29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੀ. ਪੀ. ਆਈ. ਐਮ. ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਬੰਗਾ, 28 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 119ਵਾਂ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸੀ.

Ad Position 21
No active advertisement
ਅਜੀਤ ਡੈਸਕ 29-09-2026
ਬੰਗਾ, 28 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 119ਵਾਂ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸੀ. ਪੀ. ਆਈ. ਐਮ ਵਲੋਂ ਮਨਾਇਆ ਗਿਆ। ਸੀ. ਪੀ. ਆਈ. ਐਮ. ਦੇ ਵਰਕਰਾਂ ਵਲੋਂ ਉਨ੍ਹਾਂ ਦੇ ਬੁੱਤ ’ਤੇ ਫੁੱਲ ਮਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਭਗਤ ਸਿੰਘ ਚਾਹੁੰਦਾ ਸੀ ਕਿ ਇਹੋ ਜਿਹਾ ਰਾਜ ਪ੍ਰਬੰਧ ਜਿਥੇ ਇਨਸਾਨ ਦੂਜੇ ਇਨਸਾਨ ਦੀ ਲੁੱਟ ਨਾ ਕਰ ਸਕੇ ਪਰ ਅੱਜ ਦੀਆਂ ਸਰਕਾਰਾਂ ਵਲੋਂ ਗਰੀਬਾਂ ਤੋਂ ਲੁੱਟੇ ਹੋਏ ਪੈਸਿਆਂ ਦੇ ਘਪਲੇ ਕਰੋੜਾਂ ਰੁਪਿਆਂ ਵਿਚ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ, ਇਹ ਸਰਕਾਰਾਂ ਸਿੱਖਿਆ ਤੇ ਰੁਜਗਾਰ ਦਾ ਪ੍ਰਬੰਧ ਨਹੀਂ ਕਰ ਸਕੀਆਂ। ਇਸ ਲਈ ਨੌਜਵਾਨ ਵਰਗ ਵਿੱਚ ਬੇਚੈਨੀ ਵਧ ਰਹੀ ਹੈ। ਲੋਕ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਇਸ ਲਈ ਸਮੇਂ ਦੀ ਲੋੜ ਹੈ ਕਿ ਇਨ੍ਹਾਂ ਸਰਕਾਰਾਂ ਦੇ ਖ਼ਿਲਾਫ਼ ਵਿਸ਼ਲ ਏਕਤਾ ਤੇ ਤਿੱਖੇ ਘੋਲ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ, ਤਹਿਸੀਲ ਦੇ ਐਕਟਿੰਗ ਸਕੱਤਰ ਕੁਲਦੀਪ ਝਿੰਗੜ, ਪਰਮਜੀਤ ਰੌੜੀ, ਚੈਨ ਸਿੰਘ, ਦਵਿੰਦਰ ਕੁਮਾਰ ਤੇ ਲਾਲ ਚੰਦ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਨਿਆਲੀ ਕਲਾਂ ਵਿਖੇ ਪੰਨੂੰ ਹਸਪਤਾਲ ਰੋਪੜ ਵਾਲਿਆਂ ਨੇ ਲਗਾਇਆ ਮੈਡੀਕਲ ਜਾਂਚ ਕੈਂਪ ਅਗਲੀ ਖ਼ਬਰ ਚੇਅਰਮੈਨ ਸੰਜੀਵ ਚੇਚੀ ਵਲੋਂ ਪਿੰਡ ਗੋਲੂ ਮਾਜਰਾ ’ਚ ਲੋਕ ਮਿਲਣੀ
Ad Position 24