27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੁਰਦੁਆਰਾ ਦੂਖ ਨਿਵਾਰਨ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਆਮ ਇਜਲਾਸ ’ਚ ਛਿੰਝ ਮੇਲੇ ਦਾ ਲੇਖਾ ਜੋਖਾ

ਔੜ/ਝਿੰਗੜਾਂ, 26 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦਾ ਆਮ ਇਜਲਾਸ ਬੁਲਾਇਆ, ਜਿਸ ਦੀ ਪ੍ਰਧਾਨਗੀ ਪ੍ਰਧਾਨ ਭੁਪਿੰਦਰ ਸਿੰਘ ਤੇਜਾ ਸਾਬਕਾ ਸਰਪੰਚ ਵਲੋਂ ਕੀਤੀ ਗਈ। ਇਜਲਾਸ ਵਿਚ ਪਿੰਡ ਵਾਸੀਆਂ ਤੇ ਐਨ.

Ad Position 21
No active advertisement
ਆਮ ਇਜਲਾਸ ਉਪਰੰਤ ਗੱਲਬਾਤ ਕਰਦੇ ਹੋਏ ਪ੍ਰਬੰਧਕ, ਐਨ. ਆਰ. ਆਈ. ਵੀਰ ਤੇ ਪਤਵੰਤੇ ਸੱਜਣ ਨਾਲ ਖੜ੍ਹੇ ਪਿੰਡ ਵਾਸੀ। ਤਸਵੀਰ : ਕੁਲਦੀਪ ਸਿੰਘ ਝਿੰਗੜ 27-10-2026
ਔੜ/ਝਿੰਗੜਾਂ, 26 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦਾ ਆਮ ਇਜਲਾਸ ਬੁਲਾਇਆ, ਜਿਸ ਦੀ ਪ੍ਰਧਾਨਗੀ ਪ੍ਰਧਾਨ ਭੁਪਿੰਦਰ ਸਿੰਘ ਤੇਜਾ ਸਾਬਕਾ ਸਰਪੰਚ ਵਲੋਂ ਕੀਤੀ ਗਈ। ਇਜਲਾਸ ਵਿਚ ਪਿੰਡ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਵਲੋਂ ਕਰਵਾਏ ਛਿੰਝ ਮੇਲੇ ਵਿਚ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਸਮਾਜ ਸੇਵੀ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ. ਨੇ ਦੱਸਿਆ ਕਿ ਛਿੰਝ ਮੇਲੇ ਨੂੰ ਸਫਲ ਬਣਾਉਣ ਲਈ ਵਿਦੇਸ਼ ਵਿਚ ਬੈਠੇ ਐਨ. ਆਰ. ਆਈ. ਵੀਰ ਆਪਣੇ ਪਿੰਡ ਤੇ ਜਨਮ ਭੂਮੀ ਦਾ ਮੋਹ ਕਰਦੇ ਹੋਏ ਵੱਡਾ ਯੋਗਦਾਨ ਪਾਇਆ। ਛਿੰਝ ਮੇਲੇ ’ਤੇ 30 ਲੱਖ ਰੁਪਏ ਤੋਂ ਵੱਧ ਰਾਸ਼ੀ ਇਕੱਠੀ ਹੋਈ ਜਦ ਕਿ ਛਿੰਝ ਮੇਲੇ ਦਾ ਖਰਚਾ 11 ਲੱਖ ਰੁਪਏ ਤੋਂ ਉਪਰ ਹੋਇਆ ਅਤੇ 20 ਲੱਖ ਰੁਪਏ ਦੇ ਕਰੀਬ ਬੱਚਤ ਬਾਰੇ ਵਿਸਥਾਰ ਸਾਹਿਤ ਪਿੰਡ ਵਾਸੀਆਂ ਨੂੰ ਜਾਣੂੰ ਕਰਵਾਇਆ। ਉਥੇ ਉਨ੍ਹਾਂ ਪਿੰਡ ਦੇ ਲੰਬੇ ਸਮੇਂ ਤੋਂ ਬੰਦ ਪਏ ਕਬੱਡੀ ਟੂਰਨਾਮੈਂਟ ਨੂੰ ਦੁਬਾਰਾ ਸ਼ੁੁਰੂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਤੇਜਾ, ਸਤਨਾਮ ਸਿੰਘ ਰੱਲ੍ਹ ਯੂ. ਐਸ. ਏ., ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ. ਐਸ. ਏ. ਨੇ ਪਿੰਡ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤੋਖ ਸਿੰਘ ਗਰੇਵਾਲ ਪ੍ਰਧਾਨ ਸਹਿਕਾਰੀ ਸਭਾ, ਸੁਖਵਿੰਦਰ ਸਿੰਘ ਛਿੰਦਾ, ਸੁੱਚਾ ਸਿੰਘ ਝਿੰਗੜ ਐਲ. ਆਈ. ਸੀ., ਨਿਰਮਲ ਸਿੰਘ ਮਹਿਮੀ, ਬਾਬਾ ਸੁਖਵਿੰਦਰ ਸਿੰਘ ਮੰਗਾ, ਨਿਰਮਲ ਸਿੰਘ ਢੰਡਾ, ਕਸ਼ਮੀਰ ਸਿੰਘ ਪੱਪੂ, ਅਵਤਾਰ ਸਿੰਘ ਸ਼ੇਰਗਿੱਲ ਯੂ. ਕੇ, ਲੱਖਾ ਸਿੰਘ, ਅਸ਼ੋਕ ਕੁਮਾਰ, ਕੁਲਦੀਪ ਰਾਮ ਝਿੰਗੜ, ਕ੍ਰਿਸ਼ਨ ਕੁਮਾਰ, ਅਜੀਤ ਸਿੰਘ ਗੋਸਲ, ਹਰਪ੍ਰੀਤ ਸਿੰਘ ਸ਼ੇਰਗਿੱਲ, ਗੁਰਦੇਵ ਰਾਮ ਪੰਚ, ਗਿਆਨੀ ਹਰਬਿਲਾਸ ਸਿੰਘ ਯੂ.ਐਸ. ਏ, ਸਰਪੰਚ ਭੁਪਿੰਦਰ ਸਿੰਘ ਯੂ. ਐਸ. ਏ, ਤੀਰਥ ਸਿੰਘ ਸ਼ੇਰਗਿੱਲ, ਜਰਨੈਲ ਸਿੰਘ ਗਰੇਵਾਲ, ਗੁਰਦੇਵ ਰਾਮ ਪੰਚ, ਜਿੰਮੀ ਸ਼ੇਰਗਿੱਲ, ਤਿੰਦਾ ਸ਼ੇਰਗਿੱਲ, ਨੰਬਰਦਾਰ ਸਰਬਣ ਸਿੰਘ, ਤਰਲੋਚਨ ਸਿੰਘ ਲੱਲ੍ਹ, ਬਹਾਦਰ ਸਿੰਘ ਲੱਲ੍ਹ, ਮਲਕੀਤ ਰਾਮ, ਗੁਰਮੇਲ ਰਾਮ ਇਟਲੀ, ਜਸਪਾਲ ਰਾਮ, ਸੁਰਜੀਤ ਸਿੰਘ ਬੰਬੇ, ਅਵਤਾਰ ਸਿੰਘ ਸ਼ੇਰਗਿੱਲ ਯੂ. ਕੇ, ਸ਼ਮਸ਼ੇਰ ਸਿੰਘ ਜੈਕਸ਼ਨ, ਰੇਸ਼ਮ ਸਿੰਘ ਸ਼ੇਰਗਿੱਲ, ਜਸਪਾਲ ਸਿੰਘ ਢਿੱਲੋਂ, ਵਿਜੈ ਕੁਮਾਰ, ਅੰਮ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਅਜਮੇਰ ਸਿੰਘ ਯੂ. ਐਸ. ਏ, ਡਾ. ਰਣਜੀਤ ਸਿੰਘ, ਅਮਰ ਨਾਥ ਮਹਿਮੀ, ਗੁਰਪਾਲ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਪੱਪੂ, ਸ਼ਿੰਗਾਰਾ ਸਿੰਘ ਢੰਡਾ, ਮੱਖਣ ਮਹਿਮੀ, ਪਿਆਰਾ ਸਿੰਘ ਮਹਿਮੀ, ਜਸਕਰਨ ਸਿੰਘ, ਹਰੀ ਸਿੰਘ, ਭੁਪਿੰਦਰ ਸਿੰਘ ਢਿੱਲੋਂ, ਬਲਵੀਰ ਸਿੰਘ, ਕਸ਼ਮੀਰ ਸਿੰਘ, ਜਤਿੰਦਰ ਸਿੰਘ, ਵੀਰਾਂ ਮਹਿਮੀ, ਸਤਨਾਮ ਸਿੰਘ, ਮਹਿੰਦਰ ਰਾਮ, ਸੋਨੂੰ, ਸੋਮ ਨਾਥ, ਦੇਸ਼ ਰਾਜ, ਗਿਆਨ ਸਿੰਘ, ਲਾਲ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਨਵੈਨਸ਼ਨ ਦੀ ਤਿਆਰੀ ਸੰਬੰਧੀ ਮਨਰੇਗਾ ਕਾਮਿਆਂ ਦੀ ਮੀਟਿੰਗ ਕਰਵਾਈ ਅਗਲੀ ਖ਼ਬਰ ਕਾਠਗੜ੍ਹ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ
Ad Position 24