ਸਾਇੰਸ ਡਰਾਮਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਸਰਕਾਰੀ ਸਕੂਲ ਸੂਰਾਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਪੱਲੀ ਝਿੱਕੀ, 4 ਨਵੰਬਰ (ਕੁਲਦੀਪ ਸਿੰਘ ਪਾਬਲਾ)-ਸਿੱਖਿਆ ਵਿਭਾਗ ਦੀਆਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਅਨੀਤਾ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਅਤੇ ਰਜਨੀਸ਼ ਕੁਮਾਰ ਪ੍ਰਿੰਸੀਪਲ ਡਾਇਟ ਨੌਰਾ ਦੀ ਅਗਵਾਈ ਹੇਠ ਸ. ਕੰ.
ਪੱਲੀ ਝਿੱਕੀ, 4 ਨਵੰਬਰ (ਕੁਲਦੀਪ ਸਿੰਘ ਪਾਬਲਾ)-ਸਿੱਖਿਆ ਵਿਭਾਗ ਦੀਆਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਅਨੀਤਾ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਅਤੇ ਰਜਨੀਸ਼ ਕੁਮਾਰ ਪ੍ਰਿੰਸੀਪਲ ਡਾਇਟ ਨੌਰਾ ਦੀ ਅਗਵਾਈ ਹੇਠ ਸ.ਕੰ.ਸ.ਸ.ਸ. ਨੌਰਾ ਵਿਖੇ ਜ਼ਿਲ੍ਹਾ ਪੱਧਰੀ ਸਾਇੰਸ ਡਰਾਮੇ ਦੇ ਮੁਕਾਬਲੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਦੇਖ-ਰੇਖ ’ਚ ਕਰਵਾਏ ਗਏ। ਇਸ ਵਿਚ ਵੱਖ-ਵੱਖ ਬਲਾਕਾਂ ਦੀਆਂ 17 ਟੀਮਾਂ ਨੇ ਭਾਗ ਲਿਆ। ਸ.ਸ.ਸ.ਸਮਾਰਟ ਸਕੂਲ ਸੂਰਾਪੁਰ ਦੀ ਟੀਮ ਵਲੋਂ ਏ.ਆਈ.- ਸਾਧਨ, ਮਿੱਤਰ ਜਾਂ ਖ਼ਤਰਾ ਵਿਸ਼ੇ ’ਤੇ ਡਾਇਰੈਕਟਰ-ਸ਼੍ਰੀਮਤੀ ਕੁਲਦੀਪ ਕੌਰ ਮਾਨ (ਸਾਇੰਸ ਮਿਸਟ੍ਰੈੱਸ) ਅਤੇ ਸ਼੍ਰੀਮਤੀ ਅਮਰੀਕ ਕੌਰ (ਹਿੰਦੀ ਮਿਸਟ੍ਰੈੱਸ) ਵਲੋਂ ਲਿਖੇ ਡਰਾਮੇ ਨੂੰ ਵਿਦਿਆਰਥਣ-ਕਿਰਨਜੀਤ ਕੌਰ (ਜਮਾਤ-ਦਸਵੀਂ) ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਅਤੇ ਫਸਵੇਂ ਮੁਕਾਬਲੇ ’ਚ ਤੀਜਾ ਸਥਾਨ ਹਾਸਿਲ ਕੀਤਾ। ਟੀਮ ਦੇ ਮੈਂਬਰ-ਪ੍ਰਭਲੀਨ ਮਡਾਰ (ਜਮਾਤ-ਅੱਠਵੀਂ) ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਹੋਏ ਬੈਸਟ ਐਕਟਰ ਦਾ ਐਵਾਰਡ ਜਿੱਤਿਆ। ਪ੍ਰਿੰਸੀਪਲ ਰਜਨੀਸ਼ ਕੁਮਾਰ ਅਤੇ ਸਕੂਲ ਇੰਚਾਰਜ ਲੈਕਚਰਾਰ ਪਰਮਜੀਤ ਸਿੰਘ ਝੰਮਟ ਵਲੋਂ ਜੇਤੂ ਟੀਮ ਨੂੰ ਇਨਾਮ ਦੇ ਕੇ ਹੌਂਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਮੈਡਮ ਪ੍ਰਿਯੰਕਾ, ਹਰਦਿਆਲ, ਸ਼੍ਰੀਮਤੀ ਪ੍ਰਵੀਨ ਕੁਮਾਰੀ, ਮਨਪ੍ਰੀਤ ਸਿੰਘ, ਸ਼੍ਰੀਮਤੀ ਅਮਰੀਕ ਕੌਰ, ਸ਼੍ਰੀਮਤੀ ਕੁਲਦੀਪ ਕੌਰ ਮਾਨ, ਸ਼੍ਰੀਮਤੀ ਰਜਿੰਦਰਪਾਲ ਕੌਰ, ਮੈਡਮ ਸ਼ਬੀਨਾ, ਰਾਜੀਵ ਰਾਣਾ, ਮੈਡਮ ਤਰਨਜੋਤ ਕੌਰ ਅਤੇ ਕੁਲਦੀਪ ਸਿੰਘ ਹਾਜ਼ਰ ਸਨ।