ਹੇੜੀਆਂ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਨਗਰ ਦੀ ਸੁੱਖ ਸ਼ਾਂਤੀ ਲਈ ਬੇੜਾ ਤਾਰਿਆ
ਔੜ/ਝਿੰਗੜਾਂ, 22 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਸੰਤ ਬਾਪੂ ਇੰਦਰ ਸਿੰਘ ਧਾਰਮਿਕ ਅਸਥਾਨ ਹੇੜੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸੰਤ ਬਾਪੂ ਇੰਦਰ ਦੀ ਯਾਦ ਨੂੰ ਸਮਰਪਿਤ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਤੇ ਮਾਲ ਜੀਆਂ ਜੰਤ ਦੀ ਸੁੱਖ ਸ਼ਾਂਤੀ ਵਾਸਤੇ ਬੇੜਾ ਤਾਰਿਆ। ਬੇੜਾ ਤਾਰਨ ਤੋਂ ਪਹਿਲਾਂ ਬੈਂਡ ਵਾਜਿਆਂ ਨਾਲ ਪਿੰਡ ਦੀ ਪ੍ਰਕਰਮਾ ਕੀਤੀ ਤੇ ਵੱਖ-ਵੱਖ ਰਸਤਿਆਂ ਵਿਚ ਸੰਗਤਾਂ ਵਲੋਂ ਬੇੜੇ ਦਾ ਭਰਵਾਂ ਸਵਾਗਤ ਕੀਤਾ।
ਔੜ/ਝਿੰਗੜਾਂ, 22 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਸੰਤ ਬਾਪੂ ਇੰਦਰ ਸਿੰਘ ਧਾਰਮਿਕ ਅਸਥਾਨ ਹੇੜੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸੰਤ ਬਾਪੂ ਇੰਦਰ ਦੀ ਯਾਦ ਨੂੰ ਸਮਰਪਿਤ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਤੇ ਮਾਲ ਜੀਆਂ ਜੰਤ ਦੀ ਸੁੱਖ ਸ਼ਾਂਤੀ ਵਾਸਤੇ ਬੇੜਾ ਤਾਰਿਆ। ਬੇੜਾ ਤਾਰਨ ਤੋਂ ਪਹਿਲਾਂ ਬੈਂਡ ਵਾਜਿਆਂ ਨਾਲ ਪਿੰਡ ਦੀ ਪ੍ਰਕਰਮਾ ਕੀਤੀ ਤੇ ਵੱਖ-ਵੱਖ ਰਸਤਿਆਂ ਵਿਚ ਸੰਗਤਾਂ ਵਲੋਂ ਬੇੜੇ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਭਗਤ ਵਲੋਂ ਸੱਭ ਜੀਵਾਂ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਬੇੜਾ ਤਾਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਹੇੜੀਆਂ ਯੂ. ਕੇ., ਪਾਲ ਸਿੰਘ ਹੇੜੀਆਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਨਿਰਮਲ ਸਿੰਘ ਹੇੜੀਆਂ, ਜਰਨੈਲ ਸਿੰਘ ਜਨਰਲ ਸਕੱਤਰ, ਬਲਕਾਰ ਸਿੰਘ ਹੇੜੀਆਂ ਨੇ ਬੇੜਾ ਤਾਰਨ ’ਚ ਸ਼ਾਮਲ ਹੋਈਆਂ ਸਮੂਹ ਸੰਗਤਾਂ ਅਤੇ ਸਹਿਯੋਗੀ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਾਲ ਸਿੰਘ ਹੇੜੀਆਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪ੍ਰਧਾਨ ਸਤਨਾਮ ਸਿੰਘ ਹੇੜੀਆਂ ਯੂ. ਕੇ., ਸਰਪੰਚ ਨਿਰਮਲ ਸਿੰਘ ਹੇੜੀਆਂ, ਸਕੱਤਰ ਜਰਨੈਲ ਸਿੰਘ ਹੇੜੀਆਂ, ਬਲਕਾਰ ਸਿੰਘ ਹੇੜੀਆਂ, ਜਸਵਿੰਦਰ ਸਿੰਘ ਜੱਸਾ, ਮੈਨੇਜਰ ਚੂਹੜ ਸਿੰਘ, ਬਲਜਿੰਦਰ ਸਿੰਘ ਬਿੱਟਾ, ਮਾ. ਪਰਮਜੀਤ ਸਿੰਘ, ਹਰਦੀਪ ਸਿੰਘ ਯੂ. ਕੇ, ਸੁਖਵਿੰਦਰ ਸਿੰਘ ਸੁੱਖਾ, ਬਹਾਦਰ ਸਿੰਘ ਯੂ. ਐਸ. ਏ., ਗ੍ਰੰਥੀ ਨਿਰਮਲ ਸਿੰਘ, ਸੋਹਣ ਸਿੰਘ ਪੰਚ, ਦੀਦਾਰ ਸਿੰਘ, ਕੁਲਵਿੰਦਰ ਸਿੰਘ ਰਾਣਾ, ਸਤਨਾਮ ਸਿੰਘ, ਹਰਦੀਪ ਸਿੰਘ ਯੂ. ਕੇ., ਹਰਨੇਕ ਸਿੰਘ ਨੇਕਾ ਗਰੀਸ, ਬਹਾਦਰ ਸਿੰਘ ਯੂ. ਐਸ. ਏ., ਜਸਵੀਰ ਸਿੰਘ ਕੈਨੇਡਾ, ਕਸ਼ਮੀਰ ਸਿੰਘ, ਇੰਦਰਜੀਤ ਸਿੰਘ ਪੰਮੀ ਯੂ. ਐਸ. ਏ., ਬੂਟਾ ਰਾਮ ਰਾਏਪੁਰ ਡੱਬਾ, ਮਹਿੰਦਰ ਸਿੰਘ, ਮਾ. ਚੈਚਲ ਸਿੰਘ, ਡਾ. ਲਛਮਣ ਸਿੰਘ, ਗੁਰਮੀਤ ਸਿੰਘ, ਉਂਕਾਰ ਸਿੰਘ, ਵਰਿੰਦਰ ਹਰੀਸ਼, ਗੁਰਨੇਕ ਸਿੰਘ, ਰਣਜੀਤ ਸਿੰਘ, ਸੱਤਪਾਲ ਸਿੰਘ, ਰਵਿੰਦਰ ਸਿੰਘ, ਜੀਤ ਰਾਮ, ਬਿੱਟੂ ਹੇੜੀਆਂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।