ਅਸ਼ੋਕ ਕੁਮਾਰ ਸਰਪੰਚ ਭੋਲੇਵਾਲ ਨੂੰ ਐਕਸ ਸਰਵਿਸ ਵਿੰਗ ਦਾ ਜ਼ਿਲ੍ਹਾ ਕੋਆਰਡੀਨੇਟਰ ਬਣਨ ’ਤੇ ਆਗੂਆਂ ਵਧਾਈ ਦਿੱਤੀ
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਅਸ਼ੋਕ ਕੁਮਾਰ ਸਰਪੰਚ ਭੋਲੇਵਾਲ ਨੂੰ ਆਮ ਆਦਮੀ ਪਾਰਟੀ ਵਲੋਂ ਐਕਸ ਸਰਵਿਸ ਮੈਨ ਵਿੰਗ ਦਾ ਜ਼ਿਲ੍ਹਾ ਕੋਆਰਡੀਨੇਟਰ ਲਗਾਉਣ ’ਤੇ ਹਲਕਾ ਵਿਧਾਇਕਾ ਸ਼ੰਤੋਸ਼ ਕਟਾਰੀਆ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਅਸ਼ੋਕ ਕੁਮਾਰ ਇੱਕ ਮਿਹਨਤੀ ਵਰਕਰ ਹਨ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਅਸ਼ੋਕ ਕੁਮਾਰ ਆਪਣੀ ਨਵੀਂ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣਗੇ।
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਅਸ਼ੋਕ ਕੁਮਾਰ ਸਰਪੰਚ ਭੋਲੇਵਾਲ ਨੂੰ ਆਮ ਆਦਮੀ ਪਾਰਟੀ ਵਲੋਂ ਐਕਸ ਸਰਵਿਸ ਮੈਨ ਵਿੰਗ ਦਾ ਜ਼ਿਲ੍ਹਾ ਕੋਆਰਡੀਨੇਟਰ ਲਗਾਉਣ ’ਤੇ ਹਲਕਾ ਵਿਧਾਇਕਾ ਸ਼ੰਤੋਸ਼ ਕਟਾਰੀਆ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਅਸ਼ੋਕ ਕੁਮਾਰ ਇੱਕ ਮਿਹਨਤੀ ਵਰਕਰ ਹਨ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਅਸ਼ੋਕ ਕੁਮਾਰ ਆਪਣੀ ਨਵੀਂ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣਗੇ। ਅਸ਼ੋਕ ਕੁਮਾਰ ਨੂੰ ਜ਼ਿਲ੍ਹਾ ਕੋਆਰਡੀਨੇਟਰ ਲਗਾਉਣ ’ਤੇ ਉਹਨਾਂ ਨੂੰ ਅਸ਼ੋਕ ਕੁਮਾਰ ਕਟਾਰੀਆ, ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਭੁਪਿੰਦਰ ਸਿੰਘ ਲੱਕੀ ਪੋਜੇਵਾਲ ਬਲਾਕ ਸੰਮਤੀ ਮੈਂਬਰ, ਜਤਿੰਦਰ ਸਿੰਘ ਜਿੰਦੂ ਸਰਪੰਚ ਚਾਂਦਪੁਰ ਰੁੜਕੀ ਕਲਾ, ਆਤਮਾ ਰਾਮ ਟੋਰੋਵਾਲ, ਬਲਾਕ ਪ੍ਰਧਾਨ ਪਵਨ ਕੁਮਾਰ ਰੀਠੂ, ਦੇਸ ਰਾਜ ਭੂਮਾ, ਸਤਨਾਮ ਸਿੰਘ ਸਰਪੰਚ ਕਟਵਾਰਾਂ ਖੁਰਦ, ਪਵਨ ਕੁਮਾਰ ਸਰਪੰਚ ਪੋਜੇਵਾਲ, ਕਮਲ ਭਾਟੀਆ ਸਰਪੰਚ ਨਵਾਂਗਰਾਂ, ਸੁਖਦੇਵ ਸਿੰਘ ਨੰਬੜਦਾਰ ਕੱੁਲਪੁਰ ਆਦਿ ਨੇ ਵੀ ਅਸ਼ੋਕ ਕੁਮਾਰ ਨੂੰ ਵਧਾਈ ਦਿੱਤੀ।