24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਲੈਂਟਰ ਪਾ ਕੇ ਆ ਰਹੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਨਾਲੋਂ ਖੁੱਲ੍ਹ ਕੇ ਮਿਕਸਚਰ ਮਸ਼ੀਨ ਖੜ੍ਹੇ ਕੈਂਟਰ ’ਚ ਵੱਜੀ

ਕਾਠਗੜ੍ਹ, 23 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬੀਤੀ ਰਾਤ ਕਾਠਗੜ੍ਹ ਮੋੜ ਮੁੱਖ ਮਾਰਗ ’ਤੇ ਸਥਿਤ ਨੌਰਵੁੱਡ ਸਕੂਲ ਦੇ ਨਜ਼ਦੀਕ ਲੈਂਟਰ ਪਾ ਕੇ ਟਰੈਕਟਰ ਟਰਾਲੀ ’ਤੇ ਆ ਰਹੇ ਤੇਜ਼ ਰਫਤਾਰ ਪ੍ਰਵਾਸੀਆਂ ਦੀ ਲਾਪ੍ਰਵਾਹੀ ਕਾਰਨ ਟਰਾਲੀ ਦੇ ਪਿੱਛੋਂ ਮਿਕਸਚਰ ਮਸ਼ੀਨ ਖੁੱਲ੍ਹ ਕੇ ਖੜ੍ਹੇ ਕੈਂਟਰ ਵਿਚ ਵੱਜਣ ਨਾਲ ਕੈਂਟਰ ਦੇ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਸੰਬੰਧੀ ਕੈਂਟਰ ਦੇ ਮਾਲਕ ਕਾਲਾ ਕਾਠਗੜ੍ਹ ਨੇ ਦੱਸਿਆ ਕਿ ਕਾਠਗੜ੍ਹ ਮੋੜ ਵਲੋਂ ਕੁਝ ਪ੍ਰਵਾਸੀ ਮਜ਼ਦੂਰ ਲੈਂਟਰ ਪਾ ਕੇ ਟਰੈਕਟਰ ਟਰਾਲੀ ਜਿਸ ਦੇ ਪਿੱਛੇ ਮਿਕਸਚਰ ਮਸ਼ੀਨ ਵੀ ਬੰਨ੍ਹੀ ਹੋਈ ਸੀ, ਨੂੰ ਤੇਜ਼ ਰਫਤਾਰ ਨਾਲ ਕਾਠਗੜ੍ਹ ਵੱਲ ਲੈ ਕੇ ਆ ਰਹੇ ਸਨ ਅਤੇ ਜਦੋਂ ਉਹ ਕੈਂਟਰ ਦੇ ਨਜ਼ਦੀਕ ਪਹੁੰਚੇ ਤਾਂ ਟਰਾਲੀ ਦੇ ਪਿੱਛੋਂ ਮਿਕਸਚਰ ਮਸ਼ੀਨ ਖੁੱਲ੍ਹ ਕੇ ਕੈਂਟਰ ਵਿਚ ਵੱਜੀ, ਜਿਸ ਨਾਲ ਕੈਂਟਰ ਦੀ ਸਾਈਡ ਕਾਫੀ ਨੁਕਸਾਨੀ ਗਈ।

Ad Position 21
No active advertisement
ਹਾਦਸੇ ਦੌਰਾਨ ਕੈਂਟਰ ਗੱਡੀ ਨਾਲ ਟਕਰਾਈ ਮਿਕਸਚਰ ਮਸ਼ੀਨ। ਤਸਵੀਰ : ਕਲੇਰ 24-10-2026
ਕਾਠਗੜ੍ਹ, 23 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬੀਤੀ ਰਾਤ ਕਾਠਗੜ੍ਹ ਮੋੜ ਮੁੱਖ ਮਾਰਗ ’ਤੇ ਸਥਿਤ ਨੌਰਵੁੱਡ ਸਕੂਲ ਦੇ ਨਜ਼ਦੀਕ ਲੈਂਟਰ ਪਾ ਕੇ ਟਰੈਕਟਰ ਟਰਾਲੀ ’ਤੇ ਆ ਰਹੇ ਤੇਜ਼ ਰਫਤਾਰ ਪ੍ਰਵਾਸੀਆਂ ਦੀ ਲਾਪ੍ਰਵਾਹੀ ਕਾਰਨ ਟਰਾਲੀ ਦੇ ਪਿੱਛੋਂ ਮਿਕਸਚਰ ਮਸ਼ੀਨ ਖੁੱਲ੍ਹ ਕੇ ਖੜ੍ਹੇ ਕੈਂਟਰ ਵਿਚ ਵੱਜਣ ਨਾਲ ਕੈਂਟਰ ਦੇ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਸੰਬੰਧੀ ਕੈਂਟਰ ਦੇ ਮਾਲਕ ਕਾਲਾ ਕਾਠਗੜ੍ਹ ਨੇ ਦੱਸਿਆ ਕਿ ਕਾਠਗੜ੍ਹ ਮੋੜ ਵਲੋਂ ਕੁਝ ਪ੍ਰਵਾਸੀ ਮਜ਼ਦੂਰ ਲੈਂਟਰ ਪਾ ਕੇ ਟਰੈਕਟਰ ਟਰਾਲੀ ਜਿਸ ਦੇ ਪਿੱਛੇ ਮਿਕਸਚਰ ਮਸ਼ੀਨ ਵੀ ਬੰਨ੍ਹੀ ਹੋਈ ਸੀ, ਨੂੰ ਤੇਜ਼ ਰਫਤਾਰ ਨਾਲ ਕਾਠਗੜ੍ਹ ਵੱਲ ਲੈ ਕੇ ਆ ਰਹੇ ਸਨ ਅਤੇ ਜਦੋਂ ਉਹ ਕੈਂਟਰ ਦੇ ਨਜ਼ਦੀਕ ਪਹੁੰਚੇ ਤਾਂ ਟਰਾਲੀ ਦੇ ਪਿੱਛੋਂ ਮਿਕਸਚਰ ਮਸ਼ੀਨ ਖੁੱਲ੍ਹ ਕੇ ਕੈਂਟਰ ਵਿਚ ਵੱਜੀ, ਜਿਸ ਨਾਲ ਕੈਂਟਰ ਦੀ ਸਾਈਡ ਕਾਫੀ ਨੁਕਸਾਨੀ ਗਈ। ਕੈਂਟਰ ਮਾਲਕ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਟਰੈਕਟਰ ਟਰਾਲੀ ਦੀ ਸਪੀਡ ਬਹੁਤ ਤੇਜ਼ੀ ਜਿਸ ਨਾਲ ਮਾਰਗ ’ਤੇ ਜੰਪ ਲੱਗਣ ਕਾਰਨ ਟਰਾਲੀ ਦੇ ਪਿੱਛੋਂ ਮਿਕਸਚਰ ਮਸ਼ੀਨ ਖੁੱਲ੍ਹ ਗਈ। ਪੁਲਿਸ ਜਾਂਚ ਲਈ ਪੰਜਾਬੀਆਂ ਨੂੰ ਤਾਂ ਰੋਕਿਆ ਜਾਂਦਾ ਹੈ ਪਰ ਅਜਿਹੇ ਪ੍ਰਵਾਸੀ ਜਿਨ੍ਹਾਂ ਦੇ ਮੋਟਰਸਾਈਕਲਾਂ ਜਾਂ ਹੋਰ ਵਾਹਨਾਂ ਦੇ ਨੰਬਰ ਪਲੇਟਾਂ ਤੱਕ ਵੀ ਨਹੀਂ ਹੁੰਦੀਆਂ ਨੂੰ ਰੋਕਿਆ ਨਹੀਂ ਜਾਂਦਾ। ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਅਜਿਹੇ ਪ੍ਰਵਾਸੀ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ’ਤੇ ਸਖਤੀ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅਟਾਲ ਮਜਾਰਾ ਦੀ ਪੰਚਾਇਤ ਨੇ ਡਰੇਨ ਦੀ ਸਫਾਈ ਕਰਵਾਈ ਅਗਲੀ ਖ਼ਬਰ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਨ ਸੰਬੰਧੀ ਚਾਂਦਪੁਰ ਰੁੜਕੀ ਦੀ ਸੰਗਤ ਨੇ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24