ਕੇ.ਸੀ. ਕਾਲਜ ਦੇ ਸਟੈਂਜਿਨ ਨੇ ਬਾਡੀ ਬਿਲਡਿੰਗ ਮੁਕਾਬਲੇ ’ਚ ਜਿੱਤਿਆ ‘ਮਿਸਟਰ ਪੀ.ਟੀ.ਯੂ.’ ਦਾ ਖਿਤਾਬ
ਨਵਾਂਸ਼ਹਿਰ, 1 ਨਵੰਬਰ (ਜਸਬੀਰ ਸਿੰਘ ਨੂਰਪੁਰ) - ਕਰਿਆਮ ਰੋਡ ਸਥਿਤ ਕੇ. ਸੀ.
ਨਵਾਂਸ਼ਹਿਰ, 1 ਨਵੰਬਰ (ਜਸਬੀਰ ਸਿੰਘ ਨੂਰਪੁਰ) - ਕਰਿਆਮ ਰੋਡ ਸਥਿਤ ਕੇ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਫਾਰਮੇਸੀ ਵਿਭਾਗ ਵਿੱਚ ਬੀ.ਐੱਸ.ਸੀ. ਓ.ਟੀ.ਟੀ. ਦੇ ਤੀਜੇ ਸਮੈਸਟਰ ਦੇ ਵਿਦਿਆਰਥੀ ਸਟੈਂਜਿਨ ਖਨਰੇਵ ਨੇ 80 ਕਿਲੋਗ੍ਰਾਮ ਭਾਰ ਵਰਗ ਦੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਮਿਸਟਰ ਆਈ.ਕੇ.ਜੀ.ਪੀ.ਟੀ.ਯੂ. 2026- 27’ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਇਸ ਸਬੰਧੀ ਗਰੁੱਪ ਦੇ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਨੇ ਦੱਸਿਆ ਕਿ ਸੀ.ਜੀ.ਸੀ. ਲਾਂਡਰਾਂ ਵਿਖੇ ਇੰਟਰ ਹਾਊਸ ਬਾਡੀ ਬਿਲਡਿੰਗ, ਪਾਵਰ ਲਿਫਟਿੰਗ ਤੇ ਵੇਟ ਲਿਫਟਿੰਗ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਕੇ.ਸੀ. ਕਾਲਜ ਦੇ ਵਿਦਿਆਰਥੀ ਸਟੈਂਜਿਨ ਨੇ ਆਪਣੇ ਕੋਚ ਹਰਦੀਪ ਸਿੰਘ ਦੀ ਅਗਵਾਈ ਹੇਠ ਭਾਗ ਲਿਆ ਤੇ 80 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਡੀ ਬਿਲਡਿੰਗ ਵਿੱਚ ਸੋਨ ਤਗਮਾ ਜਿੱਤਿਆ। ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਵਰਿੰਦਰਾ ਕੇਰਕੀ, ਸੀ.ਜੀ.ਸੀ. ਦੇ ਸਪੋਰਟਸ ਡਾਇਰੈਕਟਰ ਵਿਨੋਦ ਜਸਵਾਲ ਅਤੇ ਸਟੂਡੈਂਟ ਵੈਲਫੇਅਰ ਵਿਭਾਗ ਦੇ ਡਾ. ਗਗਨਦੀਪ ਭੁੱਲਰ ਵੱਲੋਂ ਸਟੈਂਜਿਨ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਲਈ ਕੇ.ਸੀ ਕਾਲਜ ਵਿਖੇ ਵੀ ਵਿਦਿਆਰਥੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਅੰਕੁਰ ਜੌਹਰੀ ਨੇ ਕਿਹਾ ਕਿ ਖੇਡਾਂ ਤੇ ਸਰੀਰਕ ਕਸਰਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਮੌਕੇ ’ਤੇ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ, ਬੀ.ਐੱਡ. ਕਾਲਜ ਦੀ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਡਾ. ਬਲਜੀਤ ਕੌਰ, ਡਾ. ਵਿਕਾਸ ਕੁਮਾਰ, ਇੰਜ. ਰਾਜਿੰਦਰ ਕੁਮਾਰ ਮੂੰਮ, ਇੰਜ. ਹਰਪ੍ਰੀਤ ਕੌਰ ਅਤੇ ਅਮਨਜੋਤ ਕੌਰ ਵੀ ਹਾਜ਼ਰ ਸਨ।