19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਐਮੀਨੈਂਸ ਸਕੂਲ ਬੰਗਾ ’ਚ ਹੋਈ ਮਾਨਸਿਕ ਸਿਹਤ ਵਿਸ਼ੇ ’ਤੇ ਵਿਚਾਰ ਚਰਚਾ

ਬੰਗਾ, 18 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ਼ ਐਮੀਨੈਂਸ) ਬੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ’ਤੇ ਵਿਸ਼ੇਸ਼ ਚਰਚਾ ਕਰਵਾਈ ਗਈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਰਾਜ ਪੁਰਸਕਾਰ ਵਿਜੇਤਾ ਅਧਿਆਪਕ ਅੰਮ੍ਰਿਤਪਾਲ ਸਿੰਘ ਵਲੋਂ ਪ੍ਰਿੰਸੀਪਲ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਕਰਵਾਈ ਵਿਸ਼ੇਸ਼ ਚਰਚਾ ਦੌਰਾਨ ਆਪਣੇ ਵਿਚਾਰ ਰੱਖਦਿਆਂ ਮਾਨਸਿਕ ਸਿਹਤ ਕੌਂਸਲਰ ਰਾਜ ਹੀਉਂ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਵਿਚ ਲੰਬੇ ਸਮੇਂ ਤੋਂ ਉਦਾਸੀ ਚੱਲ ਰਹੀ ਹੈ, ਮਨ ਉਦਾਸ ਜਾਂ ਬੇਚੈਨ ਰਹਿੰਦਾ ਹੈ ਤਾਂ ਇਸ ਸਭ ਨੂੰ ਨਜ਼ਰ ਅੰਦਾਜ਼ ਕਰਨਾ ਉਸਦੀ ਮਾਨਸਿਕ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ।

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ਼ ਐਮੀਨੈਂਸ) ਬੰਗਾ ਵਿਖੇ ਮਾਨਸਿਕ ਸਿਹਤ ਕੌਂਸਲਰ ਰਾਜ ਹੀਉਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨਾਲ ਲੈਕ. ਅੰਮ੍ਰਿਤਪਾਲ ਸਿੰਘ ਤੇ ਹੋਰ। 19-10-2026
ਬੰਗਾ, 18 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ਼ ਐਮੀਨੈਂਸ) ਬੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ’ਤੇ ਵਿਸ਼ੇਸ਼ ਚਰਚਾ ਕਰਵਾਈ ਗਈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਰਾਜ ਪੁਰਸਕਾਰ ਵਿਜੇਤਾ ਅਧਿਆਪਕ ਅੰਮ੍ਰਿਤਪਾਲ ਸਿੰਘ ਵਲੋਂ ਪ੍ਰਿੰਸੀਪਲ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਕਰਵਾਈ ਵਿਸ਼ੇਸ਼ ਚਰਚਾ ਦੌਰਾਨ ਆਪਣੇ ਵਿਚਾਰ ਰੱਖਦਿਆਂ ਮਾਨਸਿਕ ਸਿਹਤ ਕੌਂਸਲਰ ਰਾਜ ਹੀਉਂ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਵਿਚ ਲੰਬੇ ਸਮੇਂ ਤੋਂ ਉਦਾਸੀ ਚੱਲ ਰਹੀ ਹੈ, ਮਨ ਉਦਾਸ ਜਾਂ ਬੇਚੈਨ ਰਹਿੰਦਾ ਹੈ ਤਾਂ ਇਸ ਸਭ ਨੂੰ ਨਜ਼ਰ ਅੰਦਾਜ਼ ਕਰਨਾ ਉਸਦੀ ਮਾਨਸਿਕ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਸਧਾਰਨ ਮਾਨਸਿਕ ਤਣਾਓ ਤੋਂ ਸ਼ੁਰੂ ਹੋਇਆ ਇਹ ਵਿਕਾਰ ਅਣਗੌਲਿਆਂ ਕਰਦੇ ਰਹਿਣ ਕਾਰਨ ਕਈ ਵਾਰ ਇਹ ਵੱਧ ਨਕਾਰਾਤਮਿਕ ਸੋਚਦੇ ਰਹਿਣ ਤੋਂ ਲੈ ਕੇ ਖੁਦ ਨੂੰ ਮਾਰ ਮੁਕਾਉਣ ਵਾਲੇ ਵਿਚਾਰਾਂ ਤੱਕ ਲੈ ਜਾਂਦਾ ਹੈ। ਬੰਗਾ ਵਿਖੇ ਚੱਲ ਰਹੇ ਮਾਈਂਡ ਕਲੈਰਿਟੀ ਸੈਂਟਰ ਤੋਂ ਮਾਨਸਿਕ ਸਿਹਤ ਕੌਂਸਲਰ ਰਾਜ ਹੀਉਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਮਨ ਦੀਆਂ ਮਨ ਵਿਚ ਰੱਖੀ ਜਾਣਾ ਕਦਾਚਿੱਤ ਵੀ ਠੀਕ ਨਹੀਂ ਹੁੰਦਾ। ਸਾਨੂੰ ਆਪਣੇ ਮਾਂ-ਬਾਪ, ਭੈਣ-ਭਰਾ, ਯਾਰ-ਦੋਸਤ ਜਾਂ ਅਧਿਆਪਕਾਂ ਨਾਲ ਆਪਣੇ ਮਨ ’ਤੇ ਪਿਆ ਮਾਨਸਿਕ ਬੋਝ ਹਲਕਾ ਕਰ ਲੈਣਾ ਚਾਹੀਦਾ ਹੈ। ਇਹ ਪ੍ਰਵਾਹ ਕੀਤੇ ਬਗੈਰ ਕਿ ਲੋਕ ਕੀ ਕਹਿਣਗੇ। ਸਾਨੂੰ ਲੋੜ ਪੈਣ ’ਤੇ ਯੋਗ ਮਾਨਸਿਕ ਸਿਹਤ ਕੌਂਸਲਰ ਤੱਕ ਪਹੁੰਚ ਕਰਨ ਤੋਂ ਨਹੀਂ ਝਿਜਕਣਾ ਚਾਹੀਦਾ। ਵਿਦਿਆਰਥੀਆਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦਿੰਦਿਆਂ ਰਾਜ ਹੀਉਂ ਨੇ ਦੱਸਿਆ ਕਿ ਮਨ ’ਤੇ ਪਏ ਬੋਝ ਦਾ ਹੱਲ ਕਿਸੇ ਤਰ੍ਹਾਂ ਵੀ ਸਿਗਰਟਨੋਸ਼ੀ ਜਾਂ ਨਸ਼ੇ ਨਾਲ ਨਹੀਂ ਕੀਤਾ ਜਾ ਸਕਦਾ। ਮਾਨਸਿਕ ਸਿਹਤ ਕੌਂਸਲਰ ਰਾਜ ਹੀਉਂ ਨੇ ਦੱਸਿਆ ਕਿ ਸਾਡੀ ਜ਼ਿੰਦਗੀ ਕੁਦਰਤੀ ਤਰੀਕੇ ਨਾਲ਼ ਜਿਉਣ ਲਈ ਹੈ ਪਰ ਮਨੁੱਖ ਨੇ ਖੁਦ ਦਾ ਮਸ਼ੀਨੀਕਰਨ ਕਰਕੇ ਇਸਨੂੰ ਉਲਝਣਾਂ ਵਿਚ ਫਸਾ ਲਿਆ ਹੈ। ਵਿਚਾਰ ਚਰਚਾ ਵਿਚ ਸਕੂਲ ਦੇ ਵਿਦਿਆਰਥੀ ਸਿਮਰਨਪ੍ਰੀਤ ਕੌਰ, ਪੁਸਪਦੀਪ ਕੌਰ, ਸੁਖਮਨ ਅਤਰ, ਹਿਨਾ, ਅਲਕਾ, ਹਰਨੀਤ, ਭਾਵਨਾ, ਪ੍ਰਭਜੋਤ ਕੌਰ ਅਤੇ ਗੁਰਪ੍ਰੀਆ ਨੇ ਸ਼ਮੂਲੀਅਤ ਕੀਤੀ। ਅੰਤ ਵਿਚ ਲੈਕਚਰਾਰ ਅੰਮ੍ਰਿਤਪਾਲ ਸਿੰਘ ਨੇ ਕੌਂਸਲਰ ਰਾਜ ਹੀਉਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ’ਚ ਲਾਗੂ ਕੀਤੀ ਕੇ. ਸੀ. ਸੀ. ਪਾਲਿਸੀ ਤੁਰੰਤ ਵਾਪਸ ਲਵੇ ਪੰਜਾਬ ਸਰਕਾਰ-ਅਵਤਾਰ ਸਿੰਘ ਸਾਹਦੜਾ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਵਿਖੇ ਸਨਮਾਨ ਸਮਾਗਮ
Ad Position 24