29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਨਿਆਲੀ ਕਲਾਂ ਵਿਖੇ ਪੰਨੂੰ ਹਸਪਤਾਲ ਰੋਪੜ ਵਾਲਿਆਂ ਨੇ ਲਗਾਇਆ ਮੈਡੀਕਲ ਜਾਂਚ ਕੈਂਪ

ਕਾਠਗੜ੍ਹ, 28 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਪਨਿਆਲੀ ਕਲਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ। ਕੈਂਪ ਵਿਚ ਪੰਨੂੰ ਹਸਪਤਾਲ ਰੋਪੜ ਵਾਲੀਆਂ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਕਮਲਜੀਤ ਸਿੰਘ ਪੰਨੂੰ ਦੀ ਯੋਗ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਸੈਂਕੜੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਕੈਂਪ ਵਿਚ ਲੋੜਵੰਦਾਂ ਦੀਆਂ ਅੱਖਾਂ ਵਿਚ ਲੈਂਨਜ਼ ਪਾਉਣ ਲਈ ਪੰਨੂੰ ਹਸਪਤਾਲ ਰੋਪੜ ਵਿਖੇ ਵੱਖ-ਵੱਖ ਤਾਰੀਕਾਂ ਨੂੰ ਬੁਲਾਇਆ।

Ad Position 21
No active advertisement
ਅਜੀਤ ਡੈਸਕ 29-09-2026
ਕਾਠਗੜ੍ਹ, 28 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਪਨਿਆਲੀ ਕਲਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ। ਕੈਂਪ ਵਿਚ ਪੰਨੂੰ ਹਸਪਤਾਲ ਰੋਪੜ ਵਾਲੀਆਂ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਕਮਲਜੀਤ ਸਿੰਘ ਪੰਨੂੰ ਦੀ ਯੋਗ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਸੈਂਕੜੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਕੈਂਪ ਵਿਚ ਲੋੜਵੰਦਾਂ ਦੀਆਂ ਅੱਖਾਂ ਵਿਚ ਲੈਂਨਜ਼ ਪਾਉਣ ਲਈ ਪੰਨੂੰ ਹਸਪਤਾਲ ਰੋਪੜ ਵਿਖੇ ਵੱਖ-ਵੱਖ ਤਾਰੀਕਾਂ ਨੂੰ ਬੁਲਾਇਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਤੇ ਅੱਖਾਂ ਦੇ ਮਾਹਿਰ ਡਾ. ਕਮਲਜੀਤ ਸਿੰਘ ਪੰਨੂੰ ਰੋਪੜ ਵਾਲਿਆਂ ਸਾਂਝੇ ਤੌਰ ’ਤੇ ਕੀਤਾ, ਜਿਸ ’ਚ 350 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਅਤੇ ਸੇਠੀ ਉਧਨੋਵਾਲ ਚੇਅਰਮੈਨ ਮਾਰਕੀਟ ਕਮੇਟੀ ਚੇਅਰਮੈਨ ਬਲਾਚੌਰ ਨੇ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਨਗਰ ਨਿਵਾਸੀਆਂ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ। ਇਸ ਮੌਕੇ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਪਿੰਡ ਪਨਿਆਲੀ ਕਲਾਂ ਆਪਣੇ ਅਖਿਤਆਰੀ ਫੰਡ ’ਚੋਂ ਇਕ ਲੱਖ ਪੰਜਾਹ ਹਜ਼ਾਰ ਦੇਣ ਦਾ ਐਲਾਨ ਕੀਤਾ ਅਤੇ ਇਨ੍ਹਾਂ ਆਗੂਆਂ ਨੇ ਅੱਖਾਂ ਦਾ ਮੁਫਤ ਕੈਂਪ ਲਗਾਉਣ ਲਈ ਨਗਰ ਨਿਵਾਸੀਆਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਜਥੇਦਾਰ ਅਵਤਾਰ ਸਿੰਘ ਮਾਨ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨਾਂ ਅਤੇ ਡਾਕਟਰ ਕਮਲਜੀਤ ਸਿੰਘ ਪੰਨੂੰ ਰੋਪੜ ਵਾਲਿਆਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ‘ਆਪ’ ਆਗੂ ਜਸਵੀਰ ਸਿੰਘ ਘੁੰਮਣ, ਜਥੇਦਾਰ ਅਵਤਾਰ ਸਿੰਘ ਮਾਨ ਸਰਪੰਚ, ਤਾਰਾ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸੋਹਣ ਸਿੰਘ, ਖਾਪਰ ਸਿੰਘ, ਸੰਗਤ ਸਿੰਘ, ਗਿਆਨੀ ਅਵਤਾਰ ਸਿੰਘ ਗ੍ਰੰਥੀ, ਗਿਆਨੀ ਇਕਬਾਲ ਸਿੰਘ ਮਾਨ ਪਨਿਆਲੀ ਕਲਾਂ, ਹਰਨੇਕ ਸਿੰਘ ਪੰਚ, ਮੱਖਣ ਸਿੰਘ ਪੰਚ, ਡਾ. ਬਲਦੇਵ ਸਿੰਘ ਪਨੇਸਰ, ਡਾ. ਰਕੇਸ਼ ਜੋਸ਼ੀ, ਜੁਝਾਰ ਸਿੰਘ, ਝਰਮਲ ਸਿੰਘ, ਪਿਆਰਾ ਸਿੰਘ, ਚਰਨਜੀਤ ਸਿੰਘ, ਰਾਮ ਲਾਲ, ਸੋਹਣ ਸਿੰਘ ਪ੍ਰਧਾਨ ਸਮੇਤ ਵੱਡੀ ਗਿਣਤੀ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੱਕਾ ਕੰਡਿਆਲਾ ਵਿਖੇ ਸਾਲਾਨਾ ਜੋੜ ਮੇਲਾ 4 ਨੂੰ ਅਗਲੀ ਖ਼ਬਰ ਸੀ. ਪੀ. ਆਈ. ਐਮ. ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
Ad Position 24