09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ‘ਖੇਡਾਂ ਵਤਨ ਪੰਜਾਬ ਦੀਆਂ 2026’ ’ਚ ਬਣਿਆ ਜ਼ਿਲ੍ਹਾ ਜੇਤੂ

ਨਵਾਂਸ਼ਹਿਰ, 8 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸਪੋਰਟਸ ਅਫ਼ਸਰ ਮੈਡਮ ਵੰਦਨਾ ਚੌਹਾਨ ਦੀ ਅਗਵਾਈ ’ਚ ਜਸਵਿੰਦਰ ਜੱਸੀ ਪਟਿਆਲਾ, ਗੁਰਪ੍ਰੀਤ ਸਿੰਘ ਨੰਗਲ ਜੱਟਾਂ, ਸਤਵੀਰ ਸਤੀ ਜੀਂਦੋਵਾਲ ਤੇ ਗੁਰਤੇਜ ਸਿੰਘ ਨੰਨਾ ਕੁਰਾਲੀ ਦੇ ਸਹਿਯੋਗ ਨਾਲ ਡਾਇਰੈਕਟਰ ਸਪੋਰਟਸ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐੱਸ. ਬੀ.

Ad Position 21
No active advertisement
ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਦੇ ਖਿਡਾਰੀ ਇਨਾਮ ਪ੍ਰਾਪਤ ਕਰਨ ਸਮੇਂ। 09-10-2026
ਨਵਾਂਸ਼ਹਿਰ, 8 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸਪੋਰਟਸ ਅਫ਼ਸਰ ਮੈਡਮ ਵੰਦਨਾ ਚੌਹਾਨ ਦੀ ਅਗਵਾਈ ’ਚ ਜਸਵਿੰਦਰ ਜੱਸੀ ਪਟਿਆਲਾ, ਗੁਰਪ੍ਰੀਤ ਸਿੰਘ ਨੰਗਲ ਜੱਟਾਂ, ਸਤਵੀਰ ਸਤੀ ਜੀਂਦੋਵਾਲ ਤੇ ਗੁਰਤੇਜ ਸਿੰਘ ਨੰਨਾ ਕੁਰਾਲੀ ਦੇ ਸਹਿਯੋਗ ਨਾਲ ਡਾਇਰੈਕਟਰ ਸਪੋਰਟਸ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਜੇ. ਐਸ. ਐਫ. ਐਚ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਫੁੱਟਬਾਲ ਦੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। 40+ ਵਰਗ ਦਾ ਫਾਈਨਲ ਮੁਕਾਬਲਾ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਬਨਾਮ ਔੜ ਫੁੱਟਬਾਲ ਕਲੱਬ ਦਰਮਿਆਨ ਖੇਡਿਆ ਗਿਆ। ਬੰਗਾ ਬਲਾਕ ਦੀ ਟੀਮ ਵਿਚ ਨੈਸ਼ਨਲ ਚੈਂਪੀਅਨ ਫੁੱਟਬਾਲਰ ਸਰਬਜੀਤ ਮੰਗੂਵਾਲ (70) ਤੇ ਗਿਆਨ ਚੰਦ ਪਾਠਕ ਸ਼ੇਖੂਪੁਰ (80) ਸਾਲ ਦੇ ਖਿਡਾਰੀ ਖੇਡੇ, ਜਿਨ੍ਹਾਂ ਦੀ ਖੇਡ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਦੀ ਟੀਮ ਵਿਚ ਸਰਬਜੀਤ ਮੰਗੂਵਾਲ (ਗੁਰੂ) ਅਤੇ ਸੰਦੀਪ ਟੀਪੂ ਸੂਰਾਪੁਰ (ਚੇਲਾ) ਇਕੱਠੇ ਖੇਡਦੇ ਹੋਏ ਨਜ਼ਰ ਆਏ। ਮੈਚ ਦੇ ਪਹਿਲੇ ਹਾਫ ਵਿਚ ਲੈਫਟ-ਵਿੰਗ ਦੇ ਸਟ੍ਰਾਈਕਰ ਪ੍ਰਦੀਪ ਗੜ੍ਹਸ਼ੰਕਰ ਦੇ ਬੈਕ ਪਾਸ ਦੇਣ ’ਤੇ ਸਰਬਜੀਤ ਮੰਗੂਵਾਲ ਵਲੋਂ ਰਨਿੰਗ ਵਿਚ ਫੁਲ ਰਾਈਟ ਫੁਟਰ ਨਾਲ ਇੰਨਸਟੈਪ ਦੁਆਰਾ ਲਗਾਏ ਗਏ ਕਲਾਸੀਕਲ ਸ਼ਾਟ ਨੂੰ ਔੜ ਬਲਾਕ ਦੇ ਗੋਲਕੀਪਰ ਜਗਵਿੰਦਰ ਸਿੰਘ ਨੇ ਗੋਲ ਪੋਸਟ ਦੇ ਉੱਪਰਲੇ ਕੋਨੇ ਵਿਚੋਂ ਜੰਪ ਕਰਦੇ ਹੋਏ ਗੋਲ ਹੋਣ ਤੋਂ ਸੇਵ ਕਰ ਦਿੱਤਾ। ਔੜ ਬਲਾਕ ਦੀ ਟੀਮ ਦੇ ਫਾਰਵਰਡ ਲਾਈਨ ਦੇ ਖਿਡਾਰੀਆਂ ਰਜਿੰਦਰ ਨੰਗਲ ਜੱਟਾਂ, ਬਿਲਾ ਗੋਸਲ, ਪੰਮਾ ਜਗਤਪੁਰ, ਚੰਨੀ ਮੰਡੇਰ ਅਤੇ ਗੁਰਦੀਪ ਰਟੈਂਡਾ ਵਲੋਂ ਕਈ ਵਾਰ ਬਣਾਈ ਗਈ ਵਧੀਆ ਮੂਵ ਨੂੰ ਬੰਗਾ ਬਲਾਕ ਦੀ ਡਿਫੈਂਸ ਲਾਈਨ ਵਿਚ ਖੇਡ ਰਹੇ ਅਮਰਜੀਤ ਬਡਿਆਲ, ਗੁਰਨਾਮ ਕਾਹਮਾ, ਰਜੇਸ਼ ਸਲੀਮ ਪੁਰ ਅਤੇ ਅਵਤਾਰ ਫੌਜੀ ਦੌਲਤ ਪੁਰ ਆਪਸੀ ਅੰਡਰਸਟੈਂਡਿੰਗ ਨਾਲ ਪਛਾੜਦੇ ਰਹੇ। ਮੈਚ ਦੇ ਦੂਜੇ ਹਾਫ ਵਿਚ ਔੜ ਦੇ ਖਿਡਾਰੀ ਗੁਰਦੀਪ ਗੁਰੂ ਨੇ ਜ਼ੋਰਦਾਰ ਸ਼ਾਟ ਲਗਾਈ, ਜਿਸ ਨੂੰ ਗੋਲਕੀਪਰ ਮਨਜੀਤ ਸਿੰਘ ਦੌਲਤਪੁਰ ਨੇ ਨਾਕਾਮ ਕਰ ਦਿੱਤਾ। ਬੰਗਾ ਬਲਾਕ ਦੇ ਸਪਚੀਚੂਟ ਖਿਡਾਰੀਆਂ ਡਾ. ਗਿਆਨ ਚੰਦ ਪਾਠਕ ਸ਼ੇਖੂਪੁਰ ਤੇ ਪਲਵਿੰਦਰ ਪਿੰਦੀ ਸੰਤ ਜਗਤਪੁਰ ਨੇ ਫਾਰਵਰਡ ਲਾਈਨ ਵਿਚ ਖੇਡਦੇ ਹੋਏ ਕਈ ਮੂਵ ਬਣਾਏ ਲੇਕਿਨ ਔੜ ਦੀ ਡਿਫੈਂਸ ਵਿਚ ਖੇਡ ਰਹੇ ਦੀਪਾ ਮਾਲੋਮਜਾਰੀਆ, ਜਗਤਾਰ ਸੜੋਆ ਏ. ਐਸ. ਆਈ., ਸੰਜੀਵ ਰਾਣਾ ਬਖਲੌਰ, ਸੁਰਿੰਦਰ ਸਿੰਘ ਛਿੰਦਾ ਜਗਤਪੁਰੀ ਤੇ ਮਿਡਫੀਲਡਰ ਰਵੀ ਤੇ ਚੰਨੀ ਮੰਡੇਰਾਂ, ਦਵਿੰਦਰ ਕਾਕਾ ਜਗਤਪੁਰੀ ਦੇ ਆਪਸੀ ਤਾਲਮੇਲ ਅਤੇ ਸਪਚੀਚੂਟ ਗੋਲਕੀਪਰ ਸੰਦੀਪ ਸ਼ਰਮਾ ਦੀ ਵਧੀਆ ਸੇਵਿੰਗ ਸਦਕਾ ਲੀਡ ਵਧਾਉਣ ਵਿਚ ਕਾਮਯਾਬ ਨਾ ਹੋ ਸਕੇ। ਆਖਰੀ ਵਿਸਲ ਤੱਕ ਕਿਸੇ ਵੀ ਟੀਮ ਤੋਂ ਗੋਲ ਨਾ ਹੋਇਆ। ਇਸ ਤਰ੍ਹਾਂ ਬੰਗਾ ਬਲਾ ਕ ਦੀ ਇਕ ਗੋਲ ਦੀ ਲੀਡ ਬਰਕਰਾਰ ਰਹੀ ਜਿਸ ਸਦਕਾ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਦੀ ਟੀਮ ਸਿਫਰ ਦੇ ਮੁਕਾਬਲੇ ਇਕ ਗੋਲ ਨਾਲ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਦੀ ਚੈਂਪੀਅਨ ਬਣੀ।
Ad Position 22
No active advertisement
ਪਿਛਲੀ ਖ਼ਬਰ ਡਾ: ਹੇਮਰਾਜ ਨੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਵਧਦੀ ਤਾਕਤ ਵਿਰੋਧੀਆਂ ਨੂੰ ਮਾਤ ਦੇਵੇਗੀ-ਸ਼ਾਹ
Ad Position 24