ਰਾਏਪੁਰ ਡੱਬਾ ਵਿਖੇ ਵਿਸ਼ਾਲ ਜਾਗਰਣ ਤੇ ਭੰਡਾਰਾ 19 ਨੂੰ
ਬੰਗਾ, 8 ਅਕਤੂਬਰ (ਧਰਮਵੀਰ ਪਾਲ)-ਪਿੰਡ ਰਾਏਪੁਰ ਡੱਬਾ ਵਿਖੇ ਵਿਸ਼ਾਲ ਜਾਗਰਣ ਤੇ ਭੰਡਾਰਾ 19 ਅਕਤੂਬਰ ਨੂੰ ਸਮੂਹ ਭਾਟੀਆ ਪਰਿਵਾਰ ਅਤੇ ਪਿੰਡ ਰਾਏਪੁਰ ਡੱਬਾ ਦੀ ਸੰਗਤ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਰਾਜ ਕੁਮਾਰ ਨੇ ਦੱਸਿਆ ਕਿ 19 ਅਕਤੂਬਰ ਨੂੰ ਵਿਸ਼ਾਲ ਜਾਗਰਣ ਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ ਸਾਗਰ ਅੰਬਰਸਰੀਆ ਮਾਤਾ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਬੰਗਾ, 8 ਅਕਤੂਬਰ (ਧਰਮਵੀਰ ਪਾਲ)-ਪਿੰਡ ਰਾਏਪੁਰ ਡੱਬਾ ਵਿਖੇ ਵਿਸ਼ਾਲ ਜਾਗਰਣ ਤੇ ਭੰਡਾਰਾ 19 ਅਕਤੂਬਰ ਨੂੰ ਸਮੂਹ ਭਾਟੀਆ ਪਰਿਵਾਰ ਅਤੇ ਪਿੰਡ ਰਾਏਪੁਰ ਡੱਬਾ ਦੀ ਸੰਗਤ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਰਾਜ ਕੁਮਾਰ ਨੇ ਦੱਸਿਆ ਕਿ 19 ਅਕਤੂਬਰ ਨੂੰ ਵਿਸ਼ਾਲ ਜਾਗਰਣ ਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ ਸਾਗਰ ਅੰਬਰਸਰੀਆ ਮਾਤਾ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਅਵਤਾਰ ਫਰਜੀ ਤਾਰਾ ਰਾਣੀ ਦੀ ਕਥਾ ਕਰਨਗੇ ਤੇ ਸੌਰਵ ਝਾਕੀਆਂ ਵਾਲਿਆਂ ਵਲੋਂ ਸੁੰਦਰ ਝਾਕੀਆਂ ਕੱਢੀਆਂ ਜਾਣਗੀਆਂ ਅਤੇ ਮਾਂ ਜਵਾਲਾ ਜੀ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਸਰਪੰਚ ਕੌਸ਼ਲਿਆ ਦੇਵੀ, ਰਾਜ ਕੁਮਾਰ, ਡਾਕਟਰ ਕਸ਼ਮੀਰ ਭਾਟੀਆ, ਵਿਜੇ ਕੁਮਾਰ, ਗੁਰਦੇਵ ਭਾਟੀਆ, ਮੋਹਣ ਲਾਲ, ਦੇਵੀ ਦਿਆਲ, ਅਮਰ ਚੰਦ, ਸੱਤਪਾਲ ਫੋਜੀ, ਕਸ਼ਮੀਰ ਲਾਲਾ, ਰਮੇਸ਼ ਸ਼ਰਮਾ ਨੀਂਟੂ, ਮਹਾਂਚੰਦ, ਦਿਨੇਸ਼, ਮੁਕੇਸ਼ ਭਾਟੀਆ, ਇੰਦਰਜੀਤ ਭਾਟੀਆ, ਸੰਤੋਖ ਲਾਲ, ਗੁਰਦਿਆਲ ਅਮਰੀਕਾ, ਰਾਕੇਸ਼ ਕਾਲਾ, ਹੰਸਰਾਜ, ਬਾਬਾ ਚੂਹੜ ਰਾਮ, ਹੁਕਮ ਚੰਦ, ਹੈਰੀ, ਹਨੀ ਤੇ ਹੋਰ ਹਾਜ਼ਰ ਸਨ।