ਲੈਮਰਿਨ ਯੂਨੀਵਰਸਿਟੀ ਵਿਖ਼ੇ ਫੁੱਟਬਾਲ ਚੈਂਪੀਅਨਸ਼ਿਪ ਆਰੰਭ
ਕਾਠਗੜ੍ਹ, 3 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖ਼ੇ 4 ਦਿਨਾਂ ਸਨੈਪ ਤੇ ਸਪ੍ਰਿੰਟ ਫਲੈਗ ਬਾਊਲ ਇੰਟਰ ਕਲੱਬ ਫਲੈਗ ਫੁੱਟਬਾਲ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰ ਰਹੀ ਹੈ। ਚੈਂਪੀਅਨਸ਼ਿਪ ਨੇ ਭਾਰਤ ਭਰ ਦੇ ਵੱਖ-ਵੱਖ ਰਾਜਾਂ ਤੋਂ 34 ਟੀਮਾਂ ਨੂੰ ਇਕੱਠਾ ਕੀਤਾ ਹੈ, ਜਿਸ ਵਿਚ ਪੁਰਸ਼ ਵਰਗ ਵਿਚ 20 ਟੀਮਾਂ ਅਤੇ ਮਹਿਲਾ ਵਰਗ ਵਿਚ 14 ਟੀਮਾਂ ਸ਼ਾਮਲ ਹਨ।
ਕਾਠਗੜ੍ਹ, 3 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖ਼ੇ 4 ਦਿਨਾਂ ਸਨੈਪ ਤੇ ਸਪ੍ਰਿੰਟ ਫਲੈਗ ਬਾਊਲ ਇੰਟਰ ਕਲੱਬ ਫਲੈਗ ਫੁੱਟਬਾਲ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰ ਰਹੀ ਹੈ। ਚੈਂਪੀਅਨਸ਼ਿਪ ਨੇ ਭਾਰਤ ਭਰ ਦੇ ਵੱਖ-ਵੱਖ ਰਾਜਾਂ ਤੋਂ 34 ਟੀਮਾਂ ਨੂੰ ਇਕੱਠਾ ਕੀਤਾ ਹੈ, ਜਿਸ ਵਿਚ ਪੁਰਸ਼ ਵਰਗ ਵਿਚ 20 ਟੀਮਾਂ ਅਤੇ ਮਹਿਲਾ ਵਰਗ ਵਿਚ 14 ਟੀਮਾਂ ਸ਼ਾਮਲ ਹਨ। ਇਹ ਚੈਂਪੀਅਨਸ਼ਿਪ ਐਨ. ਐਸ. ਰਿਆਤ ਚਾਂਸਲਰ ਦੀ ਅਗਵਾਈ ਹੇਠ ਡਾ. ਮਹੇਸ਼ ਜੇਤਲੀ ਡੀਨ ਸਰੀਰਕ ਸਿੱਖਿਆ ਤੇ ਡਾਇਰੈਕਟਰ ਯੂਨੀਵਰਸਿਟੀ ਸਪੋਰਟਸ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ. ਬੀ. ਐਸ ਸਤਿਆਲ ਵਾਈਸ ਚਾਂਸਲਰ ਦੁਆਰਾ ਕੀਤਾ। ਉਦਘਾਟਨ ਸਮਾਗਮ ਵਿਚ ਕਈ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਵਿਨਾਇਕ ਗੁਪਤਾ ਸੀ.ਏ ਮੋਹਾਲੀ, ਵਿਮਲ ਮਨਹੋਤਰਾ ਸੀ. ਈ. ਓ., ਡਾ. ਆਸ਼ੂਤੋਸ਼ ਸ਼ਰਮਾ ਡੀਨ ਤੇ ਦੀਪੇਸ਼ ਸੋਲੰਕੀ ਸੀ. ਈ. ਓ. ਏ. ਐਫ. ਐਫ. ਆਈ. ਜੋ ਮਹਿਮਾਨਾਂ ਵਜੋਂ ਮੌਜੂਦ ਸਨ। ਸਮਾਗਮ ਵਿਚ ਲੋਕੇਂਦਰ ਸਿੰਘ ਸਕੱਤਰ ਏ. ਐਫ. ਐਫ. ਆਈ., ਬਲਪ੍ਰੀਤ ਸਿੰਘ ਸਕੱਤਰ ਅਮੈਰੀਕਨ ਫੁੱਟਬਾਲ ਐਸੋਸੀਏਸ਼ਨ ਚੰਡੀਗੜ੍ਹ, ਸੁਖਜਿੰਦਰ ਸਿੰਘ ਮੈਂਬਰ ਏ. ਐਫ. ਐਫ. ਆਈ. ਤੇ ਹਿਮਾਂਸ਼ੂ ਤਕਨੀਕੀ ਨਿਰਦੇਸ਼ਕ ਨੇ ਵੀ ਸ਼ਿਰਕਤ ਕੀਤੀ।