23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਰੌਬੀ ਕੰਗ ਨੇ ਮਜਾਰਾ ਕਲਾਂ ਤੇ ਮਜਾਰਾ ਖੁਰਦ ਵਿਖੇ 289 ਪਰਿਵਾਰਾਂ ਨੂੰ ਵੰਡੇ ਰਜਿਸਟਰੀ ਸਰਟੀਫਿਕੇਟ

ਉਸਮਾਨਪੁਰ/ਜਾਡਲਾ, 22 ਅਕਤੂਬਰ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮ ‘ਮੇਰਾ ਘਰ ਮੇਰੇ ਨਾਮ’ ਤਹਿਤ ਹਲਕਾ ਇੰਚਾਰਜ ਜਸਪ੍ਰੀਤ ਸਿੰਘ (ਰੌਬੀ ਕੰਗ) ਨੇ ਪਿੰਡ ਮਜਾਰਾ ਕਲਾਂ ਤੇ ਮਜਾਰਾ ਖੁਰਦ ਵਿਖੇ ਲੋਕਾਂ ਨੂੰ ਰਜਿਸਟਰੀ ਸਰਟੀਫਿਕੇਟ ਵੰਡੇ। ਇਸ ਦੌਰਾਨ ਮਾਜਰਾ ਖੁਰਦ ਦੇ 140 ਘਰਾਂ ਅਤੇ ਮਾਜਰਾ ਕਲਾਂ ਦੇ 149 ਘਰਾਂ, ਕੁੱਲ 289 ਘਰਾਂ ਨੂੰ ਰਜਿਸਟਰੀ ਸਰਟੀਫਿਕੇਟ ਵੰਡੇ ਗਏ।

Ad Position 21
No active advertisement
ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਤੋਂ ਇੰਚਾਰਜ ਰੌਬੀ ਕੰਗ ਮਜਾਰਾ ਕਲਾਂ ਅਤੇ ਮਜਾਰਾ ਖੁਰਦ ਵਿਖੇ 289 ਪਰਿਵਾਰਾਂ ਨੂੰ ਰਜਿਸਟਰੀ ਸਰਟੀਫਿਕੇਟ ਵੰਡਦੇ ਹੋਏ ਨਾਲ ਪਤਵੰਤੇ। 23-10-2026
ਉਸਮਾਨਪੁਰ/ਜਾਡਲਾ, 22 ਅਕਤੂਬਰ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮ ‘ਮੇਰਾ ਘਰ ਮੇਰੇ ਨਾਮ’ ਤਹਿਤ ਹਲਕਾ ਇੰਚਾਰਜ ਜਸਪ੍ਰੀਤ ਸਿੰਘ (ਰੌਬੀ ਕੰਗ) ਨੇ ਪਿੰਡ ਮਜਾਰਾ ਕਲਾਂ ਤੇ ਮਜਾਰਾ ਖੁਰਦ ਵਿਖੇ ਲੋਕਾਂ ਨੂੰ ਰਜਿਸਟਰੀ ਸਰਟੀਫਿਕੇਟ ਵੰਡੇ। ਇਸ ਦੌਰਾਨ ਮਾਜਰਾ ਖੁਰਦ ਦੇ 140 ਘਰਾਂ ਅਤੇ ਮਾਜਰਾ ਕਲਾਂ ਦੇ 149 ਘਰਾਂ, ਕੁੱਲ 289 ਘਰਾਂ ਨੂੰ ਰਜਿਸਟਰੀ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਰੌਬੀ ਕੰਗ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਸਕੀਮ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਮਾਲਕੀ ਹੱਕ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਦਾ ਲਾਭ ਯੋਗ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਲੱਕੀ ਲੱਧੜ, ਬਲਾਕ ਪ੍ਰਧਾਨ ਲੱਡੂ ਮਾਹਲੋਂ, ਸੰਜੀਵ ਕੁਮਾਰ ਵਿੱਕੀ ਸਰਪੰਚ ਬਹਾਦਰਪੁਰ, ਜਸਵੀਰ ਸਿੰਘ ਜੱਸਾ ਸਰਪੰਚ ਸਜਾਵਲਪੁਰ, ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਤੇ ਹਲਕਾ ਮੀਡੀਆ ਇੰਚਾਰਜ ਵਿਸ਼ਾਲ ਖੋਸਲਾ ਸਮੇਤ ਹੋਰ ਪਤਵੰਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਸਤਨਾਮ ਜਲਾਲਪੁਰ ਨੇ ਸੜੋਆ ਵਿਖੇ ਸੁਣੀਆਂ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਅਗਲੀ ਖ਼ਬਰ ਸੂਬੇ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇਨਸਾਫ ਪਸੰਦ ਲੋਕੀ ਪ੍ਰੇਸ਼ਾਨ-ਚੌਧਰੀ ਅਜੈ ਮੰਗੂਪੁਰ
Ad Position 24