23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕਿਸਾਨ ਜਥੇਬੰਦੀਆਂ ਵਲੋਂ 28 ਦੇ ਪ੍ਰੋਗਰਾਮ ਸੰਬੰਧੀ ਲਿਆ ਜਾਇਜ਼ਾ

ਨਵਾਂਸ਼ਹਿਰ, 22 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਵਿਖੇ ਗੰਨਾ ਮਿੱਲ ਵਿਚ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ, ਜਿਸ ਵਿਚ ਮਿੱਲ ਚਲਾਉਣ ਸੰਬੰਧੀ ਜੋ 28 ਅਕਤੂਬਰ ਨੂੰ ਜੀ. ਟੀ.

Ad Position 21
No active advertisement
ਅਜੀਤ ਡੈਸਕ 23-10-2026
ਨਵਾਂਸ਼ਹਿਰ, 22 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਵਿਖੇ ਗੰਨਾ ਮਿੱਲ ਵਿਚ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ, ਜਿਸ ਵਿਚ ਮਿੱਲ ਚਲਾਉਣ ਸੰਬੰਧੀ ਜੋ 28 ਅਕਤੂਬਰ ਨੂੰ ਜੀ. ਟੀ. ਰੋਡ ਬੰਦ ਕਰਨ ਦਾ ਪਹਿਲਾਂ ਦਿੱਤੇ ਪ੍ਰੋਗਰਾਮ ਦੀ ਤਿਆਰੀ ਦਾ ਜਾਇਜ਼ਾ ਲਿਆ ਗਿਆ। ਇਸੇ ਦੌਰਾਨ ਨਵਾਂਸ਼ਹਿਰ ਪ੍ਰਸ਼ਾਸਨ ਨੇ ਗੱਲਬਾਤ ਕਰਨ ਲਈ ਪਹਿਲਾ ਸੱਦਾ ਦਿੱਤਾ ਸੀ ਪਰ ਐਨ ਮੌਕੇ ’ਤੇ ਅਫਸਰਾਂ ਦੇ ਚੰਡੀਗੜ੍ਹ ਜਾਣ ਦਾ ਕਹਿ ਕੇ ਗੱਲਬਾਤ ਅੱਗੇ ਪਾਉਣ ਲਈ ਕਿਹਾ ਪਰ ਕਿਸਾਨ ਜਥੇਬੰਦੀਆਂ ਨੇ ਇਸ ਦਾ ਸਖ਼ਤ ਇਤਰਾਜ ਕੀਤਾ ਤੇ ਅਗਲੇ ਪ੍ਰੋਗਰਾਮ ਜੋ ਪਹਿਲਾਂ ਹੀ ਉਲੀਕਿਆ ਗਿਆ ਸੀ 28 ਤਰੀਕ ਦੇ ਜੀ. ਟੀ. ਰੋਡ ਜਾਮ ਕਰਨ ਸੰਬੰਧੀ ਤਿਆਰੀਆਂ ਵਿੱਡਣ ਲਈ ਕਿਹਾ ਗਿਆ। ਉਸ ਦਿਨ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੇ ਟਰੈਕਟਰ ਲੈ ਕੇ ਜ਼ੋਰ ਸ਼ੋਰ ਨਾਲ ਠੀਕ 11 ਵਜੇ ਮਹਾਲੋਂ ਜੀ. ਟੀ ਰੋਡ ’ਤੇ ਪਹੁੰਚਣਗੇ। ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਸੁਰਿੰਦਰ ਸਿੰਘ ਬੈਂਸ, ਬਿੱਕਰ ਸਿੰਘ ਸ਼ੇਖੂਪੁਰ ਬਾਗ, ਗੁਰਦੇਵ ਸਿੰਘ ਸੁੱਜੋਂ, ਜਮਹੂਰੀ ਕਿਸਾਨ ਸਭਾ ਵਲੋਂ ਕੁਲਦੀਪ ਸਿੰਘ ਸੁੱਜੋਂ, ਕੁਲ ਹਿੰਦ ਕਿਸਾਨ ਸਭਾ ਵਲੋਂ ਚਰਨਜੀਤ ਦੌਲਤਪੁਰ, ਜਰਨੈਲ ਸਿੰਘ ਰਾਣੇਵਾਲ, ਸਵਰਨ ਸਿੰਘ, ਹਰਦੀਪ ਸਿੰਘ ਰੈਲ ਮਾਜਰਾ, ਨਿਰਮਲ ਸਿੰਘ, ਹਰਵਿੰਦਰ ਸਿੰਘ ਚਾਹਲ ਕੌਮੀ ਕਿਸਾਨ ਯੂਨੀਅਨ, ਸੁਖਦੀਪ ਸਿੰਘ ਕਾਦੀਆਂ ਕਿਸਾਨ ਯੂਨੀਅਨ, ਹਰਮੇਸ਼ ਸਿੰਘ ਢੇਸੀ ਸੂਬਾ ਵਿੱਤ ਸਕੱਤਰ ਕਿਰਤੀ ਕਿਸਾਨ ਯੂਨੀਅਨ, ਬਲਵੀਰ ਸਿੰਘ ਭੌਰਾ, ਚਰਨਜੀਤ ਭੌਰਾ, ਰਾਣਾ ਰਾਮ ਜੀ ਦਾਸ ਸਨਾਵਾ, ਤਾਰਾ ਸਿੰਘ ਫੌਜੀ, ਬਲਜੀਤ ਸਿੰਘ ਜੱਬੋਵਾਲ, ਰੁਪਿੰਦਰ ਸਿੰਘ ਲੱਖੋਵਾਲ, ਪਰਮਜੀਤ ਸਿੰਘ ਨੰਬਰਦਾਰ ਕਰੀਮਪੁਰ, ਹਰਦੀਪ ਸਿੰਘ ਸਾਬਕਾ ਪ੍ਰਧਾਨ ਗੰਨਾ ਮਿੱਲ ਤੇ ਹੋਰ ਬਹੁਤ ਸਾਰੇ ਕਿਸਾਨਾਂ ਤੇ ਮੁਲਾਜਮਾ ਨੇ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਚੌਂਕੀ ਤੇ ਲੰਗਰ ਲਗਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਜਸਵੰਤ ਵਰਿਆਮ ਵਲੋਂ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨਾਲ ਵਿਸ਼ੇਸ਼ ਮੁਲਾਕਾਤ
Ad Position 24