ਸੁਆਮੀ ਗੰਗਾ ਨੰਦ ਸਪੋਰਟਸ ਕਲੱਬ ਫੱਕਰ ਝੰਡਾ ਨੇ ਜਿੱਤਿਆ ਚੌਥਾ ਕਬੱਡੀ ਕੱਪ
ਰੱਤੇਵਾਲ, 26 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸੁਆਮੀ ਗੰਗਾ ਨੰਦ ਸਪੋਰਟਸ ਕਲੱਬ ਰੱਤੇਵਾਲ ਵਲੋਂ ਸੁਆਮੀ ਕ੍ਰਿਸ਼ਨਾ ਨੰਦ ਮਹਾਰਾਜ ਦੀ ਸਰਪ੍ਰਸਤੀ ਤੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਚੌਥਾ ਕਬੱਡੀ ਕੱਪ ਸੁਆਮੀ ਗੰਗਾ ਨੰਦ ਸਪੋਰਟਸ ਕਲੱਬ ਫੱਕਰ ਝੰਡਾ ਨੇ ਜਿੱਤ ਕੇ ਇਲਾਕੇ ਵਿਚ ਖੇਡ ਪ੍ਰੇਮੀਆਂ ਲਈ ਇਕ ਮਿਸਾਲ ਕਾਇਮ ਕੀਤੀ। ਪਿੰਡ ਰੱਤੇਵਾਲ ਵਿਚ ਹੋਏ ਦੋ ਦਿਨਾਂ ਕਬੱਡੀ ਕੱਪ ਵਿਚ ਲਗਪਗ 30 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿਥੇ ਦਰਸ਼ਕਾਂ ਦਾ ਮਨ ਮੋਹ ਲਿਆ ਉਥੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਜਾਗਰੂਕ ਤੇ ਖੇਡਾਂ ਨਾਲ ਜੁੜਨ ਵੱਲ ਵੀ ਰੁਝਾਨ ਪੈਦਾ ਕੀਤਾ।
ਰੱਤੇਵਾਲ, 26 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸੁਆਮੀ ਗੰਗਾ ਨੰਦ ਸਪੋਰਟਸ ਕਲੱਬ ਰੱਤੇਵਾਲ ਵਲੋਂ ਸੁਆਮੀ ਕ੍ਰਿਸ਼ਨਾ ਨੰਦ ਮਹਾਰਾਜ ਦੀ ਸਰਪ੍ਰਸਤੀ ਤੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਚੌਥਾ ਕਬੱਡੀ ਕੱਪ ਸੁਆਮੀ ਗੰਗਾ ਨੰਦ ਸਪੋਰਟਸ ਕਲੱਬ ਫੱਕਰ ਝੰਡਾ ਨੇ ਜਿੱਤ ਕੇ ਇਲਾਕੇ ਵਿਚ ਖੇਡ ਪ੍ਰੇਮੀਆਂ ਲਈ ਇਕ ਮਿਸਾਲ ਕਾਇਮ ਕੀਤੀ। ਪਿੰਡ ਰੱਤੇਵਾਲ ਵਿਚ ਹੋਏ ਦੋ ਦਿਨਾਂ ਕਬੱਡੀ ਕੱਪ ਵਿਚ ਲਗਪਗ 30 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿਥੇ ਦਰਸ਼ਕਾਂ ਦਾ ਮਨ ਮੋਹ ਲਿਆ ਉਥੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਜਾਗਰੂਕ ਤੇ ਖੇਡਾਂ ਨਾਲ ਜੁੜਨ ਵੱਲ ਵੀ ਰੁਝਾਨ ਪੈਦਾ ਕੀਤਾ। ਰੱਤੇਵਾਲ ਦੀ ਧਰਤੀ ’ਤੇ ਹੋਏ ਇਸ ਕਬੱਡੀ ਦੇ ਮਹਾਂ ਕੁੰਭ ਵਿਚ ਸਾਰੇ ਖਿਡਾਰੀਆਂ ਦੀ ਅੱਖ ਪ੍ਰਬੰਧਕਾਂ ਵਲੋਂ ਰੱਖੇ ਫੋਰਡ ਟਰੈਕਟਰਾਂ ’ਤੇ ਸੀ, ਜਿਸ ਲਈ ਖਿਡਾਰੀਆਂ ਵਲੋਂ ਜੀ ਜਾਨ ਇਕ ਕਰ ਦਿੱਤੀ ਗਈ। ਕਬੱਡੀ ਦੇ ਇਸ ਮਹਾਂਕੁੰਭ ਵਿਚ ਫਾਈਨਲ ਮੁਕਾਬਲਾ ਸੁਆਮੀ ਗੰਗਾ ਨੰਦ ਸਪੋਰਟਸ ਕਲੱਬ ਫੱਕਰ ਝੰਡਾ ਤੇ ਸੁਆਮੀ ਗੰਗਾ ਨੰਦ ਸਪੋਰਟਸ ਕਲੱਬ ਰੱਤੇਵਾਲ (ਕਰੀਮਪੁਰ) ਵਿਚਕਾਰ ਹੋਇਆ, ਜਿਸ ਵਿਚ ਸੁਆਮੀ ਗੰਗਾ ਨੰਦ ਸਪੋਰਟਸ ਕਲੱਬ ਫੱਕਰ ਝੰਡਾ ਨੇ ਬਾਜੀ ਮਾਰੀ। ਇਸ ਚੌਥੇ ਕਬੱਡੀ ਕੱਪ ਵਿਚ ਬੈਸਟ ਜਾਫੀ ਦਾ ਖਿਤਾਬ ਪ੍ਰਵੀਨ ਮਿਰਜਾਪੁਰ ਤੇ ਬੈਸਟ ਰੇਡਰ ਦਾ ਖਿਤਾਬ ਭੀਮ ਹਰਿਆਣਾ ਦੇ ਨਾਂਅ ਰਿਹਾ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਫੋਰਡ ਟਰੈਕਟਰ ਦੇ ਕੇ ਸਨਮਾਨਿਤ ਕੀਤਾ। ਕਬੱਡੀ ਦੇ ਇਸ ਮਹਾਂਕੁੰਭ ਵਿਚ ਇਲਾਕੇ ਦੀਆਂ ਨਾਮਵਰ ਸਮਾਜਿਕ ਤੇ ਰਾਜਨੀਤਿਕ ਹਸਤੀਆਂ ਨੇ ਆਪਣੀ ਹਾਜ਼ਰੀ ਲਵਾਈ, ਜਿਨ੍ਹਾਂ ਵਿਚ ਵਿੱਕੀ ਚੌਧਰੀ ਕਾਠਗੜ੍ਹ, ਸੰਦੀਪ ਭਾਟੀਆ, ਅਸ਼ੋਕ ਕੁਮਾਰ ਨਾਨੋਵਾਲ, ਕਰਨਵੀਰ ਕਟਾਰੀਆ, ਅਸ਼ੋਕ ਕਟਾਰੀਆ, ਵਿਧਾਇਕਾ ਸੰਤੋਸ਼ ਕਟਾਰੀਆ, ਸਤਨਾਮ ਜਲਾਲਪੁਰ, ਹਨੀ ਟੌਂਸਾ, ਰਵੀ ਇੰਦਰ ਬਾਗੋਵਾਲ, ਇਸ਼ੂ ਪਾਲ ਗੁੱਜਰ ਰੋਪੜ ਤੋਂ ਇਲਾਵਾ ਹੋਰ ਬਹੁਤ ਸਾਰੇ ਲੀਡਰਾਂ ਨੇ ਆਪਣੀ ਹਾਜ਼ਰੀ ਲਵਾਈ। ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਸ ਮੌਕੇ ਲੱਡੂ ਸਰਪੰਚ ਜੱਟ ਮਾਜਰੀ, ਅਸ਼ੋਕ ਕੁਮਾਰ ਨੰਬਰਦਾਰ, ਸੁਭਾਸ਼ ਭੂੰਬਲਾ, ਬਲਵੀਰ ਬਾਂਠ, ਰਜੇਸ਼ ਬਾਂਠ, ਵਿਜੇ ਬਾਂਠ, ਹੈਪੀ ਭੂੰਬਲਾ, ਮੋਨੂ ਭੂੰਬਲਾ, ਵਿਨੇ ਬਾਂਠ, ਗੁਰਮੀਤ ਭੂੰਬਲਾ ਪੰਮੀ ਬਾਗੜੀ ਬਰੇਟਾ, ਸੁਰਿੰਦਰ ਭੂੰਬਲਾ, ਮਹਿੰਦਰ ਬਾਂਠ, ਹਰਮੇਸ਼ ਭੂੰਬਲਾ, ਸਾਹਿਲ ਭੂੰਬਲਾ, ਮਦਨ ਲਾਲ ਭੂੰਬਲਾ ਤੇ ਸਮੂਹ ਨਗਰ ਨਿਵਾਸੀ ਮੌਕੇ ’ਤੇ ਹਾਜ਼ਰ ਸਨ।