ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਨੇ ਕੀਤਾ ਦੁੱਖ ਸਾਂਝਾ
ਸੜੋਆ, 21 ਅਕਤੂਬਰ (ਹਰਮੇਲ ਸਹੂੰਗੜਾ) - ਚੌਧਰੀ ਦਰਸ਼ਨ ਲਾਲ ਸਾਬਕਾ ਵਿਧਾਇਕ ਬਲਾਚੌਰ ਨੇ ਸੜੋਆ ਵਿਖੇ ਸਮਾਜ ਸੇਵੀ ਪੰਡਤ ਜੀਵਨ ਕੁਮਾਰ ਬਿੱਲੂ ਦੀ ਮਾਤਾ ਕਮਲਾ ਦੇਵੀ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਹਨਾਂ ਕਿਹਾ ਜੋ ਇਨਸਾਨ ਧਰਤੀ ’ਤੇ ਆਇਆ ਹੈ ਉਸ ਨੇ ਇੱਕ ਦਿਨ ਜਾਣਾ ਹੀ ਹੈ।
ਸੜੋਆ, 21 ਅਕਤੂਬਰ (ਹਰਮੇਲ ਸਹੂੰਗੜਾ) - ਚੌਧਰੀ ਦਰਸ਼ਨ ਲਾਲ ਸਾਬਕਾ ਵਿਧਾਇਕ ਬਲਾਚੌਰ ਨੇ ਸੜੋਆ ਵਿਖੇ ਸਮਾਜ ਸੇਵੀ ਪੰਡਤ ਜੀਵਨ ਕੁਮਾਰ ਬਿੱਲੂ ਦੀ ਮਾਤਾ ਕਮਲਾ ਦੇਵੀ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਹਨਾਂ ਕਿਹਾ ਜੋ ਇਨਸਾਨ ਧਰਤੀ ’ਤੇ ਆਇਆ ਹੈ ਉਸ ਨੇ ਇੱਕ ਦਿਨ ਜਾਣਾ ਹੀ ਹੈ। ਉਹਨਾਂ ਪੰਜਾਬ ਹੋਮਗਾਰਡ ਦੇ ਜਵਾਨ ਬਲਵਿੰਦਰ ਸਿੰਘ ਬਿੱਟੂ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਜੋ ਕਿ ਉਨ੍ਹਾਂ ਦਾ ਵੀ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਹਨਾਂ ਨੇ ਦੋਵਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ ਸੜੋਆ, ਚੌਧਰੀ ਸੁਖਵਿੰਦਰ ਸਿੰਘ, ਪੰਡਿਤ ਵਿਨੋਦ ਕੁਮਾਰ ਕਾਈ, ਚਰਨਜੀਤ ਕਾਈ, ਦਵਿੰਦਰ ਕੁਮਾਰ ਵਿਜੇ ਸਹਿਗਲ, ਪਰਮਜੀਤ ਕੁਮਾਰ ਪੰਚ, ਸੁਖਵਿੰਦਰ ਸਿੰਘ ਪੰਚ, ਸੁਰਿੰਦਰ ਸਿੰਘ ਸਿੱਧੂ, ਹੁਸਨ ਲਾਲ ਪੰਚ, ਧਰਮਪਾਲ ਪੰਚ ਆਦਿ ਹਾਜ਼ਰ ਸਨ।