06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਿਤਾਬਾਂ ਦਾ ਲੰਗਰ ਪ੍ਰਾਜੈਕਟ ਤਹਿਤ “ਸਾਹਿਤ ਸੰਜੀਵਨੀ” ਪਹੁੰਚੀ ਬੱਬਰਾਂ ਦੀ ਧਰਤੀ ਦੌਲਤਪੁਰ

ਜਾਡਲਾ, 5 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਪ੍ਰਾਜੈਕਟ ਕਿਤਾਬਾਂ ਦਾ ਲੰਗਰ ਤਹਿਤ ਹੁਣ ਤੱਕ ਇਕ ਲੱਖ ਰੁਪਏ ਤੋਂ ਵਧੇਰੇ ਮੁੱਲ ਦੀਆਂ ਕਿਤਾਬਾਂ “ਸਾਹਿਤ ਸੰਜੀਵਨੀ” ਤੁਹਾਡੇ ਦੁਆਰ ‘ਤੇ ਦਸਤਕ ਦੇ ਚੁੱਕੀਆਂ ਹਨ। ਇਤਿਹਾਸਕ ਪਿੰਡ ਦੌਲਤਪੁਰ ਦੇ ਬੱਬਰ ਕਰਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੀਦਾਰ ਸਿੰਘ ਸ਼ੇਤਰਾ ਨੇ ਦੱਸਿਆ ਕਿ ਹੁਣ ਤੱਕ 85 ਹਜ਼ਾਰ ਰੁਪਏ ਮੁੱਲ ਦੀ ਸਾਹਿਤ ਸੰਜੀਵਨੀ ਤੇ ਲਗਪਗ ਏਨੇ ਹੀ ਮੁੱਲ ਦੀਆਂ ਦੂਸਰੀਆਂ ਪੁਸਤਕਾਂ, ਪੁਸਤਕ ਪ੍ਰੇਮੀਆਂ ਤੱਕ ਪੁੱਜਦੀਆਂ ਕੀਤੀਆਂ ਜਾ ਚੁੱਕੀਆਂ ਹਨ।

Ad Position 21
No active advertisement
ਅਜੀਤ ਡੈਸਕ 06-10-2026
ਜਾਡਲਾ, 5 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਪ੍ਰਾਜੈਕਟ ਕਿਤਾਬਾਂ ਦਾ ਲੰਗਰ ਤਹਿਤ ਹੁਣ ਤੱਕ ਇਕ ਲੱਖ ਰੁਪਏ ਤੋਂ ਵਧੇਰੇ ਮੁੱਲ ਦੀਆਂ ਕਿਤਾਬਾਂ “ਸਾਹਿਤ ਸੰਜੀਵਨੀ” ਤੁਹਾਡੇ ਦੁਆਰ ‘ਤੇ ਦਸਤਕ ਦੇ ਚੁੱਕੀਆਂ ਹਨ। ਇਤਿਹਾਸਕ ਪਿੰਡ ਦੌਲਤਪੁਰ ਦੇ ਬੱਬਰ ਕਰਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੀਦਾਰ ਸਿੰਘ ਸ਼ੇਤਰਾ ਨੇ ਦੱਸਿਆ ਕਿ ਹੁਣ ਤੱਕ 85 ਹਜ਼ਾਰ ਰੁਪਏ ਮੁੱਲ ਦੀ ਸਾਹਿਤ ਸੰਜੀਵਨੀ ਤੇ ਲਗਪਗ ਏਨੇ ਹੀ ਮੁੱਲ ਦੀਆਂ ਦੂਸਰੀਆਂ ਪੁਸਤਕਾਂ, ਪੁਸਤਕ ਪ੍ਰੇਮੀਆਂ ਤੱਕ ਪੁੱਜਦੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇਸ ਪ੍ਰਾਜੈਕਟ ਦੀ ਸਹਾਇਤਾ ਕਰਨ ਲਈ ਹਰਦੇਵ ਸਿੰਘ ਕਾਹਮਾ , ਬਰਜਿੰਦਰ ਸਿੰਘ ਹੁਸੈਨਪੁਰ, ਡਾ. ਜੇ. ਬੀ. ਗੋਇਲ ਤੇ ਜਸਵੰਤ ਸਿੰਘ ਵਰਿਆਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਸਦਕਾ ਹੀ ਇਹ ਪ੍ਰਾਜੈਕਟ ਅੱਗੇ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੇੜ ਭਵਿੱਖ ਵਿਚ ਪੰਜਾਬੀ ਸਾਹਿਤ ਸਭਾ ਬਲਾਚੌਰ ਵਲੋਂ ਬੱਬਰਾਂ ਦੀ ਯਾਦ ਵਿਚ ਉਸਾਰੀ ਗਈ ਇਸ ਹੀ ਯਾਦਗਾਰ ਵਿਚ ਪੁਸਤਕ ਸਾਹਿਤ ਸੰਜੀਵਨੀ ਤੇ ਪੁਸਤਕ ਤੁਹਾਡੇ ਦੁਆਰ ਪ੍ਰਾਜੈਕਟ ਤਹਿਤ ਗੋਸ਼ਟੀ ਕਰਵਾਈ ਜਾਵੇਗੀ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਅਤੇ ਮੁੱਖ ਸੰਚਾਲਕ ਤਰਨਜੀਤ ਸਿੰਘ ਥਾਂਦੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਗੰਭੀਰ ਸਭਿਆਚਾਰਕ ਸੰਕਟ ਵਿਚੋਂ ਲੰਘ ਰਿਹਾ ਹੈ । ਸ਼ੋਸ਼ਲ ਮੀਡੀਏ ਦੇ ਯੁੱਗ ਵਿਚ ਨਵੀਂ ਪੀੜ੍ਹੀ ਕਿਤਾਬਾਂ ਤੋਂ ਮੁੱਖ ਮੋੜ ਰਹੀ ਹੈ। ਪੁਸਤਕ ਤੁਹਾਡੇ ਦੁਆਰ, ਵਿਸ਼ੇਸ਼ ਕਰਕੇ ਸਾਹਿਤ ਸੰਜੀਵਨੀ ਵਰਗੀ ਦੁਰਲੱਭ ਪੁਸਤਕ ਮੁਫ਼ਤ ਵਿੱਚ ਘਰ-ਘਰ ਪੁੱਜਦੀ ਕਰਨ ਲਈ ਦੀਦਾਰ ਸਿੰਘ ਸ਼ੇਤਰਾ ਵਧਾਈ ਦੇ ਪਾਤਰ ਹਨ। ਇਸ ਮੌਕੇ ਸਕੂਲ ਦੇ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ, ਰਣਜੀਤ ਸਿੰਘ ਗੜ੍ਹੀ ਕਾਨੋਗੋਆਂ, ਪ੍ਰਿੰਸੀਪਲ ਸੁਖਬੀਰ ਸਿੰਘ ਅਟਾਲ ਮਜਾਰਾ ਤੇ ਦੂਸਰਾ ਸਟਾਫ਼ ਵੀ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਛੱਡ ਕੇ ਕਾਫ਼ਲਾ ਭਾਜਪਾ ਵਿਚ ਹੋਇਆ ਸ਼ਾਮਿਲ ਅਗਲੀ ਖ਼ਬਰ ਕਿਸਾਨ ਦੀ ਲਾਗਤ ਅਸਮਾਨੀਂ, ਐੱਮ. ਐੱਸ. ਪੀ. ’ਚ ਸਿਰਫ਼ 25 ਰੁਪਏ-ਜਾਡਲੀ
Ad Position 24