ਪ੍ਰਾਇਮਰੀ ਸਕੂਲ ਬਹਿਰਾਮ ਦੇ ਬੱਚਿਆਂ ਨੇ 5 ਤਗਮੇ ਜਿੱਤੇ
ਬਹਿਰਾਮ, 24 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮ ਦੇ ਬੱਚਿਆਂ ਨੇ ਬਲਾਕ ਪੱਧਰੀ ਖੇਡਾਂ ’ਚੋਂ 5 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਮੁੱਖ ਅਧਿਆਪਕ ਵਿਜੇ ਕੁਮਾਰ ਸਟੇਟ ਐਵਾਰਡੀ ਨੇ ਦੱਸਿਆ ਕਿ 200 ਮੀ: ਦੌੜ ਮੁੰਡਿਆਂ ਵਿਚੋਂ ਵੰਸ਼ ਖੋਸਲਾ ਨੇ ਤੀਜਾ ਸਥਾਨ, 400 ਮੀ: ਲੜਕੀਆਂ ਦੀ ਦੌੜ ਵਿਚੋਂ ਤੇ ਰੱਸਾਕਸ਼ੀ ਵਿਚੋ ਸਹਿਜਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਮੁੰਡਿਆਂ ਦੀ ਰੱਸਾਕਸ਼ੀ ਵਿਚੋਂ ਦੂਜਾ ਸਥਾਨ ਸ਼ੁੱਭਮ ਨੇ ਪ੍ਰਾਪਤ ਕੀਤਾ।
ਬਹਿਰਾਮ, 24 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮ ਦੇ ਬੱਚਿਆਂ ਨੇ ਬਲਾਕ ਪੱਧਰੀ ਖੇਡਾਂ ’ਚੋਂ 5 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਮੁੱਖ ਅਧਿਆਪਕ ਵਿਜੇ ਕੁਮਾਰ ਸਟੇਟ ਐਵਾਰਡੀ ਨੇ ਦੱਸਿਆ ਕਿ 200 ਮੀ: ਦੌੜ ਮੁੰਡਿਆਂ ਵਿਚੋਂ ਵੰਸ਼ ਖੋਸਲਾ ਨੇ ਤੀਜਾ ਸਥਾਨ, 400 ਮੀ: ਲੜਕੀਆਂ ਦੀ ਦੌੜ ਵਿਚੋਂ ਤੇ ਰੱਸਾਕਸ਼ੀ ਵਿਚੋ ਸਹਿਜਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਮੁੰਡਿਆਂ ਦੀ ਰੱਸਾਕਸ਼ੀ ਵਿਚੋਂ ਦੂਜਾ ਸਥਾਨ ਸ਼ੁੱਭਮ ਨੇ ਪ੍ਰਾਪਤ ਕੀਤਾ। ਇਸ ਤਰ੍ਹਾਂ ਸਕੂਲ ਦੇ ਬੱਚਿਆਂ ਨੇ ਕੁਲ 5 ਤਗਮੇ ਜਿੱਤੇ। ਸਕੂਲ ਵਲੋਂ ਉਕਤ ਜੇਤੂ ਬੱਚਿਆਂ ਦਾ ਸਕੂਲ ਪੁੰਹਚਣ ‘ਤੇ ਸਟਾਫ ਵਲੋਂ ਸਨਮਾਨ ਕੀਤਾ। ਇਸ ਮੌਕੇ ਸਟੇਟ ਅੇਵਾਰਡੀ ਮੁੱਖ ਅਧਿਆਪਕ ਵਿਜੇ ਕੁਮਾਰ, ਅਜੇ ਕੁਮਾਰ, ਸੁੱਖਵਿੰਦਰ ਕੌਰ ਤੇ ਸਕੂਲੀ ਬੱਚੇ ਆਦਿ ਹਾਜ਼ਰ ਸਨ।