12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਥਾਣਾ ਕਾਠਗੜ੍ਹ ਅਧੀਨ ਆਉਂਦੇ ਪਿੰਡਾਂ ’ਚ ਕਾਸੋ ਆਪ੍ਰੇਸ਼ਨ

ਕਾਠਗੜ੍ਹ, 11 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਥਾਣਾ ਕਾਠਗੜ੍ਹ ਦੇ ਅਧੀਨ ਆਉਂਦੇ ਪਿੰਡਾਂ ਵਿਚ ਵੱਡੇ ਪੱਧਰ ’ਤੇ ਕਾਸੋ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਦੀ ਪੂਰੀ ਦੇਖ-ਰੇਖ ਡੀ.

Ad Position 21
No active advertisement
ਅਜੀਤ ਡੈਸਕ 12-10-2026
ਕਾਠਗੜ੍ਹ, 11 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਥਾਣਾ ਕਾਠਗੜ੍ਹ ਦੇ ਅਧੀਨ ਆਉਂਦੇ ਪਿੰਡਾਂ ਵਿਚ ਵੱਡੇ ਪੱਧਰ ’ਤੇ ਕਾਸੋ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਦੀ ਪੂਰੀ ਦੇਖ-ਰੇਖ ਡੀ. ਐਸ. ਪੀ. (ਡੀ) ਜਤਿੰਦਰ ਚੌਹਾਨ ਨਵਾਂਸ਼ਹਿਰ ਵਲੋਂ ਕੀਤੀ ਗਈ। ਇਸ ਵਿਚ ਪੁਲਿਸ ਵਲੋਂ ਵਿਸ਼ੇਸ਼ ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੀ ਅਗਵਾਈ ਥਾਣਾ ਕਾਠਗੜ੍ਹ ਐਸ. ਐਚ. ਓ. ਇੰਸਪੈਕਟਰ ਕਮਲ ਤਨੇਜਾ ਤੇ ਚੌਕੀ ਆਸਰੋਂ ਚੌਕੀ ਇੰਚਾਰਜ ਏ. ਐਸ. ਆਈ. ਸਿਕੰਦਰ ਪਾਲ ਨੇ ਕੀਤੀ। ਪੁਲਿਸ ਟੀਮਾਂ ਵਲੋਂ ਸਵੇਰੇ ਤੜਕਸਾਰ ਸ਼ੱਕੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਟਿਕਾਣਿਆਂ ’ਤੇ ਦਬਿਸ਼ ਦਿੱਤੀ ਗਈ। ਇਸ ਦੌਰਾਨ ਜ਼ਿਲ੍ਹੇ ਦੇ ਪਿੰਡ ਆਸਰੋਂ, ਰੈਲਮਾਜਰਾ, ਪਨਿਆਲੀ ਕਲਾਂ, ਪਨਿਆਲੀ ਖੁਰਦ, ਮਾਜਰਾ ਜੱਟਾਂ, ਰਾਏਪੁਰ ਮਾਜਰਾ, ਚਾਹਲ ਜੱਟਾਂ, ਚਾਹਲਾਂ ਤੇ ਕਾਠਗੜ੍ਹ ਵਿਖੇ ਘਰ-ਘਰ ਜਾਂਚ ਕੀਤੀ ਗਈ। ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਦੇ ਸਾਮਾਨ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ। ਇਸ ਮੌਕੇ ਡੀ. ਐਸ. ਪੀ. ਜਤਿੰਦਰ ਚੌਹਾਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਿਸੇ ਵੀ ਕੀਮਤ ’ਤੇ ਨਸ਼ਾ ਤਸਕਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਆਪ੍ਰੇਸ਼ਨ ਨਾਲ ਨਸ਼ਾ ਤਸਕਰਾਂ ਵਿਚ ਹੜਕੰਪ ਮੱਚ ਗਿਆ ਤੇ ਇਲਾਕੇ ਦੇ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੀ ਵਿਦਿਆਰਥਣ ਮਨਵੀਰ ਕੌਰ ਨੇ ਜਿੱਤਿਆ ਰਾਜ ਪੱਧਰੀ ਸਾਇੰਸ ਸੈਮੀਨਾਰ ਮੁਕਾਬਲਾ ਅਗਲੀ ਖ਼ਬਰ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਦੂਜਾ ਕਥਿਤ ਦੋਸ਼ੀ ਹਰਮੇਸ਼ ਕੁਮਾਰ ਗੋਰਾ ਕਾਬੂ
Ad Position 24