03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ੍ਰੀਆਂਸ ਪੇਪਰ ਮਿੱਲ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ

ਰੱਤੇਵਾਲ, 2 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸ੍ਰੀਆਂਸ ਪੇਪਰ ਮਿੱਲ ਵਰਕਰ ਯੂਨੀਅਨ ਸੀਟੂ ਵਲੋਂ ਕੰਪਨੀ ਦੀਆਂ ਵਧੀਕੀਆਂ ਖ਼ਿਲਾਫ਼ ਪ੍ਰਧਾਨ ਸੁਖਦੇਵ ਸਿੰਘ ਕਿਸਾਣਾ ਦੀ ਪ੍ਰਧਾਨਗੀ ਹੇਠ ਕੰਪਨੀ ਦੇ ਗੇਟ ਅੱਗੇ ਰੋਸ਼ ਪ੍ਰਦਰਸ਼ਨ ਕੀਤਾ। ਪ੍ਰਧਾਨ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੇਪਰ ਮਿੱਲ ਮੈਨੇਜਮੈਂਟ ਵਲੋਂ ਵਰਕਰਾਂ ਨਾਲ ਪਿਛਲੇ ਕਾਫੀ ਸਮੇਂ ਤੋਂ ਵਧੀਕੀ ਕੀਤੀ ਜਾ ਰਹੀ ਸੀ।

Ad Position 21
No active advertisement
ਅਜੀਤ ਡੈਸਕ 03-10-2026
ਰੱਤੇਵਾਲ, 2 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸ੍ਰੀਆਂਸ ਪੇਪਰ ਮਿੱਲ ਵਰਕਰ ਯੂਨੀਅਨ ਸੀਟੂ ਵਲੋਂ ਕੰਪਨੀ ਦੀਆਂ ਵਧੀਕੀਆਂ ਖ਼ਿਲਾਫ਼ ਪ੍ਰਧਾਨ ਸੁਖਦੇਵ ਸਿੰਘ ਕਿਸਾਣਾ ਦੀ ਪ੍ਰਧਾਨਗੀ ਹੇਠ ਕੰਪਨੀ ਦੇ ਗੇਟ ਅੱਗੇ ਰੋਸ਼ ਪ੍ਰਦਰਸ਼ਨ ਕੀਤਾ। ਪ੍ਰਧਾਨ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੇਪਰ ਮਿੱਲ ਮੈਨੇਜਮੈਂਟ ਵਲੋਂ ਵਰਕਰਾਂ ਨਾਲ ਪਿਛਲੇ ਕਾਫੀ ਸਮੇਂ ਤੋਂ ਵਧੀਕੀ ਕੀਤੀ ਜਾ ਰਹੀ ਸੀ। ਹਰੇ ਰਾਮ ਯਾਦਵ ਜਨਰਲ ਸਕੱਤਰ ਨੇ ਵੀ ਦੱਸਿਆ ਕਿ ਪਿਛਲੇ ਦਿਨੀਂ ਪੇਪਰ ਮਿੱਲ ਦੀ ਮੈਨੇਜਮੈਂਟ ਵਲੋਂ ਇਕ ਸਾਜਿਸ਼ ਤਹਿਤ ਪ੍ਰਧਾਨ ਸੁਖਦੇਵ ਸਿੰਘ ਨੂੰ ਪੇਪਰ ਮਿੱਲ ਵਿਚ ਕੰਮ ਕਰਨ ‘ਤੇ ਰੋਕ ਲਗਾ ਕੇ ਗੇਟ ਬੰਦ ਕਰ ਦਿੱਤਾ ਅਤੇ ਬਿਨਾਂ ਚਾਰਜ ਸ਼ੀਟ ਦਿੱਤਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜਿਸ ਖ਼ਿਲਾਫ਼ ਲੇਬਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਸ਼ਾਂਤਮਈ ਧਰਨਾ ਦਿੱਤਾ, ਜਿਸ ਵਿਚ ਵਰਕਰਜ਼ ਯੂਨੀਅਨ ਦੀ ਜਿੱਤ ਹੋਈ ਤਾਂ ਕੰਪਨੀ ਵਲੋਂ ਬਦਲੇ ਖੋਰੇ ਦੀ ਭਾਵਨਾ ਨਾਲ ਕੁੱਝ ਦਿਨਾਂ ਲਈ ਗੇਟ ਬੰਦ ਕਰ ਦਿੱਤਾ ਗਿਆ ਸੀ। ਕੰਪਨੀ ਵਰਕਰਜ਼ ਰੋਜ਼ਾਨਾ ਦੀ ਤਰਾਂ ਕੰਮ ’ਤੇ ਆਉਂਦੇ ਰਹੇ ਅਤੇ ਬੰਦ ਪਏ ਗੇਟ ਅੱਗੇ ਬੈਠ ਕੇ ਵਾਪਸ ਚਲੇ ਜਾਂਦੇ ਰਹੇ। ਕੰਪਨੀ ਵਰਕਰ ਸ਼ਿਫਟਾਂ ਮੁਤਾਬਿਕ ਕੰਮ ‘ਤੇ ਜਾਂਦੇ ਰਹੇ ਤੇ ਮੈਨੇਜਮੈਂਟ ਇਨ੍ਹਾਂ ਦੀ ਹਾਜ਼ਰੀ ਲਗਾ ਕੇ ਏ. ਐਲ. ਸੀ. ਤੇ ਸਿਵਲ ਪ੍ਰਸ਼ਾਸਨ ਨੂੰ ਭੇਜਦੀ ਰਹੀ। ਸੀਟੂ ਦੇ ਸੂਬਾਈ ਜਨਰਲ ਸਕੱਤਰ ਮਹਾਂ ਸਿੰਘ ਰੌੜੀ ਵਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਜਥੇਬੰਦੀ ਵਲੋਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕੀਤਾ ਗਿਆ ਸੀ। ਕੰਪਨੀ ਵਲੋਂ ਸਾਰੇ ਵਰਕਰਾਂ ਨੂੰ ਡਿਊਟੀ ‘ਤੇ ਲੈ ਲਿਆ ਪਰ ਪੇਪਰ ਮਿੱਲ ਵਲੋਂ ਵਰਕਰਾਂ ਦੀ ਅੱਠ ਦਿਨਾਂ ਦੀ ਤਨਖਾਹ ‘ਤੇ ਕੱਟ ਲਗਾ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜਲਦੀ ਕੱਟੀ ਤਨਖਾਹ ਵਰਕਰਾਂ ਨੂੰ ਦਿੱਤੀ ਜਾਵੇ। ਜੇਕਰ ਜਲਦੀ ਹੀ ਵਰਕਰਾਂ ਨੂੰ ਕੱਟੀ ਤਨਖਾਹ ਨਾ ਦਿੱਤੀ ਗਈ ਤਾਂ ਮੈਨੇਜਮੈਂਟ ਦੁਬਾਰਾ ਵਰਕਰਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਪਰਮਿੰਦਰ ਸਿੰਘ ਕੰਗ, ਚੰਦਨ ਯਾਦਵ, ਰਾਜਕੁਮਾਰ, ਗੁਰਵਿੰਦਰ ਕੁਮਾਰ ਅਤੇ ਸਮੂਹ ਕੰਪਨੀ ਵਰਕਰ ਮੌਕੇ ‘ਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਤਲੁਜ ਵਿਦਿਆਨੰਦ ਪਬਲਿਕ ਸਕੂਲ ’ਚ ਗਾਂਧੀ ਜੈਅੰਤੀ ਮਨਾਈ ਅਗਲੀ ਖ਼ਬਰ ਮੌਜੂਦਾ ‘ਆਪ’ ਸਰਕਾਰ ਦੀ ਸ਼ਹਿ ’ਤੇ ਹੀ ਚੱਲ ਰਿਹੈ ਨਾਜਾਇਜ਼ ਮਾਈਨਿੰਗ ਦਾ ਧੰਦਾ-ਸੀ. ਪੀ. ਆਈ. (ਐਮ) ਆਗੂ
Ad Position 24