ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ
ਔੜ/ਝਿੰਗੜਾਂ, 24 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਪ੍ਰਬੰਧਕਾਂ ਵਲੋਂ ਗੁਰੂ ਘਰ ਦਾ ਪ੍ਰੇਮੀ ਪਰਿਵਾਰ ਜਸਕਰਨ ਸਿੰਘ ਯੂ. ਕੇ.
ਔੜ/ਝਿੰਗੜਾਂ, 24 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਪ੍ਰਬੰਧਕਾਂ ਵਲੋਂ ਗੁਰੂ ਘਰ ਦਾ ਪ੍ਰੇਮੀ ਪਰਿਵਾਰ ਜਸਕਰਨ ਸਿੰਘ ਯੂ. ਕੇ. ਪੁੱਤਰ ਮਲਕੀਤ ਸਿੰਘ ਹੇੜੀਆਂ ਦੇ ਭਾਰੀ ਸਹਿਯੋਗ ਨਾਲ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਮੁੱਖ ਪ੍ਰਬੰਧਕ ਸੰਤ ਬਾਬਾ ਹਰਜੀਤ ਸਿੰਘ ਯੂ. ਕੇ. ਮਹਿਤਾ ਚੌਕ ਵਾਲਿਆਂ ਦੀ ਰਹਿਨੁਮਾਈ ਹੇਠ 25 ਅਕੂਤਬਰ ਨੂੰ ਕਰਵਾਇਆ ਜਾ ਰਿਹਾ ਹੈ। ਗੁਰਮਤਿ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ ਯੂ. ਕੇ., ਰਸ਼ਪਾਲ ਕੌਰ ਯੂ. ਕੇ., ਤਜਿੰਦਰ ਸਿੰਘ ਲਵੀ ਯੂ . ਕੇ., ਹਰਮਨਜੀਤ ਕੌਰ ਯੂ. ਕੇ., ਦਯਾ ਕੌਰ ਯੂ. ਕੇ., ਸਾਹਿਬ ਸਿੰਘ, ਹੇਮੰਤ ਸਿੰਘ ਯੂ. ਕੇ. ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਵੇਰੇ 10 ਵਜੇ ਰੱਖੇ ਗਏ ਸ੍ਰੀ ਆਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ। ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸੁਖਦੇਵ ਸਿੰਘ ਡੱਲਾ , ਢਾਡੀ ਹਰਜਿੰਦਰ ਸਿੰਘ ਬੰਗਾ, ਸੰਤ ਬਾਬਾ ਗੁਲਾਬ ਸਿੰਘ, ਰਾਗੀ ਭਾਈ ਲਵਪ੍ਰੀਤ ਸਿੰਘ ਭੰਗੂ, ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਖ਼ਾਲਸਾ ਵਾਲੇ ਸੰਗਤਾਂ ਨੂੰ ਕੀਰਤਨ ਕਥਾ ਵਿਚਾਰਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੋੜਨਗੇ। ਇਸ ਮੌਕੇ ਯਾਦਵਿੰਦਰ ਸਿੰਘ, ਬਲਵੀਰ ਕੌਰ ਯੂ. ਐਸ. ਏ., ਅੰਮ੍ਰਿਤਪਾਲ ਸਿੰਘ ਜੋਗੇਵਾਲਾ, ਗੁਰਜੋਤ ਸਿੰਘ, ਭੁਪਿੰਦਰ ਸਿੰਘ ਜੋਗੇਵਾਲਾ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ ਜੋਗੇਵਾਲਾ, ਜੋਗਾ ਸਿੰਘ, ਉਂਕਾਰ ਸਿੰਘ, ਹਰਮਿੰਦਰ ਸਿੰਘ, ਵਰਿੰਦਰ ਸਿੰਘ, ਹਰਮਨ ਸਿੰਘ, ਸੱਤਿਆ ਦੇਵੀ ਆਦਿ ਹਾਜ਼ਰ ਸਨ।