29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਬੂਟੇ ਲਗਾਏ

ਨਵਾਂਸ਼ਹਿਰ, 28 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਇਲਾਕੇ ਨੂੰ ਹਰਿਆ ਭਰਿਆ ਕਰਨ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਮੂਸਾਪੁਰ ਰੋਡ ਫਾਟਕ ਨੇੜੇ ਸੜਕ ਕਿਨਾਰੇ ਬੂਟੇ ਲਗਾ ਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ਸਵੇਰ ਦੀ ਸੈਰ ਕਲੱਬ ਦੇ ਮੈਂਬਰਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਦਿਆਂ ਉਨ੍ਹਾਂ ਕੋਲੋਂ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਵਾਏ ਗਏ।

Ad Position 21
No active advertisement
ਅਜੀਤ ਡੈਸਕ 29-09-2026
ਨਵਾਂਸ਼ਹਿਰ, 28 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਇਲਾਕੇ ਨੂੰ ਹਰਿਆ ਭਰਿਆ ਕਰਨ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਮੂਸਾਪੁਰ ਰੋਡ ਫਾਟਕ ਨੇੜੇ ਸੜਕ ਕਿਨਾਰੇ ਬੂਟੇ ਲਗਾ ਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ਸਵੇਰ ਦੀ ਸੈਰ ਕਲੱਬ ਦੇ ਮੈਂਬਰਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਦਿਆਂ ਉਨ੍ਹਾਂ ਕੋਲੋਂ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਵਾਏ ਗਏ। ਇਸ ਮੌਕੇ ਨਵੀਨ ਸ਼ਰਮਾ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਵਲੋਂ ਜਾਨਾਂ ਵਾਰਨ ਕਰਕੇ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਪਰ ਅਜੋਕੇ ਸਮੇਂ ਵਿਚ ਮਾਨਵਤਾ ਲਈ ਸਭ ਤੋਂ ਵੱਡਾ ਖ਼ਤਰਾ ਪ੍ਰਦੂਸ਼ਣ ਹੈ। ਇਲਾਕੇ ’ਚ ਰੁੱਖਾਂ ਦੀ ਘਾਟ ਕਾਰਨ ਮੀਂਹ ਘੱਟ ਪੈ ਰਹੇ ਹਨ ਤੇ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ। ਵਾਤਾਵਰਨ ਨੂੰ ਸਾਫ ਸੁਥਰਾ ਰਖੱਣ ਲਈ ਹਰ ਇਕ ਮਨੁੱਖ ਨੂੰ ਬੂਟੇ ਲਾਉਣੇ ਚਾਹੀਦੇ ਹਨ। ਸੁਸਾਇਟੀ ਮੈਂਬਰ ਅਰੁਣ ਬਾਲੀ ਤੇ ਸੋਹੇਲ ਦੀਵਾਨ ਨੇ ਕਿਹਾ ਕਿ ਇਕ ਰੁੱਖ ਸੌ ਸੁੱਖ ਦਾ ਨਾਅਰਾ ਹਰ ਘਰ ਤੱਕ ਪਹੁੰਚਾਣ ਲਈ ਵਾਤਾਵਰਨ ਸੰਭਾਲ ਸੁਸਾਇਟੀ ਪਿਛਲੇ ਤੇਈ ਸਾਲਾਂ ਤੋਂ ਸ਼ਲਾਘਾਯੋਗ ਕੰਮ ਕਰ ਰਹੀ ਹੈ। ਆਕਸੀਜਨ ਭਰਪੂਰ ਹਵਾ, ਛਾਂ, ਫੁਲ, ਫਲ ਅਤੇ ਕੀਮਤੀ ਲਕੜੀ ਲੈਣ ਲਈ ਵੱਧ ਵੱਧ ਬੂਟੇ ਲਗਾਉਣੇ ਸਮੇਂ ਦੀ ਲੋੜ ਹੈ। ਇਸ ਮੌਕੇ ਅਰੁਣ ਬਾਲੀ, ਸੋਹੇਲ ਦੀਵਾਨ, ਰਾਜਿੰਦਰ ਕੁਮਾਰ, ਅਨਿਲ ਬਾਲੀ, ਨਵੀਨ ਸ਼ਰਮਾਂ, ਤਰਸੇਮ ਰਾਜੂ, ਸੁਭਾਸ਼ ਚੰਦਰ ਧੰਮ, ਵਿਸ਼ਾਲ, ਸੁਧੀਰ ਕੁਮਾਰ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ-2027 ਦੇ ਦੂਜੇ ਪੜਾਅ ਲਈ 24 ਫੀਲਡ ਟ੍ਰੇਨਰਾਂ ਨੂੰ ਤਿੰਨ ਰੋਜ਼ਾ ਸਿਖਲਾਈ ਅਗਲੀ ਖ਼ਬਰ ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਲਿਖਾਰੀ ਮੰਗੀ ਚੱਕ ਮੁਗਲਾਣੀ ਦੇ ਮਕਾਨ ਦੀ ਮੁਰੰਮਤ ਲਈ 21 ਹਜ਼ਾਰ ਰੁਪਏ ਦੀ ਸਹਾਇਤਾ ਭੇਟ
Ad Position 24