ਸ੍ਰੀ ਵਿਸ਼ਵਕਰਮਾ ਸਾਲਾਨਾ ਉਤਸਵ ਤੇ ਕਬੱਡੀ ਖੇਡ ਮੇਲੇ ਦਾ ਪੋਸਟਰ ਜਾਰੀ
ਰਾਹੋਂ, 25 ਅਕਤੂਬਰ (ਉਂਕਾਰ ਸਿੰਘ ਰਾਠੋਰ)-ਸ੍ਰੀ ਵਿਸ਼ਵਕਰਮਾ ਸਭਾ ਪ੍ਰਬੰਧਕ ਕਮੇਟੀ ਰਾਹੋਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਵਿਸ਼ਵਕਰਮਾ ਨੂੰ ਸਮਰਪਿਤ 49ਵਾਂ ਸਾਲਾਨਾ ਮਹਾਨ ਉਤਸਵ ਤੇ 22ਵਾਂ ਕਬੱਡੀ ਖੇਡ ਮੇਲਾ 9 ਨਵੰਬਰ ਨੂੰ ਸ੍ਰੀ ਵਿਸ਼ਵਕਰਮਾ ਮੰਦਰ ਮਾਛੀਵਾੜਾ ਰੋਡ ਰਾਹੋਂ ਵਿਖੇ ਕਰਵਾਇਆ ਜਾ ਰਿਹਾ ਹੈ। ਬਾਬਾ ਵਿਸ਼ਵਕਰਮਾ ਮੰਦਰ ਵਿਖੇ ਪ੍ਰਬੰਧਕਾਂ ਵਲੋਂ ਮੀਟਿੰਗ ਕੀਤੀ ਤੇ ਮੇਲੇ ਸੰਬੰਧੀ ਪੋਸਟਰ ਜਾਰੀ ਕੀਤਾ।
ਐ
ਐੱਸ. ਐੱਲ. ਏ. ਕਰਮਚਾਰੀਆਂ ’ਚ ਭਾਰੀ ਰੋਸ, ਕੱਲ੍ਹ ਡੀ. ਪੀ. ਆਈ. ਦਫਤਰ ਵਿਖੇ ਹੋਵੇਗਾ ਸੰਕੇਤਕ ਧਰਨਾ
26-10-2026
ਰਾਹੋਂ, 25 ਅਕਤੂਬਰ (ਉਂਕਾਰ ਸਿੰਘ ਰਾਠੋਰ)-ਸ੍ਰੀ ਵਿਸ਼ਵਕਰਮਾ ਸਭਾ ਪ੍ਰਬੰਧਕ ਕਮੇਟੀ ਰਾਹੋਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਵਿਸ਼ਵਕਰਮਾ ਨੂੰ ਸਮਰਪਿਤ 49ਵਾਂ ਸਾਲਾਨਾ ਮਹਾਨ ਉਤਸਵ ਤੇ 22ਵਾਂ ਕਬੱਡੀ ਖੇਡ ਮੇਲਾ 9 ਨਵੰਬਰ ਨੂੰ ਸ੍ਰੀ ਵਿਸ਼ਵਕਰਮਾ ਮੰਦਰ ਮਾਛੀਵਾੜਾ ਰੋਡ ਰਾਹੋਂ ਵਿਖੇ ਕਰਵਾਇਆ ਜਾ ਰਿਹਾ ਹੈ। ਬਾਬਾ ਵਿਸ਼ਵਕਰਮਾ ਮੰਦਰ ਵਿਖੇ ਪ੍ਰਬੰਧਕਾਂ ਵਲੋਂ ਮੀਟਿੰਗ ਕੀਤੀ ਤੇ ਮੇਲੇ ਸੰਬੰਧੀ ਪੋਸਟਰ ਜਾਰੀ ਕੀਤਾ। ਮੇਲੇ ਬਾਰੇ ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਐਲਾਨ ਕੀਤਾ ਕਿ ਬਾਬਾ ਵਿਸ਼ਵਕਰਮਾ ਮੇਲਾ 9 ਨਵੰਬਰ ਨੂੰ ਧੂਮਧਾਮ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਬਾਬਾ ਵਿਸ਼ਵਕਰਮਾ ਦੇ ਦਰਬਾਰ ‘ਤੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਹਵਨ ਕੀਤਾ ਜਾਵੇਗਾ। ਝੰਡਾ ਲਹਿਰਾਉਣ ਦੀ ਰਸਮ ਬਾਬਾ ਵਿਸ਼ਵਕਰਮਾ ਦੇ ਦਰਬਾਰ ‘ਤੇ ਸਵੇਰੇ 9 ਵਜੇ ਹੋਵੇਗੀ। ਇਸ ਤੋਂ ਬਾਅਦ ਪ੍ਰਸਿੱਧ ਕਲਾਕਾਰ ਬਲਵਿੰਦਰ ਮੱਤੇਵਾੜੀਆ ਐਂਡ ਪਾਰਟੀ ਬਾਬਾ ਵਿਸ਼ਵਕਰਮਾ ਦੀ ਉਸਤਤ ਕਰਨਗੇ। ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜਸਪ੍ਰੀਤ ਸਿੰਘ ਰੋਬੀ ਕੰਗ ਤੇ ਹਰਦੇਵ ਸਿੰਘ ਕਾਹਮਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨਗੇ। ਹਲਕਾ ਵਿਧਾਇਕ ਡਾ. ਨਛੱਤਰ ਪਾਲ, ਨਗਰ ਕੌਂਸਲ ਪ੍ਰਧਾਨ ਰਸ਼ਮੀ ਰਣਦੇਵ, ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਪ੍ਰਭਜੋਤ ਸਿੰਘ ਰਾਹੋਂ, ਦਿਨੇਸ਼ ਚੋਪੜਾ, ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਸਾਬਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ, ਮੋਹਨ ਲਾਲ ਜਾਂਗੜਾ, ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਨਿਭਾਉਣਗੇ। ਸਟੇਜ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਰਣਦੇਵ ਬੌਬੀ ਕਰਨਗੇ। ਉਨ੍ਹਾਂ ਦੱਸਿਆ ਕਿ 22ਵੇਂ ਕਬੱਡੀ ਟੂਰਨਾਮੈਂਟ ਵਿਚ 81000 ਰੁਪਏ ਦਾ ਪਹਿਲਾ ਇਨਾਮ ਤੇ ਦੂਜੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 61000 ਰੁਪਏ ਦਾ ਇਨਾਮ ਸਵ. ਗੁਰਬਖਸ਼ ਸਿੰਘ ਢਿੱਲੋਂ ਦੀ ਯਾਦ ਵਿਚ ਤੀਰਥ ਸਿੰਘ ਢਿੱਲੋਂ ਵਲੋਂ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਅਜੀਤ ਸਿੰਘ ਸਿਆਣ, ਸਪੋਰਟਸ ਕਲੱਬ ਚੇਅਰਮੈਨ ਡਾ. ਗੁਰਨਾਮ ਸਿੰਘ ਸੈਣੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਰਣਦੇਵ ਬੌਬੀ, ਮੋਹਨ ਲਾਲ ਜਾਂਗੜਾ, ਪ੍ਰਧਾਨ ਸਵਰਨ ਸਿੰਘ, ਕਮਲ ਜਾਂਗੜਾ, ਸਤਪਾਲ ਭੋਗਲ, ਬਲਦੇਵ ਸਿੰਘ ਭਾਗੀ, ਯਸ਼ਪਾਲ ਜਾਂਗੜਾ, ਬਲਵਿੰਦਰ ਸਿੰਘ ਰਾਠੋਰ, ਵਿਕਾਸ ਸਹੋਤਾ, ਪੰਡਿਤ ਆਲੋਕ ਪਾਂਡੇ, ਡਾ. ਬੀ. ਕੇ. ਬਿੱਟੂ, ਸ਼ਾਮ ਲਾਲ ਜਾਂਗੜਾ, ਅਵਤਾਰ, ਕਾਲਾ ਸਹੋਤਾ, ਗੁਰਨਾਮ ਸਿੰਘ, ਮਾਸਟਰ ਜੋਗਾ ਸਿੰਘ, ਜਗਦੀਸ਼ ਮਾਨ, ਸੰਜੀਵ, ਬਿੱਲਾ, ਪੀਤਾ ਮਿਸਤਰੀ, ਯੂਥ ਆਗੂ ਮੁਕੇਸ਼ ਚੋਪੜਾ ਬੌਬੀ, ਬਲਜਿੰਦਰ ਸਿੰਘ ਬੱਲੀ, ਵਲੋਂ ਇਲਾਕਾ ਨਿਵਾਸੀਆਂ ਨੂੰ ਮੇਲੇ ਵਿਚ ਵੱਧ ਚੜ੍ਹ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ।