ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਬੇਲਰ ਮਸ਼ੀਨਾਂ ਦੀ ਵਧੀਆ ਕਾਰਗੁਜ਼ਾਰੀ ਨਾਲ ਕਿਸਾਨ ਬਾਗੋ ਬਾਗ
ਮੁਕੰਦਪੁਰ, 26 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਬੀਤੇ ਸਮੇਂ ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਨਸ਼ਟ ਕਰਨ ਲਈ ਜਿਥੇ ਕਿਸਾਨ ਮਜ਼ਬੂਰ ਸਨ ਉਥੇ ਸਰਕਾਰ ਤੇ ਪ੍ਰਸ਼ਾਸਨ ਦੀ ਵੀ ਕਿਰਕਰੀ ਹੁੰਦੀ ਸੀ ਅਤੇ ਬਿਨਾਂ ਵਜ੍ਹਾ ਪੰਜਾਬ ਨੂੰ ਬਦਨਾਮ ਕਰਨ ਵਿਚ ਕੋਈ ਵੀ ਸਿਆਸੀ ਧਿਰ ਪਿੱਛੇ ਨਹੀਂ ਸੀ ਰਹਿੰਦੀ ਪਰ ਇਸ ਵਾਰ ਪੰਜਾਬ ਵਿਚ ਬੇਲਰ ਮਸ਼ੀਨਾਂ ਭਾਵ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਦੀ ਭਰਮਾਰ ਹੋਣ ਕਰਕੇ ਕਿਸਾਨਾਂ ਦੇ ਖੇਤਾਂ ਵਿਚ ਪਰਾਲੀ ਦੀਆਂ ਗੱਠਾਂ ਬਣਾ ਕੇ ਨਾਲੋਂ ਨਾਲ ਖੇਤਾਂ ਵਿਚੋਂ ਚੱਕ ਹੋਣ ਨਾਲ ਕਿਸਾਨ ਬਾਗੋਬਾਗ ਹਨ ਬੀਤੇ ਸਾਲਾਂ ਵਿਚ ਬੇਲਰ ਮਾਲਕ ਕਿਸਾਨਾਂ ਤੋਂ ਪ੍ਰਤੀ ਏਕੜ ਹਜ਼ਾਰ ਰੁਪਿਆ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਲੈਂਦੇ ਸਨ ਅਤੇ ਸਮੇਂ ਸਿਰ ਚੁਕਾਈ ਨਾ ਹੋਣ ਕਰਕੇ ਕਿਸਾਨਾਂ ਦੀ ਬੱਤਰ ਖਰਾਬ ਹੋ ਜਾਂਦੀ ਸੀ, ਜਿਸ ਨਾਲ ਉਨ੍ਹਾਂ ਨੂੰ ਦੁਬਾਰਾ ਰੌਲਿੰਗ ਕਰਨੀ ਪੈਂਦੀ ਸੀ, ਪਰ ਇਸ ਵਾਰ ਇਹ ਸਮੱਸਿਆ ਖਾਸ ਕਰਕੇ ਨਵਾਂਸ਼ਹਿਰ ਜ਼ਿਲ੍ਹੇ ਵਿਚ ਆਉਂਦੀ ਦਿਖਾਈ ਨਹੀਂ ਦਿੱਤੀ ਤੇ ਇਸੇ ਕਰਕੇ ਹੀ ਜ਼ਿਲ੍ਹੇ ਵਿਚ ਪਰਾਲੀ ਸਾੜਨ ਦਾ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ। ਕਿਸਾਨਾਂ ਨੂੰ ਵੀ ਬੇਲਰ ਮਸ਼ੀਨ ਮਾਲਕਾਂ ਕੋਲ ਗੇੜੇ ਮਾਰਨ ਦੀ ਲੋੜ ਨਹੀਂ ਤੇ ਨਾ ਹੀ ਇਸ ਵਾਰ ਪ੍ਰਤੀ ਏਕੜ ਕੋਈ ਰੁਪਈਆ ਦਿੱਤਾ ਜਾ ਰਿਹਾ ਜਦ ਕਿ ਕੰਬਾਈਨ ਕਟਾਈ ਤੋਂ ਬਾਅਦ ਕਿਸਾਨ ਆਪਣੇ ਖੇਤ ਵਿਚ ਕੱਟਰ ਨਾਲ ਪਰਾਲੀ ਕੁਤਰ ਦਿੰਦਾ ਇਕ ਦੋ ਦਿਨ ਬਾਅਦ ਬੇਲਰ ਮਸ਼ੀਨ ਆ ਕੇ ਗੱਠਾਂ ਬਣਾਉਂਦੀ ਹੈ ਤੇ ਨਾਲ ਹੀ ਨਾਲ ਲੇਬਰ ਲਿਫਟਿੰਗ ਕਰਕੇ ਕਿਸਾਨ ਦੇ ਖੇਤ ਖਾਲੀ ਕਰਦੀ ਜਾ ਰਹੀ ਹੈ।
ਮੁਕੰਦਪੁਰ, 26 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਬੀਤੇ ਸਮੇਂ ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਨਸ਼ਟ ਕਰਨ ਲਈ ਜਿਥੇ ਕਿਸਾਨ ਮਜ਼ਬੂਰ ਸਨ ਉਥੇ ਸਰਕਾਰ ਤੇ ਪ੍ਰਸ਼ਾਸਨ ਦੀ ਵੀ ਕਿਰਕਰੀ ਹੁੰਦੀ ਸੀ ਅਤੇ ਬਿਨਾਂ ਵਜ੍ਹਾ ਪੰਜਾਬ ਨੂੰ ਬਦਨਾਮ ਕਰਨ ਵਿਚ ਕੋਈ ਵੀ ਸਿਆਸੀ ਧਿਰ ਪਿੱਛੇ ਨਹੀਂ ਸੀ ਰਹਿੰਦੀ ਪਰ ਇਸ ਵਾਰ ਪੰਜਾਬ ਵਿਚ ਬੇਲਰ ਮਸ਼ੀਨਾਂ ਭਾਵ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਦੀ ਭਰਮਾਰ ਹੋਣ ਕਰਕੇ ਕਿਸਾਨਾਂ ਦੇ ਖੇਤਾਂ ਵਿਚ ਪਰਾਲੀ ਦੀਆਂ ਗੱਠਾਂ ਬਣਾ ਕੇ ਨਾਲੋਂ ਨਾਲ ਖੇਤਾਂ ਵਿਚੋਂ ਚੱਕ ਹੋਣ ਨਾਲ ਕਿਸਾਨ ਬਾਗੋਬਾਗ ਹਨ ਬੀਤੇ ਸਾਲਾਂ ਵਿਚ ਬੇਲਰ ਮਾਲਕ ਕਿਸਾਨਾਂ ਤੋਂ ਪ੍ਰਤੀ ਏਕੜ ਹਜ਼ਾਰ ਰੁਪਿਆ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਲੈਂਦੇ ਸਨ ਅਤੇ ਸਮੇਂ ਸਿਰ ਚੁਕਾਈ ਨਾ ਹੋਣ ਕਰਕੇ ਕਿਸਾਨਾਂ ਦੀ ਬੱਤਰ ਖਰਾਬ ਹੋ ਜਾਂਦੀ ਸੀ, ਜਿਸ ਨਾਲ ਉਨ੍ਹਾਂ ਨੂੰ ਦੁਬਾਰਾ ਰੌਲਿੰਗ ਕਰਨੀ ਪੈਂਦੀ ਸੀ, ਪਰ ਇਸ ਵਾਰ ਇਹ ਸਮੱਸਿਆ ਖਾਸ ਕਰਕੇ ਨਵਾਂਸ਼ਹਿਰ ਜ਼ਿਲ੍ਹੇ ਵਿਚ ਆਉਂਦੀ ਦਿਖਾਈ ਨਹੀਂ ਦਿੱਤੀ ਤੇ ਇਸੇ ਕਰਕੇ ਹੀ ਜ਼ਿਲ੍ਹੇ ਵਿਚ ਪਰਾਲੀ ਸਾੜਨ ਦਾ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ। ਕਿਸਾਨਾਂ ਨੂੰ ਵੀ ਬੇਲਰ ਮਸ਼ੀਨ ਮਾਲਕਾਂ ਕੋਲ ਗੇੜੇ ਮਾਰਨ ਦੀ ਲੋੜ ਨਹੀਂ ਤੇ ਨਾ ਹੀ ਇਸ ਵਾਰ ਪ੍ਰਤੀ ਏਕੜ ਕੋਈ ਰੁਪਈਆ ਦਿੱਤਾ ਜਾ ਰਿਹਾ ਜਦ ਕਿ ਕੰਬਾਈਨ ਕਟਾਈ ਤੋਂ ਬਾਅਦ ਕਿਸਾਨ ਆਪਣੇ ਖੇਤ ਵਿਚ ਕੱਟਰ ਨਾਲ ਪਰਾਲੀ ਕੁਤਰ ਦਿੰਦਾ ਇਕ ਦੋ ਦਿਨ ਬਾਅਦ ਬੇਲਰ ਮਸ਼ੀਨ ਆ ਕੇ ਗੱਠਾਂ ਬਣਾਉਂਦੀ ਹੈ ਤੇ ਨਾਲ ਹੀ ਨਾਲ ਲੇਬਰ ਲਿਫਟਿੰਗ ਕਰਕੇ ਕਿਸਾਨ ਦੇ ਖੇਤ ਖਾਲੀ ਕਰਦੀ ਜਾ ਰਹੀ ਹੈ। ਇਸ ਸੰਬੰਧੀ ਮੁੱਖ ਖੇਤੀਬਾੜੀ ਅਫਸਰ ਡਾਕਟਰ ਲੇਖ ਰਾਜ ਬੇਗੋਵਾਲ ਨੇ ਦੱਸਿਆ ਕਿ ਬੇਲਰ ਮਾਲਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਹ ਆਪੋ ਆਪਣੇ ਇਲਾਕੇ ਵਿਚ ਹੀ ਮਸ਼ੀਨਾਂ ਚਲਾਉਣ ਤੇ ਉਨ੍ਹਾਂ ਬੇਲਰ ਮਸ਼ੀਨ ਮਾਲਕਾਂ ਦਾ ਧੰਨਵਾਦ ਕੀਤਾ ਕਿ ਉਹ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ।