03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮੌਜੂਦਾ ‘ਆਪ’ ਸਰਕਾਰ ਦੀ ਸ਼ਹਿ ’ਤੇ ਹੀ ਚੱਲ ਰਿਹੈ ਨਾਜਾਇਜ਼ ਮਾਈਨਿੰਗ ਦਾ ਧੰਦਾ-ਸੀ. ਪੀ. ਆਈ. (ਐਮ) ਆਗੂ

ਬਲਾਚੌਰ, 2 ਅਕਤੂਬਰ (ਨਰੇਸ਼ ਧੌਲ)-ਸੀ. ਪੀ.

Ad Position 21
No active advertisement
ਅਜੀਤ ਡੈਸਕ 03-10-2026
ਬਲਾਚੌਰ, 2 ਅਕਤੂਬਰ (ਨਰੇਸ਼ ਧੌਲ)-ਸੀ. ਪੀ. ਆਈ. ਐਮ ਦੇ ਆਗੂਆਂ ਕਾਮਰੇਡ ਮਹਾਂ ਸਿੰਘ ਰੌੜੀ, ਕਾਮਰੇਡ ਅੱਛਰ ਸਿੰਘ ਟੋਰੋਵਾਲ, ਕਾਮਰੇਡ ਪ੍ਰੇਮ ਰੱਕੜ ਸਕੱਤਰ, ਕਾਮਰੇਡ ਬਲਵੀਰ ਸਿੰਘ ਜਾਡਲਾ ਸੂਬਾ ਕਮੇਟੀ ਮੈਂਬਰ ਸੀ. ਪੀ. ਆਈ. ਵਲੋਂ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਮੌਜੂਦਾ ਸਰਕਾਰ ਦੀ ਸ਼ਹਿ ’ਤੇ ਹੀ ਇਲਾਕੇ ਅੰਦਰ ਨਾਜਾਇਜ਼ ਸਟੋਨ ਕਰੈਸ਼ਰ ਤੇ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਜਾਇਜ਼ ਧੰਦੇ ਨਾਲ ਜਿਥੇ ਕੁਦਰਤੀ ਬਨਸਪਤੀ ਨੂੰ ਤਹਿਸ਼ ਨਹਿਸ਼ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਥੇ ਸਰਕਾਰ ਨੂੰ ਵੀ ਲੱਖਾਂ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤੰਗ ਪ੍ਰੇਸ਼ਾਨ ਹੋਏ ਲੋਕ ਜਦੋਂ ਨਾਜਾਇਜ਼ ਮਾਈਨਿੰਗ, ਸਟੋਨ ਕਰੈਸ਼ਰ ਓਵਰਲੋਡ ਟਿੱਪਰ, ਟਰਾਲੀਆਂ ਦੀ ਖੜ-ਖੜ, ਉੱਡ ਰਹੀ ਧੂੜ ਅਤੇ ਤੋੜੇ ਜਾ ਰਹੇ ਰਸਤਿਆਂ ਸੰਬੰਧੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦੇ ਹਨ ਤਾਂ ਲੋਕਾਂ ਦੀ ਆਵਾਜ਼ ਨੂੰ ਸਰਕਾਰੀ ਦਬਾਅ ਅਤੇ ਅਫਸਰਸ਼ਾਹੀ ਦੀ ਦਹਿਸ਼ਤ ਨਾਲ ਦਬਾਇਆ ਜਾ ਰਿਹਾ ਹੈ। ਸੀ. ਪੀ. ਆਈ. ਐਮ ਦੇ ਆਗੂਆਂ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਦਫਾ 4 ਅਤੇ 5 ਵਿਚ ਮਾਈਨਿੰਗ ਕਰਕੇ ਤਬਾਹ ਕੀਤੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਸੰਬੰਧੀ, ਟੁੱਟ ਰਹੀਆਂ ਲਿੰਕ ਸੜਕਾਂ ਸੰਬੰਧੀ ਕੱਚੀਆਂ ਫਿਰਨੀਆਂ ਸੰਬੰਧੀ, ਕੰਢੀ ਨਹਿਰ ਦੀ ਪਟੜੀ ਸੰਬੰਧੀ, ਰਾਤ ਨੂੰ ਸ਼ਰੇਆਮ ਕੀਤੀ ਚੋਰੀ ਅਤੇ ਸੀਨਾਜੋਰੀ ਵਾਰੇ ਸਾਰੇ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕਿਸੇ ਥਾਂ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀਆਂਸ ਪੇਪਰ ਮਿੱਲ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੋਬਾਈਲ ਫੋਨ ’ਤੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰਨ ਲੋਕ-ਝਿੱਕਾ
Ad Position 24