ਡਾਕਟਰ ਵੀ ਫੱਕਰ ਲੋਕਾਂ ਦਾ ਰੂਪ ਹੁੰਦੇ ਹਨ-ਡਾ. ਉਂਕਾਰ, ਮੈਡਮ ਦਲਜੀਤ ਕੌਰ
ਕਟਾਰੀਆਂ, 6 ਅਕਤੂਬਰ (ਪ੍ਰੇਮੀ ਸੰਧਵਾਂ)-ਜਿਵੇਂ ਦਰ ’ਤੇ ਖੈਰ ਮੰਗਣ ਲਈ ਰੱਬ ਦੇ ਭੇਸ ਵਿਚ ਆਏ ਫੱਕਰ ਲੋਕ ਜਿਵੇਂ ਸਰਬੱਤ ਦਾ ਭਲਾ ਮੰਗਦੇ ਹਨ, ਤਿਵੇਂ ਡਾਕਟਰ ਵੀ ਉਨ੍ਹਾਂ ਕੋਲ ਇਲਾਜ ਲਈ ਆਏ ਲੋਕਾਂ ਦਾ ਤੰਦਰੁਸਤੀ ਲਈ ਭਲਾ ਮੰਗਦੇ ਹਨ ਕਿ ਜੋ ਆਵੇ, ਸੋ ਰਾਜੀ ਜਾਵੇ। ਇਹ ਪ੍ਰਗਟਾਵਾ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਐਮ.
ਕਟਾਰੀਆਂ, 6 ਅਕਤੂਬਰ (ਪ੍ਰੇਮੀ ਸੰਧਵਾਂ)-ਜਿਵੇਂ ਦਰ ’ਤੇ ਖੈਰ ਮੰਗਣ ਲਈ ਰੱਬ ਦੇ ਭੇਸ ਵਿਚ ਆਏ ਫੱਕਰ ਲੋਕ ਜਿਵੇਂ ਸਰਬੱਤ ਦਾ ਭਲਾ ਮੰਗਦੇ ਹਨ, ਤਿਵੇਂ ਡਾਕਟਰ ਵੀ ਉਨ੍ਹਾਂ ਕੋਲ ਇਲਾਜ ਲਈ ਆਏ ਲੋਕਾਂ ਦਾ ਤੰਦਰੁਸਤੀ ਲਈ ਭਲਾ ਮੰਗਦੇ ਹਨ ਕਿ ਜੋ ਆਵੇ, ਸੋ ਰਾਜੀ ਜਾਵੇ। ਇਹ ਪ੍ਰਗਟਾਵਾ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਐਮ. ਡੀ. ਡਾ. ਉਂਕਾਰ ਸਿੰਘ ਤੇ ਚੇਅਰਪਰਸਨ ਮੈਡਮ ਦਲਜੀਤ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਡਾਕਟਰ ਗੰਭੀਰ ਤੋਂ ਗੰਭੀਰ ਬਿਮਾਰੀ ਦੇ ਮਰੀਜ਼ ਦੀ ਜਾਨ ਬਚਾਉਣ ਲਈ ਆਪਣੀ ਸਾਰੀ ਤਾਕਤ ਝੋਕ ਦਿੰਦੇ ਹਨ ਤਾਂ ਜੋ ਮਰੀਜ਼ ਨੂੰ ਕਿਸੇ ਵੀ ਹਾਲਤ ਵਿਚ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਇਆ ਜਾ ਸਕੇ ਤੇ ਬਾਕੀ ਸਭ ਕੁਝ ਪ੍ਰਮਾਤਮਾ ਦੇ ਹੱਥ ਹੁੰਦਾ ਹੈ। ਡਾ. ਉਂਕਾਰ ਸਿੰਘ ਤੇ ਚੇਅਰਪਰਸਨ ਮੈਡਮ ਦਲਜੀਤ ਕੌਰ ਨੇ ਕਿਹਾ ਕਿ ਸਾਡੇ ਹਸਪਤਾਲ ਵਿਚ ਹਰ ਤਰ੍ਹਾਂ ਦੇ ਮਰੀਜ਼ ਦਾ ਇਲਾਜ ਵਾਜਬ ਰੇਟਾਂ ’ਤੇ ਕੀਤਾ ਜਾਂਦਾ ਹੈ। ਇਸ ਮੌਕੇ ਫਾਰਮਾਸਿਸਟ ਰਕੇਸ਼ ਕੁਮਾਰ ਭੱਟੀ ਆਦਿ ਹਾਜ਼ਰ ਸਨ।