03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨਵਜੋਤ ਡਿੰਪੀ ਨੇ ਮੰਗੂਵਾਲ ਫੁੱਟਬਾਲ ਅਕੈਡਮੀ ਨੂੰ 25 ਫੁੱਟਬਾਲ ਕੀਤੇ ਭੇਂਟ

ਬੰਗਾ, 2 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮੰਗੂਵਾਲ ਦੇ ਸਾਬਕਾ ਫੁੱਟਬਾਲ ਖਿਡਾਰੀ ਨਵਜੋਤ ਡਿੰਪੀ ਨੇ ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ 25 ਫੁੱਟਬਾਲ ਦੇਣ ਦੀ ਸੇਵਾ ਕੀਤੀ ਹੈ। ਅਕੈਡਮੀ ਦੇ ਚੀਫ ਕੋਚ ਸਰਬਜੀਤ ਮੰਗੂਵਾਲ ਨੇ ਧੰਨਵਾਦ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਗੂਵਾਲ ਦੇ ਬਹੁਤੇ ਫੁੱਟਬਾਲ ਖਿਡਾਰੀ ਵਿਦੇਸ਼ਾਂ ਵਿੱਚ ਰਹਿ ਰਹੇ ਹਨ।

Ad Position 21
No active advertisement
ਅਜੀਤ ਡੈਸਕ 03-10-2026
ਬੰਗਾ, 2 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮੰਗੂਵਾਲ ਦੇ ਸਾਬਕਾ ਫੁੱਟਬਾਲ ਖਿਡਾਰੀ ਨਵਜੋਤ ਡਿੰਪੀ ਨੇ ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ 25 ਫੁੱਟਬਾਲ ਦੇਣ ਦੀ ਸੇਵਾ ਕੀਤੀ ਹੈ। ਅਕੈਡਮੀ ਦੇ ਚੀਫ ਕੋਚ ਸਰਬਜੀਤ ਮੰਗੂਵਾਲ ਨੇ ਧੰਨਵਾਦ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਗੂਵਾਲ ਦੇ ਬਹੁਤੇ ਫੁੱਟਬਾਲ ਖਿਡਾਰੀ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਲੇਕਿਨ ਮੰਗੂਵਾਲ ਦੇ ਫੁੱਟਬਾਲ ਖਿਡਾਰੀਆਂ ਦਾ ਮੋਹ ਹਮੇਸ਼ਾ ਹੀ ਉਨਾਂ ਦੇ ਦਿਲਾਂ ਅੰਦਰ ਵੱਸਦਾ ਹੈ। ਉਹ ਸਮੇਂ-ਸਮੇਂ ‘ਤੇ ਆਪਣੀ ਨੇਕ ਕਮਾਈ ਵਿਚੋਂ ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਨ ਦੀ ਸੇਵਾ ਕਰਦੇ ਹੀ ਰਹਿੰਦੇ ਹਨ। ਜਿਸ ਨਾਲ ਪਿੰਡ ਦੇ ਬੱਚਿਆਂ ਵਿਚ ਫੁੱਟਬਾਲ ਖੇਡਣ ਵਿੱਚ ਦਿਲਚਸਪੀ ਪੈਦਾ ਹੁੰਦੀ ਹੈ। ਜਿਸ ਨਾਲ ਬੱਚੇ ਗਰਾਊਂਡ ਵਿੱਚ ਜਾ ਕੇ ਵਧੀਆ ਫੁੱਟਬਾਲ ਪਲੇਅਰ ਬਣਨ ਲਈ ਮਿਹਨਤ ਕਰਦੇ ਹਨ। ਉਨਾਂ ਅੱਗੇ ਦੱਸਿਆ ਕਿ ਨਵਜੋਤ ਡਿੰਪੀ ਨੇ ਕੁੱਝ ਦਿਨ ਪਹਿਲਾਂ ਫੁੱਟਬਾਲ ਖਿਡਾਰੀ ਕਰਨ ਅਤੇ ਗੌਰਵ ਨੂੰ ਪ੍ਰੋਟੀਨ ਸਪਲੀਮੈਂਟ ਵੀ ਦਿੱਤੇ ਸਨ। ਉਹ ਖੁਦ ਵੀ ਕਾਫੀ ਸਮਾਂ ਮੰਗੂਵਾਲ ਦੀ ਟੀਮ ਵਿੱਚ ਸ਼ਾਮਿਲ ਰਿਹਾ ਹੈ। ਇਸ ਮੌਕੇ ਅਕੈਡਮੀ ਦੇ ਕੋਚ ਅਤਿੰਦਰ ਮਨੀ ਦੇ ਨਾਲ ਸੀਨੀਅਰ ਖਿਡਾਰੀ ਗੁਰਪ੍ਰੀਤ ਸੰਨੀ ਤੇ ਟੀਮ ਦੇ ਖਿਡਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਵਿੰਦਰ ਕੁਮਾਰ ਦੀ ਸੜਕ ਹਾਦਸੇ ’ਚ ਮੌਤ ਅਗਲੀ ਖ਼ਬਰ ਸਹਿਯੋਗ ਸੇਵਾ ਸੁਸਾਇਟੀ ਨੇ 20 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ
Ad Position 24