ਵੈੱਲਫੇਅਰ ਸੁਸਾਇਟੀ ਵਲੋਂ ਲਗਾਏ ਜਾ ਰਹੇ ਅੱਖਾਂ ਦੇ ਮੁਫਤ ਜਾਂਚ ਕੈਂਪ-ਤੇਲੂ ਰਾਮ ਛਦੌੜੀ
ਸੜੋਆ, 3 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਵਲੋਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਮੰਗੂਪੁਰ ਵਿਖੇ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਜਾਂਚ ਕੈਂਪ ਸੰਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਤੇਲੂ ਰਾਮ ਛਦੌੜੀ ਸਾਬਕਾ ਸਰਪੰਚ, ਵਰਿੰਦਰ ਬਛੌੜੀ, ਨਾਜਰ ਰਾਮ ਮਾਨ, ਸੋਹਣ ਸਿੰਘ ਸੈਂਪਲਾ ਤੇ ਮਹਿੰਦਰ ਚੰਦ ਪੋਜੇਵਾਲ ਨੇ ਸੁਸਾਇਟੀ ਵਲੋਂ ਕੈਂਪ ਪ੍ਰਬੰਧਾਂ ਸੰਬੰਧੀ ਕੀਤੀ ਵਿਸ਼ੇਸ਼ ਇਕੱਤਰਤਾ ਉਪਰੰਤ ਪ੍ਰਗਟ ਕੀਤਾ।
ਸੜੋਆ, 3 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਵਲੋਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਮੰਗੂਪੁਰ ਵਿਖੇ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਜਾਂਚ ਕੈਂਪ ਸੰਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਤੇਲੂ ਰਾਮ ਛਦੌੜੀ ਸਾਬਕਾ ਸਰਪੰਚ, ਵਰਿੰਦਰ ਬਛੌੜੀ, ਨਾਜਰ ਰਾਮ ਮਾਨ, ਸੋਹਣ ਸਿੰਘ ਸੈਂਪਲਾ ਤੇ ਮਹਿੰਦਰ ਚੰਦ ਪੋਜੇਵਾਲ ਨੇ ਸੁਸਾਇਟੀ ਵਲੋਂ ਕੈਂਪ ਪ੍ਰਬੰਧਾਂ ਸੰਬੰਧੀ ਕੀਤੀ ਵਿਸ਼ੇਸ਼ ਇਕੱਤਰਤਾ ਉਪਰੰਤ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਮੂਹ ਸੁਸਾਇਟੀ ਮੈਂਬਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਕਈ ਦਿਨਾਂ ਤੋਂ ਕੈਂਪ ਨੂੰ ਸਫਲ ਬਣਾਉਣ ਲਈ ਪਿੰਡ-ਪਿੰਡ ਕੈਂਪ ਸੰਬੰਧੀ ਪੋਸਟਰ ਲਗਾਉਣ, ਪਿੰਡਾਂ ਦੇ ਗੁਰੂੁ ਘਰਾਂ ਵਲੋਂ ਅਨਾਊਸਮੈਂਟਾਂ, ਫਲੈਕਸਾਂ ਤੇ ਪ੍ਰਚਾਰ ਵਾਲੀ ਗੱਡੀ ਰਾਹੀਂ ਪ੍ਰਚਾਰ ਕਰ ਰਹੇ ਹਨ, ਤਾਂ ਆਮ ਲੋੜਵੰਦ ਮਰੀਜ ਖਾਸ ਕਰਕੇ ਸ਼ਿਵਾਇਕ ਦੀਆਂ ਪਹਾੜੀਆਂ ਦੇ ਨਾਲ-ਨਾਲ ਵਸੇ ਪਿੰਡਾਂ ਦੇ ਲੋੜਬੰਦ ਮਰੀਜ਼ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਕੈਂਪ ਵਾਲੇ ਸਥਾਨ ’ਤੇ 6 ਅਕਤੂਬਰ ਨੂੰ ਸ਼ੰਕਰਾ ਆਈ ਹਸਪਤਾਲ ਦੀ ਟੀਮ ਵਲੋਂ ਮਰੀਜ਼ਾਂ ਦਾ ਨਿਰੀਖਣ ਕਰਨ ਉਪਰੰਤ ਲੋੜਵੰਦ ਮਰੀਜਾਂ ਨੂੰ ਆਪ੍ਰੇਸ਼ਨ ਲਈ ਲੁਧਿਆਣਾ ਵਿਖੇ 300 ਬੈੱਡ ਵਾਲੇ ਹਸਪਤਾਲ ਵਿਚ ਲਿਜਾ ਕੇ ਆਪ੍ਰੇਸ਼ਨ ਕਰਵਾਉਣ ਉਪਰੰਤ ਅਗਲੇ ਦਿਨ ਮਰੀਜ਼ਾਂ ਨੂੰ ਕੈਂਪ ਸਥਾਨ ’ਤੇ ਹੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਕੈਂਪ ਵਾਲੇ ਦਿਨ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ ਕੇਸੀਂ ਇਸ਼ਨਾਨ ਕਰਨ ਉਪਰੰਤ ਇਕ ਵਾਧੂ ਸੂਟ ਨਾਲ ਲੈ ਕੇ ਜ਼ਰੂਰ ਆਉਣ। ਕੈਂਪ ਦੌਰਾਨ ਬਾਕੀ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਸੁਸਾਇਟੀ ਵਲੋਂ ਮੁਫਤ ਦਿੱਤੀਆ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼ੰਕਰਾ ਹਸਪਤਾਲ ਵਲੋਂ ਪਹੁੰਚੀ ਟੀਮ ਵਲੋਂ ਵੀ ਸੁਸਾਇਟੀ ਮੈਂਬਰਾਂ ਵਲੋਂ ਕੀਤੇ ਪ੍ਰਬੰਧਾਂ ’ਤੇ ਤਸਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾਂ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।