04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਚੌਧਰੀ ਜਸਪਾਲ ਦੇਦੜ ਬੂਥਗੜ੍ਹ ਹੋਏ ਸੇਵਾ ਮੁਕਤ

ਟੱਪਰੀਆਂ ਖੁਰਦ, 3 ਅਕਤੂਬਰ (ਬੂਥਗੜ੍ਹੀਆ)-ਬਲਾਕ ਸੜੋਆ ਦੇ ਪਿੰਡ ਬੂਥਗੜ੍ਹ ਦੇ ਸਵ: ਚੌਧਰੀ ਹਰਬੰਸ ਲਾਲ ਦੇਦੜ ਦੇ ਪੋਤਰੇ ਜਸਪਾਲ ਦੇਦੜ ਸਪੁੱਤਰ ਚੂਹੜ੍ਹ ਸਿੰਘ ਦੇਦੜ ਪਿੰਡ ਬੂਥਗੜ੍ਹ ਜੋ ਕਿ ਆਪਣੀ 20 ਸਾਲ ਦੀ ਇੰਡੀਅਨ ਏਅਰ ਫੋਰਸ ਫੌਜ ਦੀ ਬਤੌਰ ਸਾਰਜੈਂਟ ਸੇਵਾ ਕਰਕੇ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਉਨ੍ਹਾਂ ਦੀ ਵਿਦਾਇਗੀ ਪਾਰਟੀ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਹਲਕਾ ਬਲਾਚੌਰ ਦੀਆਂ ਰਾਜਨੀਤਿਕ ਸ਼ਖ਼ਸੀਅਤਾਂ ਤੇ ਸਮਾਜ ਸੇਵੀਆਂ ਵਲੋਂ ਹਾਜ਼ਰੀ ਲਗਾਈ ਗਈ।

Ad Position 21
No active advertisement
ਅਜੀਤ ਡੈਸਕ 04-10-2026
ਟੱਪਰੀਆਂ ਖੁਰਦ, 3 ਅਕਤੂਬਰ (ਬੂਥਗੜ੍ਹੀਆ)-ਬਲਾਕ ਸੜੋਆ ਦੇ ਪਿੰਡ ਬੂਥਗੜ੍ਹ ਦੇ ਸਵ: ਚੌਧਰੀ ਹਰਬੰਸ ਲਾਲ ਦੇਦੜ ਦੇ ਪੋਤਰੇ ਜਸਪਾਲ ਦੇਦੜ ਸਪੁੱਤਰ ਚੂਹੜ੍ਹ ਸਿੰਘ ਦੇਦੜ ਪਿੰਡ ਬੂਥਗੜ੍ਹ ਜੋ ਕਿ ਆਪਣੀ 20 ਸਾਲ ਦੀ ਇੰਡੀਅਨ ਏਅਰ ਫੋਰਸ ਫੌਜ ਦੀ ਬਤੌਰ ਸਾਰਜੈਂਟ ਸੇਵਾ ਕਰਕੇ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਉਨ੍ਹਾਂ ਦੀ ਵਿਦਾਇਗੀ ਪਾਰਟੀ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਹਲਕਾ ਬਲਾਚੌਰ ਦੀਆਂ ਰਾਜਨੀਤਿਕ ਸ਼ਖ਼ਸੀਅਤਾਂ ਤੇ ਸਮਾਜ ਸੇਵੀਆਂ ਵਲੋਂ ਹਾਜ਼ਰੀ ਲਗਾਈ ਗਈ। ਇਸ ਮੌਕੇ ਪਹੁੰਚੇ ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ, ਸਾਬਕਾ ਹੈੱਡਮਾਸਟਰ ਰਘਵੀਰ ਕਟਾਰੀਆ, ਪਰਮਜੀਤ ਰੌੜ੍ਹੀ, ਸਾਬਕਾ ਫੌਜੀ ਸੋਹਣ ਲਾਲ ਆਦੋਆਣਾ, ਬਲਰਾਮ ਕੁਮਾਰ ਭੂੰਬਲਾ, ਸਤਪਾਲ ਕਟਾਰੀਆ, ਗੁਰਦੇਵ ਭੂੰਬਲਾ ਚੰਦਿਆਣੀ, ਮਾਸਟਰ ਰਾਮ ਕ੍ਰਿਸ਼ਨ ਦੇਦੜ ਆਦਿ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਸਪਾਲ ਦੇਦੜ ਵਲੋਂ ਆਪਣੇ 20 ਸਾਲ ਦੀ ਇੰਡੀਅਨ ਏਅਰ ਫੋਰਸ ਦੀ ਬਤੌਰ ਸਾਰਜੈਂਟ ਸੇਵਾ ਕਰਕੇ ਬੇਦਾਗ਼ ਨੌਕਰੀ ਕਰਕੇ ਘਰ ਆਉਣਾ ਪਰਿਵਾਰ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ। ਪ੍ਰੋਗਰਾਮ ਮੌਕੇ ਪਰਿਵਾਰ ਦੇ ਮੈਂਬਰ ਚੂਹੜ੍ਹ ਸਿੰਘ ਦੇਦੜ ਵਲੋਂ ਸਮੂਹ ਮਿੱਤਰ ਸੱਜਣ ਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਮਿੱਤਰ ਸੱਜਣਾਂ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪਰਮਜੀਤ ਸੰਮਾ ਸਰਪੰਚ ਪੋਜੇਵਾਲ, ਭਗਤ ਹਰੀ ਨਾਥ, ਠੇਕੇਦਾਰ ਪ੍ਰੇਮ ਚੰਦ ਦੇਦੜ, ਰਾਮ ਲਾਲ ਦੇਦੜ, ਬੀਰਬਲ ਕਾਲਾ ਗੁੱਜਰ, ਫੁੰਮਣ ਸਿੰਘ, ਹੁਸਨ ਲਾਲ, ਮਨੋਹਰ ਲਾਲ ਪੋਜੇਵਾਲ, ਨੀਕੂ ਭਗਤ, ਸ਼ੰਕਰਦਾਸ, ਸੁਭਾਸ਼ ਕਰੀਮਪੁਰ ਚਾਹਵਾਲਾ, ਸ਼ਾਮ ਲਾਲ ਬਾਂਠ ਰੱਤੇਵਾਲ, ਹੁਸਨ ਲਾਲ ਪ੍ਰਧਾਨ ਝੰਡੂਪੁਰ, ਸੁਰਿੰਦਰ ਚਿੜ੍ਹੀ, ਸੋਹਣ ਲਾਲ ਆਦੋਆਣਾ, ਜੀਤ ਰਾਮ ਸਿੰਘਪੁਰ, ਰਾਜ ਕੁਮਾਰ ਸਿੰਘਪੁਰ, ਰਾਮ ਪ੍ਰਕਾਸ਼ ਟੋਰੋਵਾਲ, ਰਾਮ ਲਾਲ ਬਣਾ ਟੌਸਾਂ, ਕਰਨ ਹੁਸ਼ਿਆਰਪੁਰ, ਧਰਮਪਾਲ ਆਦੋਆਣਾ, ਭਾਗ ਕਟਾਰੀਆ ਕਰੀਮਪੁਰ ਧਿਆਨੀ, ਯਸ਼ਪਾਲ ਕਾਲਾ ਪ੍ਰਧਾਨ ਮਾਲੇਵਾਲ, ਕੁੰਦਨ ਲਾਲ ਹਾਜੀਪੁਰ, ਸਤਪਾਲ ਹਰੀਪੁਰ, ਤੀਰਥ ਰਾਮ ਅਹਿਮਦਗੜ੍ਹ, ਗੁਰਚਰਨ ਆਦੋਆਣਾ, ਅਸ਼ਵਨੀ ਜੰਡੀ, ਹਰਮੇਸ਼ ਨਵਾਗਰਾਂ, ਸੁੱਚਾ ਫੌਜੀ ਮੁੱਖੂਪੁਰ, ਰਾਕੇਸ਼ ਕਟਾਰੀਆ, ਰਮਨ ਕਟਾਰੀਆ, ਜਸਪਾਲ ਭਵਾਨੀਪੁਰ, ਜਤਿੰਦਰਪਾਲ ਚੰਦਿਅਣੀ, ਰਾਮ ਸ਼ਾਹ ਮੈਹਸ਼ੀ, ਸਰਪੰਚ ਕਮਲ ਲਾਡੀ ਨਵਾਂਗਰਾ, ਠੇਕੇਦਾਰ ਰਾਕੇਸ਼ ਚੰਦਿਆਣੀ, ਰਮਨ ਚੰਦਿਆਣੀ, ਅਸ਼ਵਨੀ ਟੋਰੋਵਾਲ, ਚੰਦਰਵੀਰ ਪੋਲਾ ਵਿਜੀਲੈਸ, ਹਰਨਾਮ ਦਾਸ ਮੂੰਡਣ, ਰਾਮਪਾਲ ਨੰਨੂਵਾਲ, ਮਾਸਟਰ ਸੁਭਾਸ਼ ਪੋਸਵਾਲ, ਸਤਪਾਲ ਮੱਖੂਪੁਰ, ਵਿਜੇ ਪੋਜੇਵਾਲ, ਰਿੰਕੂ ਪੋਜੇਵਾਲ, ਬਲਬੀਰ ਭੂੰਬਲਾ, ਕਮਲ ਬਿਰੜੋ, ਪ੍ਰਕਾਸ਼ ਆਦੋਆਣਾ, ਰਾਧੇ ਰਾਜੂ ਮਾਜਰਾ ਆਦਿ ਹਾਜ਼ਰ ਸਨ। ਪ੍ਰੋਗਰਾਮ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮਾਸਟਰ ਰਾਕੇਸ਼ ਕੁਮਾਰ ਭੂੰਬਲਾ ਬੂਥਗੜ੍ਹ ਵਲੋਂ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਲੈਮਰਿਨ ਯੂਨੀਵਰਸਿਟੀ ਵਿਖ਼ੇ ਫੁੱਟਬਾਲ ਚੈਂਪੀਅਨਸ਼ਿਪ ਆਰੰਭ ਅਗਲੀ ਖ਼ਬਰ ਪੰਜਾਬ ਸਰਕਾਰ ਦਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸ਼ਲਾਘਾਯੋਗ ਕਦਮ-ਸਰਹਾਲ
Ad Position 24