ਬਾਹੜਮਜਾਰਾ ਵਿਖੇ ਮਹਾਂਮਾਈ ਦਾ ਜਾਗਰਣ ਅੱਜ
ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਪ੍ਰਾਚੀਨ ਮੰਦਰ ਮਾਤਾ ਸੀਤਲਾ ਦੇਵੀ ਬਾਹੜਮਜਾਰਾ ਵਿਖੇ 23ਵਾਂ ਵਿਸ਼ਾਲ ਭਾਗਵਤੀ ਜਾਗਰਣ 19 ਅਕਤੂਬਰ ਨੂੰ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਪ੍ਰਧਾਨ ਬਲਵੀਰ ਸਿੰਘ, ਕੈਸ਼ੀਅਰ ਹਰਜੀਤ ਸਿੰਘ ਤੇ ਸਮਾਜ ਸੇਵਕ ਤਰਲੋਚਨ ਸਿੰਘ ਨੇ ਦੱਸਿਆ ਕਿ ਉਕਤ ਜਾਗਰਣ ਵਿਚ ਨਾਮਵਰ ਕਲਾਕਾਰ ਮਾਤਾ ਦੀਆਂ ਭੇਟਾਂ ਸੁਣਾਉਣਗੇ।
ਅਜੀਤ ਡੈਸਕ
19-10-2026