14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗਾਇਕ ਮਹੇਸ਼ ਸਾਜਨ ਵਲੋਂ ਪਿੰਡ ਸਲੋਹ ਵਿਖੇ ਗੁਣਗਾਨ

ਨਵਾਂਸ਼ਹਿਰ, 13 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਪਿੰਡ ਸਲੋਹ ਵਿਖੇ ਮਾਂ ਭੱਦਰ ਕਾਲੀ ਬਿਰਧ ਆਸ਼ਰਮ ਅਨਾਥ ਆਸ਼ਰਮ ਮੰਦਰ ਵਿਚ ਹਰ ਰੋਜ਼ ਮਾਤਾ ਰਾਣੀ ਦੇ ਇਸ ਪਾਵਨ ਨਵਰਾਤਰਿਆਂ ਵਿਚ ਚੌਂਕੀਆਂ ਲਗਾਈਆਂ ਜਾਂਦੀਆਂ ਹਨ। ਇਸ ਮੌਕੇ ਮੰਦਰ ਦੇ ਗੱਦੀ ਨਸ਼ੀਨ ਮਹੰਤ ਰਾਜ ਕੁਮਾਰ ਨੇ ਦੱਸਿਆ ਕਿ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਮੰਦਰ ਵਿਚ ਹਰ ਰੋਜ਼ 6 ਤੋਂ 9 ਵਜੇ ਤੱਕ ਚੌਂਕੀਆਂ ਲਗਾਈਆਂ ਜਾਂਦੀਆਂ ਹਨ, ਜਿਸ ਵਿਚ ਹਰ ਰੋਜ਼ ਅਲੱਗ-ਅਲੱਗ ਕਲਾਕਾਰ ਮਾਤਾ ਰਾਣੀ ਦਾ ਗੁਣਗਾਨ ਕਰਦੇ ਹਨ ਤੇ ਸੰਗਤਾਂ ਨੂੰ ਨਾਮ ਜਪਾਉਂਦੇ ਹਨ।

Ad Position 21
No active advertisement
ਅਜੀਤ ਡੈਸਕ 14-10-2026
ਨਵਾਂਸ਼ਹਿਰ, 13 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਪਿੰਡ ਸਲੋਹ ਵਿਖੇ ਮਾਂ ਭੱਦਰ ਕਾਲੀ ਬਿਰਧ ਆਸ਼ਰਮ ਅਨਾਥ ਆਸ਼ਰਮ ਮੰਦਰ ਵਿਚ ਹਰ ਰੋਜ਼ ਮਾਤਾ ਰਾਣੀ ਦੇ ਇਸ ਪਾਵਨ ਨਵਰਾਤਰਿਆਂ ਵਿਚ ਚੌਂਕੀਆਂ ਲਗਾਈਆਂ ਜਾਂਦੀਆਂ ਹਨ। ਇਸ ਮੌਕੇ ਮੰਦਰ ਦੇ ਗੱਦੀ ਨਸ਼ੀਨ ਮਹੰਤ ਰਾਜ ਕੁਮਾਰ ਨੇ ਦੱਸਿਆ ਕਿ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਮੰਦਰ ਵਿਚ ਹਰ ਰੋਜ਼ 6 ਤੋਂ 9 ਵਜੇ ਤੱਕ ਚੌਂਕੀਆਂ ਲਗਾਈਆਂ ਜਾਂਦੀਆਂ ਹਨ, ਜਿਸ ਵਿਚ ਹਰ ਰੋਜ਼ ਅਲੱਗ-ਅਲੱਗ ਕਲਾਕਾਰ ਮਾਤਾ ਰਾਣੀ ਦਾ ਗੁਣਗਾਨ ਕਰਦੇ ਹਨ ਤੇ ਸੰਗਤਾਂ ਨੂੰ ਨਾਮ ਜਪਾਉਂਦੇ ਹਨ। ਇਸ ਤਰ੍ਹਾਂ ਦੂਜੇ ਨਵਰਾਤਰੇ ’ਚ ਗਾਇਕ ਮਹੇਸ਼ ਸਾਜਨ ਵਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ। ਉਨ੍ਹਾਂ ਵਲੋਂ ਆਪਣੀਆਂ ਰਿਕਾਰਡ ਭੇਟਾਂ ਪੇਸ਼ ਕੀਤੀਆਂ ਗਈਆਂ। ਇਸੇ ਤਰ੍ਹਾਂ ਗੱਦੀਨਸ਼ੀਨ ਮਹੰਤ ਰਾਜਕੁਮਾਰ ਵਲੋਂ ਦੱਸਿਆ ਗਿਆ ਹੈ ਕਿ 20 ਅਕਤੂਬਰ ਨੂੰ ਰਾਤ ਵੇਲੇ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਬਹੁਤ ਕਲਾਕਾਰ ਹਾਜ਼ਰੀ ਲਗਾਉਣਗੇ ਤੇ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰ ਸ਼ਿਰਕਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵਿਧਾਇਕ ਬੰਗਾ ਡਾ. ਸੁੱਖੀ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਨਸ਼ੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦੇ ਹਨ-ਨੰਬਰਦਾਰ ਮਨਦੀਪ ਸਿੰਘ
Ad Position 24