02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸ਼ਰਧਾ ਦਾ ਦੂਜਾ ਨਾਮ ਸ਼ਰਾਧ ਹੁੰਦਾ ਹੈ -ਸਵਾਮੀ ਦਿਆਲ ਦਾਸ

ਕਾਠਗੜ੍ਹ , 1 ਅਕਤੂਬਰ ( ਹਰਸਿਮਰਨ ਜੋਤ ਸਿੰਘ ਕਲੇਰ )- ਤਪ ਅਸਥਾਨ ਬਾਉੜੀ ਸਾਹਿਬ ਬਾਬਾ ਸਰਵਣ ਦਾਸ ਦਾ ਡੇਰਾ ਕੁੱਲਾਂ ਵਾਲੇ ਪੀਰ ਅਸਥਾਨ ਕਾਠਗੜ੍ਹ ਵਿਖੇ ਸ਼ਰਾਧ ਕਰਵਾਇਆ ਗਿਆ । ਅਸਥਾਨ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਦੇ ਦਿਸ਼ਾ - ਨਿਰਦੇਸ਼ ਵਿੱਚ ਕਥਾ ਦਾ ਭੋਗ ਪਾਇਆ ਗਿਆ , ਹਵਨ ਕਰਵਾਇਆ ਗਿਆ ਅਤੇ ਪੂਰਨ ਆਹੂਤੀ ਪਾਈ ਗਈ ।

Ad Position 21
No active advertisement
ਅਜੀਤ ਡੈਸਕ 02-10-2026
ਕਾਠਗੜ੍ਹ , 1 ਅਕਤੂਬਰ ( ਹਰਸਿਮਰਨ ਜੋਤ ਸਿੰਘ ਕਲੇਰ )- ਤਪ ਅਸਥਾਨ ਬਾਉੜੀ ਸਾਹਿਬ ਬਾਬਾ ਸਰਵਣ ਦਾਸ ਦਾ ਡੇਰਾ ਕੁੱਲਾਂ ਵਾਲੇ ਪੀਰ ਅਸਥਾਨ ਕਾਠਗੜ੍ਹ ਵਿਖੇ ਸ਼ਰਾਧ ਕਰਵਾਇਆ ਗਿਆ । ਅਸਥਾਨ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਦੇ ਦਿਸ਼ਾ - ਨਿਰਦੇਸ਼ ਵਿੱਚ ਕਥਾ ਦਾ ਭੋਗ ਪਾਇਆ ਗਿਆ , ਹਵਨ ਕਰਵਾਇਆ ਗਿਆ ਅਤੇ ਪੂਰਨ ਆਹੂਤੀ ਪਾਈ ਗਈ । ਇਸ ਮੌਕੇ ਵੱਖ - ਵੱਖ ਧਾਰਮਿਕ ਅਸਥਾਨਾਂ ਤੋਂ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ਾਂ ਨੇ ਭਾਗ ਲਿਆ ਅਤੇ ਆਰਤੀ ਉਤਾਰੀ ਗਈ । ਸਵਾਮੀ ਦਿਆਲ ਦਾਸ ਨੇ ਆਪਣੇ ਗੁਰੂਦੇਵ ਨੂੰ ਯਾਦ ਕਰਦਿਆਂ ਸਿੱਜਦਾ ਕੀਤਾ । ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਪੁਰਖਿਆਂ ਪ੍ਰਤੀ ਸ਼ਰਧਾਵਾਨ ਬਣੋ ਅਤੇ ਉਨ੍ਹਾਂ ਦੇ ਦੱਸੇ ਰਾਹ ‘ ਤੇ ਚੱਲੋ । ਸ਼ਰਧਾ ਦਾ ਦੂਜਾ ਨਾਮ ਸ਼ਰਾਧ ਮੰਨਿਆ ਜਾਂਦਾ ਹੈ । ਸਵਾਮੀ ਨੇ ਕਿਹਾ ਕਿ ਸਾਡੇ ਗੁਰੂਦੇਵ ਇੱਕ ਦਿਆਵਾਨ ਸੰਤ ਸਨ , ਉਨ੍ਹਾਂ ਵੱਲੋਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਈ ਧਾਰਮਿਕ ਅਸਥਾਨ ਸਥਾਪਿਤ ਕਰਵਾਏ ਗਏ ਜੋ ਜਨਤਾ ਲਈ ਆਸਥਾ ਦਾ ਕੇਂਦਰ ਬਣੇ ਹੋਏ ਹਨ । ਉਨ੍ਹਾਂ ਵੱਲੋਂ ਕਈ ਸਿੱਖਿਆ ਸੰਸਥਾਨ ਵੀ ਸਥਾਪਿਤ ਕਰਵਾਏ ਗਏ , ਜਿੱਥੇ ਸਿੱਖਿਆ ਪ੍ਰਾਪਤ ਕਰਕੇ ਕਈ ਵਿਦਿਆਰਥੀ ਉੱਚ ਅਹੁਦਿਆਂ ‘ ਤੇ ਤਾਇਨਾਤ ਹਨ । ਇਸ ਮੌਕੇ ਵੱਖ - ਵੱਖ ਧਾਰਮਿਕ ਅਸਥਾਨਾਂ ਤੋਂ ਸੰਤ ਬੇਅੰਤ ਦਾਸ , ਸੰਤ ਨਮਰਤਾ ਦਾਸ , ਸੰਤ ਉਤਮ ਦਾਸ , ਸੰਤ ਰਿਸ਼ੀ ਰਾਜ ਨਵਾਂਸ਼ਹਿਰ , ਸੰਤ ਚੇਤਨ ਦਾਸ , ਸੰਤ ਭੂਰਾ ਦਾਸ , ਸੰਤ ਪ੍ਰਤਾਪ ਦਾਸ , ਗੌਤਮ ਮੁਨੀ , ਚਿਨਮਈ ਸਵਾਮੀ , ਸੰਤ ਦਵਿੰਦਰ ਗਿਰੀ , ਸੰਤ ਨਰਾਇਣ ਪੁਰੀ , ਸੰਤ ਬਲਵੰਤ ਦਾਸ , ਮਹੰਤ ਚਰਨ ਦਾਸ , ਸੰਤ ਅਮਰ ਦੇਵ ਕਪੂਰਥਲਾ , ਸੰਤ ਮਨਜੀਤ ਕੌਰ , ਸ਼ਿਵ ਚਰਨ ਦਾਸ , ਸੁਆਮੀ ਜਗਤ ਆਨੰਦ ਲੁਧਿਆਣਾ , ਸੰਤ ਕਲਿਆਣ ਦਾਸ ਤੋਂ ਇਲਾਵਾ ਸੁਭਾਸ਼ ਆਨੰਦ ਸਾਬਕਾ ਸਰਪੰਚ , ਸਾਬਕਾ ਚੇਅਰਮੈਨ ਯੋਜਨਾ ਬੋਰਡ ਸਤਨਾਮ ਜਲਾਲਪੁਰ , ਕਮਲ ਅਨੰਦ , ਰਾਮ ਕੁਮਾਰ ਸ਼ਰਮਾ ਬੈਂਕ ਮੈਨੇਜਰ , ਬਿੱਟੂ ਕਟਾਰੀਆ , ਰਮੇਸ਼ ਸ਼ਰਮਾ , ਪਵਨ ਸ਼ਰਮਾ , ਸੁਰਜੀਤ ਰਾਣਾ , ਮੋਹਨ ਲਾਲ ਸ਼ਰਮਾ , ਰੋਸ਼ਨ ਲਾਲ , ਚੌਧਰੀ ਰਾਜ ਬਜਾੜ , ਮਾਸਟਰ ਨਰੇਸ਼ ਬਜਾੜ , ਵਿਜੇ ਚੌਧਰੀ ਸਮੇਤ ਕਈ ਰਾਜਨੀਤਿਕ ਆਗੂਆਂ ਨੇ ਵੀ ਹਾਜ਼ਰੀ ਲਗਵਾਈ ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਰਾਜਵਿੰਦਰ ਲੱਕੀ ਵਲੋਂ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਆਪ’ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਨਾਲ ਆਮ ਲੋਕਾਂ ਨੂੰ ਮਿਲ ਰਿਹਾ ਵੱਡਾ ਲਾਭ -ਬ੍ਰਿਗੇਡੀਅਰ ਰਾਜ ਕੁਮਾਰ
Ad Position 24