ਪਿੰਡ ਰਾਮਗੜ੍ਹ ਵਿਖੇ ਡੈਂਟਿੰਗ ਪੇਂਟਿੰਗ ਦੀ ਦੁਕਾਨ ’ਤੇ ਚੋਰੀ
ਉਸਮਾਨਪੁਰ, 26 ਅਕਤੂਬਰ (ਸੰਦੀਪ ਮਝੂਰ)-ਨੇੜਲੇ ਪਿੰਡ ਰਾਮਗੜ੍ਹ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਰਾਹੋਂ ਜਾਡਲਾ ਮਾਰਗ ’ਤੇ ਸਥਿੱਤ ਪ੍ਰਭ ਕਾਰ ਕੇਅਰ ਨਾਮੀ ਇਕ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਸ਼ਟਰ ਵੱਢ ਕੇ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਦੁਕਾਨਦਾਰ ਪ੍ਰਭਜੋਤ ਪੁੱਤਰ ਬਹਾਦਰ ਰਾਮ ਵਾਸੀ ਪਿੰਡ ਰਾਮਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਦੁਕਾਨ ਦੇ ਸ਼ਟਰ ਦੇ ਤਾਲੇ ਕਟਰ ਨਾਲ ਵੱਢ ਕੇ ਅੰਦਰੋਂ ਕੀਮਤੀ ਟੂਲ, ਗ੍ਰੈਂਡਰ, ਛੌਟਾ ਕ੍ਰੰਪੈਸ਼ਰ, ਬੂਫਰ ਆਦਿ 75 ਹਜ਼ਾਰ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਿਆ।
ਪ
ਪਿੰਡ ਰਾਮਗੜ੍ਹ ਵਿਖੇ ਡੈਂਟਿੰਗ ਪੇਂਟਿੰਗ ਦੀ ਦੁਕਾਨ ’ਤੇ ਟੁੱਟੇ ਹੋਏ ਸ਼ਟਰ ਦਾ ਦ੍ਰਿਸ਼। ਤਸਵੀਰ : ਮਝੂਰ
27-10-2026
ਉਸਮਾਨਪੁਰ, 26 ਅਕਤੂਬਰ (ਸੰਦੀਪ ਮਝੂਰ)-ਨੇੜਲੇ ਪਿੰਡ ਰਾਮਗੜ੍ਹ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਰਾਹੋਂ ਜਾਡਲਾ ਮਾਰਗ ’ਤੇ ਸਥਿੱਤ ਪ੍ਰਭ ਕਾਰ ਕੇਅਰ ਨਾਮੀ ਇਕ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਸ਼ਟਰ ਵੱਢ ਕੇ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਦੁਕਾਨਦਾਰ ਪ੍ਰਭਜੋਤ ਪੁੱਤਰ ਬਹਾਦਰ ਰਾਮ ਵਾਸੀ ਪਿੰਡ ਰਾਮਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਦੁਕਾਨ ਦੇ ਸ਼ਟਰ ਦੇ ਤਾਲੇ ਕਟਰ ਨਾਲ ਵੱਢ ਕੇ ਅੰਦਰੋਂ ਕੀਮਤੀ ਟੂਲ, ਗ੍ਰੈਂਡਰ, ਛੌਟਾ ਕ੍ਰੰਪੈਸ਼ਰ, ਬੂਫਰ ਆਦਿ 75 ਹਜ਼ਾਰ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਿਆ। ਉਸ ਨੇ ਦੱਸਿਆ ਕਿ ਉਸ ਨੂੰ ਚੋਰੀ ਸੰਬੰਧੀ ਦੁਕਾਨ ’ਤੇ ਆ ਕੇ ਪਤਾ ਲੱਗਾ। ਉਸ ਨੇ ਦੱਸਿਆ ਕਿ ਚੋਰਾਂ ਵਲੋਂ ਦੁਕਾਨ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ ਗਏ। ਇਸ ਸੰਬੰਧੀ ਚੌਕੀ ਜਾਡਲਾ ਦੇ ਮੁਲਾਜਮਾਂ ਵਲੋਂ ਮੌਕਾ ਦੇਖ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।