ਮੁਗਲਾਣੀ ਦੇ ਮਕਾਨ ਦੀ ਮੁਰੰਮਤ ਲਈ 21 ਹਜ਼ਾਰ ਰੁਪਏ ਦੀ ਸਹਾਇਤਾ ਭੇਟ

ਬੰਗਾ, 28 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਰੋਟਰੀ ਕਲੱਬ ਬੰਗਾ ਗ੍ਰੀਨ ਦੀ ਜਨਰਲ ਬਾਡੀ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਰੋਟ. ਸ਼ਮਿੰਦਰ ਸਿੰਘ ਗਰਚਾ ਦੀ ਪ੍ਰਧਾਨਗੀ ਹੇਠ ਸੇਵਾ ਤੇ ਸਮਾਜ ਭਲਾਈ ਦੇ ਜਜ਼ਬੇ ਨਾਲ ਭਰਪੂਰ ਮਾਹੌਲ ਵਿਚ ਹੋਈ, ਜਿਸ ਵਿਚ ਕਲੱਬ ਵਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਆਉਣ ਵਾਲੇ ਸਮੇਂ ਦੇ ਸੇਵਾ ਪ੍ਰਾਜੈਕਟਾਂ ਬਾਰੇ ਵੀ ਵਿਸਥਾਰ ਨਾਲ ਵਿਚਾਰ ਕੀਤਾ।

Ad Position 21
No active advertisement
ਅਜੀਤ ਡੈਸਕ 29-09-2026
ਬੰਗਾ, 28 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਰੋਟਰੀ ਕਲੱਬ ਬੰਗਾ ਗ੍ਰੀਨ ਦੀ ਜਨਰਲ ਬਾਡੀ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਰੋਟ. ਸ਼ਮਿੰਦਰ ਸਿੰਘ ਗਰਚਾ ਦੀ ਪ੍ਰਧਾਨਗੀ ਹੇਠ ਸੇਵਾ ਤੇ ਸਮਾਜ ਭਲਾਈ ਦੇ ਜਜ਼ਬੇ ਨਾਲ ਭਰਪੂਰ ਮਾਹੌਲ ਵਿਚ ਹੋਈ, ਜਿਸ ਵਿਚ ਕਲੱਬ ਵਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਆਉਣ ਵਾਲੇ ਸਮੇਂ ਦੇ ਸੇਵਾ ਪ੍ਰਾਜੈਕਟਾਂ ਬਾਰੇ ਵੀ ਵਿਸਥਾਰ ਨਾਲ ਵਿਚਾਰ ਕੀਤਾ। ਇਸ ਮੌਕੇ ਕਲੱਬ ਨੇ ਆਰਥਿਕ ਪੱਖੋਂ ਬੇਹੱਦ ਕੰਮਜ਼ੋਰ ਤੇ ਦਿਵਿਆਂਗ ਨਾਮਵਰ ਪੰਜਾਬੀ ਲਿਖਾਰੀ ਮੰਗੀ ਚੱਕ ਮੁਗਲਾਣੀ, ਵਾਸੀ ਪਿੰਡ ਬਾਦਸ਼ਾਹਪੁਰ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਦੇ ਖਸਤਾ ਹਾਲ ਮਕਾਨ ਦੀ ਮੁਰੰਮਤ ਲਈ 21000 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ, ਜੋ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬੈਡਫੋਰਡ (ਇੰਗਲੈਂਡ) ਦੀਆਂ ਸੰਗ ਤਾਂ ਵਲੋਂ ਭੇਜੀ ਗਈ ਮਾਇਆ ਵਿਚੋਂ ਦਿੱਤੀ ਗਈ। ਮੀਟਿੰਗ ਵਿਚ ਦੱਸਿਆ ਗਿਆ ਕਿ ਮੰਗੀ ਚੱਕ ਮੁਗਲਾਣੀ ਨੇ ਆਪਣੀ ਕਲਮ ਰਾਹੀਂ ਪੰਜਾਬੀ ਸੰਗੀਤ ਜਗਤ ਨੂੰ ਅਨੇਕਾਂ ਉੱਚ ਕੋਟੀ ਦੇ ਗੀਤ ਦਿੱਤੇ, ਪਰ ਅੱਜ ਉਹ ਆਰਥਿਕ ਮੰਦਹਾਲੀ ਤੇ ਅਪਾਹਜਤਾ ਨਾਲ ਸੰਘਰਸ਼ ਕਰ ਰਿਹਾ ਹੈ, ਇਥੋਂ ਤੱਕ ਕਿ ਬਰਸਾਤ ਦੇ ਦਿਨਾਂ ਵਿਚ ਉਸ ਦੇ ਇਕਲੌਤੇ ਕਮਰੇ ਅਤੇ ਰਸੋਈ ਦੀ ਛੱਤ ਵੀ ਚੋਂਦੀ ਸੀ। ਕਲੱਬ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ, ਦਿਲਬਾਗ ਸਿੰਘ ਬਾਗੀ, ਰਣਜੀਤ ਸਿੰਘ ਕੰਦੋਲਾ ਤੇ ਡਾ. ਪਰਮਜੀਤ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਲੋੜਵੰਦ ਦੀ ਮਦਦ ਕਰਨਾ ਇਨਸਾਨੀਅਤ ਦਾ ਸਭ ਤੋਂ ਉੱਚਾ ਧਰਮ ਹੈ। ਉਨ੍ਹਾਂ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬੈਡਫੋਰਡ ਦੀਆਂ ਸਮੂਹ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਦਿਲਬਾਗ ਸਿੰਘ ਬਾਗੀ, ਰਣਜੀਤ ਸਿੰਘ ਕੰਦੋਲਾ, ਡਾ. ਪਰਮਜੀਤ ਸਿੰਘ, ਜੀਵਨ ਦਾਸ ਕੌਸ਼ਲ, ਐਡਵੋਕੇਟ ਸ਼ਮਸ਼ੇਰ ਸਿੰਘ ਸ਼ੇਰਾ, ਦਵਿੰਦਰ ਕੁਮਾਰ, ਸੁੱਖਵਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਪਾਂਧੀ, ਲਖਵਿੰਦਰ ਸਿੰਘ ਲੱਕੀ, ਗੁਰਜੀਤ ਬੈਂਸ, ਬਲਦੀਸ਼ ਲਾਲ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਬੂਟੇ ਲਗਾਏ ਅਗਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਆਓ ਸਾਰੇ ਰਲ ਕੇ ਵੱਧ ਤੋਂ ਵੱਧ ਬੂਟੇ ਲਗਾਈਏ-ਵੈਦ ਸੂਰਾਪੁਰੀ
Ad Position 24