22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਮੁੰਦੜਾ ਵਿਖੇ ਦੁਸਹਿਰਾ ਉਤਸਵ ਧੂਮ-ਧਾਮ ਨਾਲ ਮਨਾਇਆ

ਸਮੁੰਦੜਾ, 21 ਅਕਤੂਬਰ (ਤੀਰਥ ਸਿੰਘ ਰੱਕੜ)-ਸਮੁੰਦੜਾ ਦੇ ਪ੍ਰਾਚੀਨ ਸ਼ਿਵ ਮੰਦਿਰ ਮਹੇਸ਼ਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਉਤਸਵ ਬੜੀ ਹੀ ਧੂਮ ਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਡੇ ਦੇ ਦੁਕਾਨਦਾਰਾਂ ਵੱਲੋਂ ਕਰਵਾਏ ਗਏ ਜਗਰਾਤਿਆਂ ਦੌਰਾਨ ਰੌਸ਼ਨ ਪ੍ਰਿੰਸ ਸਮੇਤ ਕਈ ਕਲਾਕਾਰਾਂ ਵੱਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 22-10-2026
ਸਮੁੰਦੜਾ, 21 ਅਕਤੂਬਰ (ਤੀਰਥ ਸਿੰਘ ਰੱਕੜ)-ਸਮੁੰਦੜਾ ਦੇ ਪ੍ਰਾਚੀਨ ਸ਼ਿਵ ਮੰਦਿਰ ਮਹੇਸ਼ਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਉਤਸਵ ਬੜੀ ਹੀ ਧੂਮ ਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਡੇ ਦੇ ਦੁਕਾਨਦਾਰਾਂ ਵੱਲੋਂ ਕਰਵਾਏ ਗਏ ਜਗਰਾਤਿਆਂ ਦੌਰਾਨ ਰੌਸ਼ਨ ਪ੍ਰਿੰਸ ਸਮੇਤ ਕਈ ਕਲਾਕਾਰਾਂ ਵੱਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ। ਦੁਸਹਿਰੇ ਵਾਲੇ ਦਿਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਅਤੇ ਰਾਣਾ ਭਜਨ ਮੰਡਲੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਦਿਲਬਰਜੀਤ ਦਿਲਬਰ, ਲਖਵਿੰਦਰ ਲੱਖਾ ਅਤੇ ਪਵਨ ਪਰਦੇਸੀ ਆਦਿ ਨੇ ਖੂਬ ਰੰਗ ਬੰਨਿਆ। ਉਸ ਤੋਂ ਬਾਅਦ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਸਾੜੇ ਗਏ। ਇਸ ਮੌਕੇ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਭਾਜਪਾ ਆਗੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਦੁਸਹਿਰੇ ਦੇ ਤਿਉਹਾਰ ‘ਤੇ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਮਨ ਕੁਮਾਰ ਸਰਪੰਚ, ਤਰਸੇਮ ਲਾਲ, ਪੰਡਿਤ ਕਿਸ਼ੋਰ ਕੁਮਾਰ, ਦੀਪ ਸਮੁੰਦੜਾ, ਦਲਜੀਤ ਸਿੰਘ ਬੈਂਸ, ਠੇਕੇਦਾਰ ਭਜਨ ਲਾਲ, ਓਂਕਾਰ ਚਾਹਿਲਪੁਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
Ad Position 22
No active advertisement
ਪਿਛਲੀ ਖ਼ਬਰ ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਤਲਵਾੜਾ ਬਲਾਕ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਅਗਲੀ ਖ਼ਬਰ ਕੂੜਾ ਡੰਪ ਦੇ ਧੂੰਏ ਤੇ ਗੰਦਗੀ ਦੀ ਬਦਬੂ ਤੋਂ ਪ੍ਰੇਸ਼ਾਨ ਲੋਕ ਆਪਣੇ ਘਰ ਵੇਚਣ ਲਈ ਹੋਏ ਮਜਬੂਰ
Ad Position 24