ਫੁੱਟਬਾਲ ਦਾ ਸ਼ੋਅ ਮੈਚ ਕਰਵਾਇਆ
ਨਵਾਂਸ਼ਹਿਰ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਤੇ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੀ ਅਗਵਾਈ ਵਿਚ ਅਤੇ ਅਪਿੰਦਰ ਸਿੰਘ ਸਾਬੀ, ਸਰਪੰਚ ਰਣਜੀਤ ਕੁਮਾਰ ਸਰਪੰਚ ਦਿਲਬਾਗ ਸਿੰਘ ਨੌਰਾ, ਸਮੂਹ ਪੰਚਾਇਤ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੋੜਨ ਲਈ ਸੰਤ ਬਾਬਾ ਸੇਵਾ ਸਿੰਘ ਫੁੱਟਬਾਲ ਖੇਡ ਸਟੇਡੀਅਮ ਨੌਰਾ ਦੀ ਗਰਾਊਂਡ ਵਿਚ ਫੁੱਟਬਾਲ ਮੈਚ ਕਰਵਾਇਆ। ਇਸ ਸੰਬੰਧੀ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ ਇਹ ਮੈਚ ਸ਼ਹੀਦ ਭਗਤ ਸਿੰਘ ਲੀਜੈਂਡਸ ਬੰਗਾ ਬਲਾਕ ਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਵਿਚਕਾਰ ਖੇਡਿਆ।
ਨਵਾਂਸ਼ਹਿਰ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਤੇ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੀ ਅਗਵਾਈ ਵਿਚ ਅਤੇ ਅਪਿੰਦਰ ਸਿੰਘ ਸਾਬੀ, ਸਰਪੰਚ ਰਣਜੀਤ ਕੁਮਾਰ ਸਰਪੰਚ ਦਿਲਬਾਗ ਸਿੰਘ ਨੌਰਾ, ਸਮੂਹ ਪੰਚਾਇਤ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੋੜਨ ਲਈ ਸੰਤ ਬਾਬਾ ਸੇਵਾ ਸਿੰਘ ਫੁੱਟਬਾਲ ਖੇਡ ਸਟੇਡੀਅਮ ਨੌਰਾ ਦੀ ਗਰਾਊਂਡ ਵਿਚ ਫੁੱਟਬਾਲ ਮੈਚ ਕਰਵਾਇਆ। ਇਸ ਸੰਬੰਧੀ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ ਇਹ ਮੈਚ ਸ਼ਹੀਦ ਭਗਤ ਸਿੰਘ ਲੀਜੈਂਡਸ ਬੰਗਾ ਬਲਾਕ ਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਵਿਚਕਾਰ ਖੇਡਿਆ। ਪਹਿਲੇ ਹਾਫ ਵਿਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਖਿਡਾਰੀਆ ਅਜੇ ਮਹਿਰਾ, ਰੋਬਿਨ, ਅਜੇ ਸਰੀਨ, ਮਿੰਟਾ ਗੁੱਜਰਪੁਰ, ਗੁਰਦੀਪ ਭੱਟੀ, ਦੀਪਾ ਬਾਲੀ, ਅਵਤਾਰ ਸਿੰਘ, ਦੀਪਾ ਗੜ੍ਹਸ਼ੰਕਰ, ਮੰਜੂ ਬਾਲੀ, ਗੁਰਜੋਤ ਬਾਜਵਾ ਨੇ ਬਾਲ ਬਣਾਉਦੇ ਹੋਏ ਇਕ ਬਾਲ ਸਿੰਘ ਸਾਬ ਦੀ ਗ੍ਰੇਟ ਸਰਬਜੀਤ ਸਿੰਘ ਸਾਬੀ ਨੂੰ ਪਾਇਆ ਤੇ ਉਸ ਨੇ ਡਿਫੈਂਸ ਨੂੰ ਬੀਟ ਕਰਦਿਆਂ ਬਹੁਤ ਹੀ ਵਧੀਆ ਗੋਲ ਕੀਤਾ। ਦੂਜੇ ਹਾਫ਼ ਵਿਚ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬੰਗਾ ਬਲਾਕ ਦੇ ਖਿਡਾਰੀਆਂ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ, ਮਨਜੀਤ ਸਿੰਘ ਦੌਲਤਪੁਰ, ਤਰਸੇਮ ਲਾਲ, ਜਸਵੀਰ ਸਿੰਘ ਨੌਰਾ ਫੁੱਟਬਾਲ ਕੋਚ, ਅਵਤਾਰ ਸਿੰਘ ਦੋਲਤਪੁਰ, ਸਰਵਜੀਤ ਸਿੰਘ ਫੁੱਟਬਾਲ ਕੋਚ, ਗੁਰਨਾਮ ਸਿੰਘ ਫੁੱਟਬਾਲ ਕੋਚ, ਕੁਲਵਿੰਦਰ ਸਿੰਘ ਮਾਹਿਲ ਗਹਿਲਾਂ, ਮਿਲਖਾ ਸਿੰਘ ਨੌਰਾ, ਅਰਮਾਨ, ਹੈਪੀ ਨੇ ਬਾਲ ਬਣਾਉਦਿਆਂ ਇਕ ਬਾਲ ਸਿੰਘ ਸਾਬ ਬਲਜੀਤ ਸਿੰਘ ਪੱਲੀ ਉੱਚੀ ਨੂੰ ਪਾਇਆ ਤੇ ਉਸ ਨੇ ਬਹੁਤ ਹੀ ਵਧੀਆ ਸ਼ੂਟ ਮਾਰ ਕੇ ਗੋਲ ਕੀਤਾ। ਪੂਰੇ ਸਮੇਂ ਵਿਚ ਦੋਨਾਂ ਟੀਮਾਂ ਵਲੋਂ 1-1 ਗੋਲ ਕੀਤਾ। ਤਰਸੇਮ ਲਾਲ ਨੇ ਕਿਹਾ ਕਿ ਜੇ ਇਸ ਤਰ੍ਹਾਂ ਦੇ ਮੈਚ ਪਿੰਡ-ਪਿੰਡ ਕਰਵਾ ਕੇ ਨੌਜਾਵਨਾਂ ਨੂੰ ਸਕੂਲ ਸਮੇਂ ਤੋਂ ਖੇਡਾਂ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਕਿਸੇ ਵੀ ਹੋਰ ਨਸ਼ੇ ਦੀ ਜਰੂਰਤ ਨਹੀਂ ਰਹਿੰਦੀ। ਮੈਚ ਦੇ ਆਖ਼ਰ ਵਿਚ ਜਸਵੀਰ ਸਿੰਘ ਨੌਰਾ ਤੇ ਤਰਸੇਮ ਲਾਲ ਵਲੋਂ ਦੋਵਾਂ ਟੀਮਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਮੈਚ ਤੋਂ ਬਾਅਦ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ, ਸਰਬਜੀਤ ਸਿੰਘ ਫੁੱਟਬਾਲ ਕੋਚ ਮੰਗੂਵਾਲ, ਤਰਸੇਮ ਲਾਲ ਸਲੋਹ ਵਲੋਂ ਖਿਡਾਰੀਆਂ ਤੇ ਪਤਵੰਤੇ ਸਹਿਯੋਗੀਆਂ ਨੂੰ ਤਗਮੇ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।