28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਰੋਮਜਾਰਾ ਵਿਖੇ ਕਰਵਾਇਆ ਸਾਲਾਨਾ ਛਿੰਝ ਮੇਲਾ

ਨਵਾਂਸ਼ਹਿਰ, 27 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੁੱਗਾ ਜਾਹਰ ਵੀਰ ਦੀ ਯਾਦ ਵਿੱਚ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 28-10-2026
ਨਵਾਂਸ਼ਹਿਰ, 27 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੁੱਗਾ ਜਾਹਰ ਵੀਰ ਦੀ ਯਾਦ ਵਿੱਚ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਭਰੋਮਜਾਰਾ ਵਿਖੇ 10ਵਾਂ ਸਲਾਨਾ ਛਿੰਝ ਮੇਲਾ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ। ਛਿੰਝ ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਸਵ: ਦੌਲਤ ਰਾਮ ਦੇ ਸਮੂਹ ਪਰਿਵਾਰ ਵਲੋਂ ਗੁੱਗਾ ਜਾਹਰ ਵੀਰ ਦੇ ਪਵਿੱਤਰ ਅਸਥਾਨ ‘ਤੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਢੋਲ ਦੇ ਨਗਾਰਿਆਂ ਅਤੇ ਬੈਂਡ ਵਾਜਿਆਂ ਦੇ ਨਾਲ ਪਰਿਵਾਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮੇਲਾ ਕਮੇਟੀ ਦੇ ਮੁੱਖ ਪ੍ਰਬੰਧਕ ਰਾਮ ਲੁਭਾਇਆ ਸੁੰਡਾ ਦੀ ਅਗਵਾਈ ਵਿੱਚ ਛਿੰਝ ਮੇਲੇ ਦੇ ਮੈਦਾਨ ਵਿੱਚ ਪੁੱਜਿਆ। ਖਚਾਖਚ ਭਰੇ ਛਿੰਝ ਮੇਲੇ ਦੇ ਮੈਦਾਨ ਵਿੱਚ ਛੋਟੇ ਬੱਚਿਆਂ ਤੋਂ ਕੁਸ਼ਤੀਆਂ ਦੀ ਸ਼ੁਰੂਆਤ ਹੋਈ। ਇਸ ਮੇਲੇ ਵਿੱਚ ਲੱਗਭੱਗ 25 ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਦਿਨੇਸ਼ ਗੁਲੀਆ ਅਖਾੜਾ ਝੱਜਰ ਹਰਿਆਣਾ ਦੇ ਵਿਚਕਾਰ ਕਰਵਾਈ ਗਈ। ਜਿਸ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਉਨ੍ਹਾਂ ਨੇ ਦੋਵਾਂ ਪਹਿਲਵਾਨਾਂ ਦਾ ਆਪਸ ਵਿਚ ਹੱਥ ਮਿਲਾ ਕੇ ਪਟਕੇ ਦੀ ਕੁਸ਼ਤੀ ਸ਼ੁਰੂ ਕਰਵਾਈ, ਇਹ ਕੁਸ਼ਤੀ ਬਰਾਬਰ ਰਹੀ। ਦੋਵੇਂ ਪਹਿਲਵਾਨ ਇੱਕ ਦੂਜੇ ਨੂੰ ਢਾਹੁਣ ਵਿੱਚ ਅਸਫਲ ਰਹੇ। ਇਸ ਮੌਕੇ ਮੁੱਖ ਪ੍ਰਬੰਧਕ ਰਾਮ ਲੁਭਾਇਆ ਸੁੰਡਾ, ਚੇਅਰਮੈਨ ਅਵਤਾਰ ਲਾਲ ਇਟਲੀ, ਸੀਨੀਅਰ ਕਾਂਗਰਸੀ ਆਗੂ ਹੁਸਨ ਲਾਲ ਰਿਟਾ: ਆਈ.ਏ.ਐਸ, ਜੱਸੀ ਤੱਲ੍ਹਣ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਨਰਿੰਦਰ ਲਵਲੀ ਇਟਲੀ, ਐਮ.ਸੀ ਲਵਲੀਨ ਸੁੰਡਾ, ਹਰਭਜਨ ਰਾਮ , ਸਰਵਣ ਰਾਮ, ਦਰਵਜੀਤ ਸਿੰਘ ਪੂੰਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਜਥੇਦਾਰ ਬਲਵੰਤ ਸਿੰਘ, ਸਰਪੰਚ ਸੁਰਿੰਦਰ ਪਾਲ ਸੁੰਡਾ, ਰਾਮ ਸਿੰਘ ਸਾਬਕਾ ਸਰਪੰਚ, ਹਰਮੇਸ਼ ਲਾਲ, ਪੰਚ ਦਲਵੀਰ ਚੰਦ, ਪੰਚ ਸੋਨੂੰ ਭਰੋਮਜਾਰਾ, ਹਰਭਜਨ ਕੌਰ, ਸਰਬਜੀਤ ਕੌਰ, ਅਮਰਜੀਤ ਕੌਰ, ਹਰਦਿਆਲ ਸਿੰਘ, ਫਤਿਹ ਸਿੰਘ, ਤੀਰਥ ਸਿੰਘ, ਮਾ. ਭੁਪਿੰਦਰ ਸਿੰਘ, ਅਵਤਾਰ ਚੰਦ ਆਦਿ ਦੇ ਇਲਾਵਾ ਸੈਂਕੜੇ ਦਰਸ਼ਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਂਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲਣਾ ਅਜੋਕੇ ਸਮੇਂ ਦੀ ਲੋੜ-ਕਮਲਜੀਤ ਬੰਗਾ ਅਗਲੀ ਖ਼ਬਰ ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਮਾਨਸਿਕ ਸਿਹਤ ਜਾਗਰੂਕਤਾ ਹਫ਼ਤਾ ਮਨਾਇਆ
Ad Position 24