09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੜੋਆ ਮੰਡੀ ’ਚ ਖੁੱਲ੍ਹੀ ਦਾਅਵਿਆਂ ਦੀ ਪੋਲ

ਸੜੋਆ, 8 ਅਕਤੂਬਰ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਸੰਬੰਧੀ ਮੰਡੀਆਂ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਮੰਡੀਆਂ ਵਿਚ ਅਫਸਰ ਸ਼ਾਹੀ ਜਾਂ ਕੋਈ ਲੀਡਰਾਂ ਵਲੋਂ ਪਹੁੰਚ ਕੇ ਝੋਨੇ ਦੀ ਢੇਰੀ ’ਤੇ ਖੜ੍ਹ ਕੇ ਇਹ ਬਿਆਨ ਅਕਸਰ ਹੀ ਦਿੰਦੇ ਹਨ ਕਿ ਝੋਨੇ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ ਉਨ੍ਹਾਂ ਦੇ ਜਾਣ ਤੋਂ ਬਾਅਦ ਅਫਸਰ ਸ਼ਾਹੀ ਦੇ ਸਿਰ ’ਤੇ ਕੋਈ ਵੀ ਜੂੰ ਨਹੀਂ ਸਰਕਦੀ ਭਾਵੇਂ ਹੀ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਹੀ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 09-10-2026
ਸੜੋਆ, 8 ਅਕਤੂਬਰ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਸੰਬੰਧੀ ਮੰਡੀਆਂ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਮੰਡੀਆਂ ਵਿਚ ਅਫਸਰ ਸ਼ਾਹੀ ਜਾਂ ਕੋਈ ਲੀਡਰਾਂ ਵਲੋਂ ਪਹੁੰਚ ਕੇ ਝੋਨੇ ਦੀ ਢੇਰੀ ’ਤੇ ਖੜ੍ਹ ਕੇ ਇਹ ਬਿਆਨ ਅਕਸਰ ਹੀ ਦਿੰਦੇ ਹਨ ਕਿ ਝੋਨੇ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ ਉਨ੍ਹਾਂ ਦੇ ਜਾਣ ਤੋਂ ਬਾਅਦ ਅਫਸਰ ਸ਼ਾਹੀ ਦੇ ਸਿਰ ’ਤੇ ਕੋਈ ਵੀ ਜੂੰ ਨਹੀਂ ਸਰਕਦੀ ਭਾਵੇਂ ਹੀ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਹੀ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ। ਮੰਡੀਆਂ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਤੇ ਮੌਸਮ ਨੂੰ ਬਦਲਦੇ ਹੋਏ ਕਿਸਾਨਾਂ ਵਲੋਂ ਝੋਨੇ ਦੀ ਫਸਲ ਧੜਾ ਧੜ ਮੰਡੀਆਂ ਵਿਚ ਲਿਆਂਦੀ ਜਾ ਰਹੀ ਹੈ। ਮੰਡੀਆਂ ਵਿਚ ਲਗਾਤਾਰ ਝੋਨਾ ਆਉਣ ਨਾਲ ਮੰਡੀਆਂ ਵਿਚ ਝੋਨੇ ਦੀਆਂ ਉੱਚੀਆਂ-ਉੱਚੀਆਂ ਧਾਂਕਾਂ ਲੱਗੀਆਂ ਦੇਖੀਆਂ ਗਈਆਂ ਹਨ ਜੋ ਕਿ ਸਰਕਾਰ ਵਲੋਂ ਝੋਨੇ ਦੀ ਲਿਫਟਿੰਗ ਸ਼ੁੁਰੂ ਨਾ ਹੋਣ ਕਰਕੇ ਮੰਡੀ ਵਿਚ ਝੋਨੇ ਦੀਆਂ ਇਹ ਧਾਕਾਂ ਲੱਗ ਗਈਆਂ ਹਨ ਅਤੇ ਮੰਡੀ ਦਾ ਫੜ ਛੋਟਾ ਹੋਣ ਕਰਕੇ ਝੋਨਾ ਲਿਆਉਣ ਵਾਲੇ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਖਰੀਦਿਆ ਹੋਇਆ ਝੋਨਾ ਨਾਲ ਦੀ ਨਾਲ ਚਕਾਉਣਾ ਚਾਹੀਦਾ ਹੈ ਤਾਂ ਜੋ ਝੋਨਾ ਲਿਆਉਣ ਵਾਲੇ ਕਿਸਾਨਾਂ ਨੂੰ ਜਗ੍ਹਾ ਮਿਲ ਸਕੇ। ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਚੁਕਾਈ ਸ਼ੁਰੂ ਕਰਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਕਸੂਦਪੁਰ-ਸੂੰਢ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ-ਜਗਜੀਤ ਸਿੰਘ, ਹਰਕਮਲਪ੍ਰੀਤ ਸਿੰਘ ਅਗਲੀ ਖ਼ਬਰ ਮੌਸਮ ਬਦਲਣ ਨਾਲ ਸਵਾਈਨ ਫਲੂ ਦੇ ਮਾਮਲੇ ਵੱਧ ਸਕਦੇ ਹਨ -ਡਾ. ਦੀਪਕ ਬਸੀ
Ad Position 24