09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਟ੍ਰੈਫਿਕ ਪੁਲਿਸ ਨਵਾਂਸ਼ਹਿਰ ਵਲੋਂ ਦੋਆਬਾ ਗਰੁੱਪ ਆਫ਼ ਕਾਲਜਿਜ਼ ਵਿਖੇ ਜਾਗਰੂਕਤਾ ਸੈਮੀਨਾਰ

ਰਾਹੋਂ, 8 ਅਕਤੂਬਰ (ਉਂਕਾਰ ਸਿੰਘ ਰਾਠੋਰ)-ਦੋਆਬਾ ਗਰੁੱਪ ਆਫ਼ ਕਾਲਜਿਜ਼, ਰਾਹੋਂ ਵਿਖੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਸੜਕੀ ਵਿਹਾਰ, ਟ੍ਰੈਫਿਕ ਨਿਯਮਾਂ ਤੇ ਸੜਕ ਹਾਦਸਿਆਂ ਤੋਂ ਬਚਾਅ ਦੇ ਉਪਾਵਾਂ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਟ੍ਰੈਫਿਕ ਨਿਯਮ ਤੇ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਮੌਕੇ ਸੁਰਿੰਦਰ ਚੰਦ ਡੀ.

Ad Position 21
No active advertisement
ਅਜੀਤ ਡੈਸਕ 09-10-2026
ਰਾਹੋਂ, 8 ਅਕਤੂਬਰ (ਉਂਕਾਰ ਸਿੰਘ ਰਾਠੋਰ)-ਦੋਆਬਾ ਗਰੁੱਪ ਆਫ਼ ਕਾਲਜਿਜ਼, ਰਾਹੋਂ ਵਿਖੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਸੜਕੀ ਵਿਹਾਰ, ਟ੍ਰੈਫਿਕ ਨਿਯਮਾਂ ਤੇ ਸੜਕ ਹਾਦਸਿਆਂ ਤੋਂ ਬਚਾਅ ਦੇ ਉਪਾਵਾਂ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਟ੍ਰੈਫਿਕ ਨਿਯਮ ਤੇ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਮੌਕੇ ਸੁਰਿੰਦਰ ਚੰਦ ਡੀ. ਐੱਸ. ਪੀ. ਟ੍ਰੈਫਿਕ ਪੁਲਿਸ, ਨਵਾਂਸ਼ਹਿਰ ਤੇ ਪਰਵੀਨ ਕੁਮਾਰ ਟ੍ਰੈਫਿਕ ਪੁਲਿਸ ਸਟਾਫ਼ ਨਵਾਂਸ਼ਹਿਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਮਹੱਤਵਪੂਰਨ ਟ੍ਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਸੰਬੰਧੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹੈਲਮੈਟ ਤੇ ਸੀਟ ਬੈਲਟ ਪਹਿਨਣ, ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰਨ, ਸੁਰੱਖਿਅਤ ਗਤੀ ਬਣਾਈ ਰੱਖਣ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਤੋਂ ਬਚਣ ਅਤੇ ਨਸ਼ੇ ਦੀ ਹਾਲਤ ਵਿਚ ਵਾਹਨ ਨਾ ਚਲਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਵਿਦਿਆਰਥੀਆਂ ਨੂੰ ਸੜਕ ਹਾਦਸਿਆਂ ਦੇ ਪੀੜਤਾਂ ਲਈ ਸਰਕਾਰ ਵਲੋਂ ਉਪਲਬਧ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ । ਸੈਮੀਨਾਰ ਬਹੁਤ ਹੀ ਜਾਣਕਾਰੀਪੂਰਨ ਤੇ ਸੰਵਾਦਾਤਮਕ ਰਿਹਾ। ਦੋਆਬਾ ਗਰੁੱਪ ਆਫ਼ ਕਾਲਜਿਜ਼, ਰਾਹੋਂ ਦੀ ਮੈਨੇਜਮੈਂਟ ਨੇ ਟ੍ਰੈਫਿਕ ਪੁਲਿਸ, ਨਵਾਂਸ਼ਹਿਰ ਵਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਤੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਬਾਜ ਰੌਣੀ ਨੇ ਜਿੱਤੀ ਉੜਾਪੜ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ
Ad Position 24