09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਾਜ ਰੌਣੀ ਨੇ ਜਿੱਤੀ ਉੜਾਪੜ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ

ਉੜਾਪੜ/ਲਸਾੜਾ, 8 ਅਕਤੂਬਰ (ਲਖਵੀਰ ਸਿੰਘ ਖੁਰਦ)-ਬਲਾਕ ਔੜ ਦੇ ਪਿੰਡ ਉੜਾਪੜ ਵਿਖੇ ਗੁੱਗਾ ਜਾਹਰ ਪੀਰ ਦੀ ਪ੍ਰਬੰਧਕ ਕਮੇਟੀ, ਐਨ. ਆਰ.

Ad Position 21
No active advertisement
ਅਜੀਤ ਡੈਸਕ 09-10-2026
ਉੜਾਪੜ/ਲਸਾੜਾ, 8 ਅਕਤੂਬਰ (ਲਖਵੀਰ ਸਿੰਘ ਖੁਰਦ)-ਬਲਾਕ ਔੜ ਦੇ ਪਿੰਡ ਉੜਾਪੜ ਵਿਖੇ ਗੁੱਗਾ ਜਾਹਰ ਪੀਰ ਦੀ ਪ੍ਰਬੰਧਕ ਕਮੇਟੀ, ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਾਇਆ। ਮੇਲੇ ਵਿੱਚ ਸਭ ਤੋਂ ਪਹਿਲਾਂ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਸੇਵਾ ਕੀਤੀ ਗਈ। ਉਪਰੰਤ ਹੋਏ ਖੁਲ੍ਹੇ ਪੰਡਾਲਾਂ ਵਿਚ ਪ੍ਰਸਿੱਧ ਗਾਇਕਾ ਰਾਣੀ ਅਰਮਾਨ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸ਼ਾਮ 3 ਵਜੇ ਦੇ ਕਰੀਬ ਪਿੰਡ ਦੀਆਂ ਮੋਹਤਵਾਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਕੁਸ਼ਤੀਆਂ ਦੀ ਸ਼ੁਰੂਆਤ ਹੋਈ, ਜਿਸ ਵਿਚ ਵੱਖ-ਵੱਖ ਅਖਾੜਿਆਂ ਤੋਂ ਪਹੁੰਚੇ ਹੋਏ ਪਹਿਲਵਾਨਾਂ ਵਲੋਂ 80 ਦੇ ਕਰੀਬ ਫਸਵੀਆਂ ਤੇ ਦਿਲਚਸਪ ਕੁਸ਼ਤੀਆਂ ਲੜੀਆਂ ਗਈਆਂ। ਪਟਕੇ ਦੀ ਇਕ ਨੰਬਰ ਦੀ ਕੁਸ਼ਤੀ ਜੱਸਾ ਬਾਹੜੋਵਾਲ ਤੇ ਬਾਜ ਰੌਣੀ ਵਿਚਕਾਰ ਹੋਈ, ਜਿਸ ਵਿਚ ਬਾਜ ਰੌਣੀ ਜੇਤੂ ਰਿਹਾ। ਇਸ ਤੋਂ ਇਲਾਵਾ ਚੋਟੀ ਦੇ ਪਹਿਲਵਾਨਾਂ ਦੀਆਂ ਸ਼ਪੈਸ਼ਲ ਕੁਸ਼ਤੀਆਂ ਵੀ ਹੋਈਆਂ। ਪ੍ਰਬੰਧਕਾਂ ਵਲੋਂ ਪਟਕੇ ਦੇ ਪਹਿਲਵਾਨਾਂ ਨੂੰ ਸੋਨੇ ਦੀਆਂ ਮੁੰਦੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਵੀ ਉਚੇਚੇ ਤੌਰ ’ਤੇ ਇਸ ਛਿੰਝ ਮੇਲੇ ਵਿਚ ਪਹੁੰਚੇ। ਉਨ੍ਹਾਂ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹੋ ਜਿਹੇ ਖੇਡ ਮੇਲੇ ਪਿੰਡ-ਪਿੰਡ ਹੋਣੇ ਚਾਹੀਦੇ ਹਨ। ਇਸ ਮੌਕੇ ਗੁਰਚਰਨ ਸਿੰਘ ਨਾਰਵੇ, ਸਰਪੰਚ ਭੁਪਿੰਦਰ ਸਿੰਘ, ਜਸਵੀਰ ਸਿੰਘ ਟਾਂਕ, ਅਜਮੇਰ ਸਿੰਘ ਸਾਬਕਾ ਸਰਪੰਚ ਨੰਗਲ ਜੱਟਾਂ, ਸਾਬਕਾ ਸਰਪੰਚ ਸਲਿੰਦਰ ਸਿੰਘ ਸਾਧ, ਨੰਬਰਦਾਰ ਨਰਿੰਦਰ ਸਿੰਘ, ਡਾ. ਬਿੱਟੂ ਪਾਬਲਾ, ਭੁਪਿੰਦਰ ਸਿੰਘ, ਪਵਨ ਕੁਮਾਰ, ਬਚਨ ਸਿੰਘ, ਬਖਤਾਵਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਹਰਮੇਲ ਸਿੰਘ, ਸੁਰਿੰਦਰ ਸਿੰਘ ਡੀ. ਪੀ., ਪਰਵਿੰਦਰ ਸਿੰਘ ਚੱਕਦਾਨਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟ੍ਰੈਫਿਕ ਪੁਲਿਸ ਨਵਾਂਸ਼ਹਿਰ ਵਲੋਂ ਦੋਆਬਾ ਗਰੁੱਪ ਆਫ਼ ਕਾਲਜਿਜ਼ ਵਿਖੇ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੀ ਗਰਾਊਂਡ ਦੇ ਆਲੇ ਦੁਆਲੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ
Ad Position 24