26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸੁਆਮੀ ਕ੍ਰਿਸ਼ਨਾ ਨੰਦ ਵਲੋਂ ਰੱਤੇਵਾਲ ਵਿਖੇ ਚੌਥੇ ਕਬੱਡੀ ਕੱਪ ਦਾ ਉਦਘਾਟਨ

ਰੱਤੇਵਾਲ, 25 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸਵਾਮੀ ਗੰਗਾ ਨੰਦ ਸਪੋਰਟਸ ਕਲੱਬ ਵਲੋਂ ਚੌਥੇ ਕਬੱਡੀ ਕੱਪ ਦਾ ਉਦਘਾਟਨ ਸਵਾਮੀ ਕ੍ਰਿਸ਼ਨਾ ਨੰਦ ਵਲੋਂ ਕੀਤਾ। ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਦਾ ਚੌਥਾ ਮਹਾਂਕੁੰਭ ਮਹਾਰਾਜ ਗੰਗਾ ਨੰਦ ਸਪੋਰਟਸ ਕਲੱਬ ਵਲੋਂ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦਾ ਰਸਮੀ ਉਦਘਾਟਨ ਮਹਾਰਾਜ ਕ੍ਰਿਸ਼ਨਾ ਨੰਦ ਵਲੋਂ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 26-10-2026
ਰੱਤੇਵਾਲ, 25 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸਵਾਮੀ ਗੰਗਾ ਨੰਦ ਸਪੋਰਟਸ ਕਲੱਬ ਵਲੋਂ ਚੌਥੇ ਕਬੱਡੀ ਕੱਪ ਦਾ ਉਦਘਾਟਨ ਸਵਾਮੀ ਕ੍ਰਿਸ਼ਨਾ ਨੰਦ ਵਲੋਂ ਕੀਤਾ। ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਦਾ ਚੌਥਾ ਮਹਾਂਕੁੰਭ ਮਹਾਰਾਜ ਗੰਗਾ ਨੰਦ ਸਪੋਰਟਸ ਕਲੱਬ ਵਲੋਂ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦਾ ਰਸਮੀ ਉਦਘਾਟਨ ਮਹਾਰਾਜ ਕ੍ਰਿਸ਼ਨਾ ਨੰਦ ਵਲੋਂ ਦਿੱਤਾ ਗਿਆ। ਕਬੱਡੀ ਕੱਪ ਨੂੰ ਯਾਦਗਾਰ ਬਣਾਉਣ ਲਈ ਸਮੂਹ ਪ੍ਰਬੰਧਕਾਂ ਵਲੋਂ ਹਰ ਸੰਭਵ ਅਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਤ ਲੋਕ ਧਾਮ ਰੱਤੇਵਾਲ ਤੋਂ ਮਹਾਰਾਜ ਗੰਗਾ ਦੇ ਸਰੂਪ ਢੋਲ ਨਗਾੜਿਆਂ ਨਾਲ ਕ੍ਰਿਸ਼ਨਾ ਨੰਦ ਤੇ ਮੁੱਖ ਸੇਵਾਦਾਰ ਵਾਂਸਦੇਵ ਭੂੰਬਲਾ ਦੀ ਸਰਪ੍ਰਸਤੀ ਹੇਠ ਖੇਡ ਗਰਾਊਂਡ ਤੱਕ ਲਿਆਂਦੇ ਗਏ। ਜਿਸ ਵਿਚ ਭਾਰੀ ਸੰਖਿਆ ਵਿਚ ਇਲਾਕਾ ਅਤੇ ਪਿੰਡ ਵਾਸੀਆਂ ਵਲੋਂ ਸ਼ਿਰਕਤ ਕੀਤੀ ਗਈ। ਮਹਾਰਾਜ ਕ੍ਰਿਸ਼ਨਾ ਨੰਦ ਵਲੋਂ ਚੌਥੇ ਕਬੱਡੀ ਕੱਪ ਦੀ ਸ਼ੁਰੂਆਤ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਗਈ ਤੇ ਟੂਰਨਾਮੈਂਟ ਦੀ ਸ਼ੁਰੂਆਤ ਕਰਾਵਾਈ ਗਈ। ਕਬੱਡੀ ਕੱਪ ਵਿਚ ਵਾਸਦੇਵ ਭੂੰਬਲਾ ਨੇ ਇਕ ਲੱਖ ਰੁਪਏ ਤੇ ਹਲਕਾ ਵਿਧਾਇਕਾਂ ਵਲੋਂ 51000 ਰੁਪਏ ਪ੍ਰਬੰਧਕਾਂ ਨੂੰ ਦਿੱਤੇ ਗਏ। ਕਬੱਡੀ ਦੇ ਇਸ ਮਹਾਂਕੁੰਭ ਵਿਚ ਰਾਜਨ ਮੰਗੂਪਰੀਆ, ਸੇਵਕ ਸ਼ੇਰਗੜ੍ਹ, ਲਵੀ ਗੁਰੀ ਸੰਗਲ, ਚੇਤਨ ਜਲਾਲਪੁਰ, ਬੰਟੀ ਫਤਿਹਪੁਰ, ਖਾਨ ਸਾਹਨੇਵਾਲ ਕਮੈਂਟਰੀ ਕਰਨਗੇ। ਟੂਰਨਾਮੈਂਟ ਦਾ ਪਹਿਲਾ ਮੈਚ ਨੀਲੇ ਵਾੜੇ ਤੇ ਚਾਹਲਾਂ ਦੀਆਂ ਟੀਮਾਂ ਵਿਚਕਾਰ ਖੇਡਿਆ। ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਪ੍ਰਬੰਧਕਾਂ ਵਲੋਂ ਕਰਵਾਈ ਗਈ ਅਤੇ ਹਲਕਾ ਵਿਧਾਇਕਾ ਨਾਲ ਖਿਡਾਰੀਆਂ ਦੀ ਜਾਣ ਪਛਾਣ ਕਰਵਾਈ ਗਈ। ਇਸ ਮੌਕੇ ਲੱਡੂ ਸਰਪੰਚ ਜੱਟ ਮਾਜਰੀ, ਅਸ਼ੋਕ ਨੰਬਰਦਾਰ, ਸੁਭਾਸ਼ ਭੁੰਬਲਾ, ਬਲਵੀਰ ਬਾਂਠ, ਰਜੇਸ਼ ਬਾਂਠ, ਵਿਜੇ ਬਾਂਠ, ਹੈਪੀ ਭੂੰਬਲਾ , ਮੋਨੂੰ ਭੂੰਬਲਾ, ਵਿਨੇ ਬਾਂਠ, ਗੁਰਮੀਤ ਭੁੰਬਲਾ, ਪੰਮੀ ਬਾਗੜੀ ਬਰੇਤਾ, ਸੁਰਿੰਦਰ ਭੂੰਬਲਾ, ਮਹਿੰਦਰ ਬਾਂਠ, ਸੋਨੂੰ ਬਾਂਠ, ਰਮੇਸ਼ ਭੂੰਬਲਾ ਸਾਹਿਲ ਭੂੰਬਲਾ, ਮਦਨ ਲਾਲ ਭੂੰਬਲਾ ਅਤੇ ਸਮੂਹ ਨਗਰ ਨਿਵਾਸੀ ਮੌਕੇ ’ਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਅੱਜ ਤੋਂ-ਭਾਈ ਜਰਨੈਲ ਸਿੰਘ ਖਾਲਸਾ ਅਗਲੀ ਖ਼ਬਰ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਝਿੰਗੜਾਂ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ
Ad Position 24