05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਬੰਗਾ ਹਲਕੇ ’ਚ ਕਾਂਗਰਸ ਪਾਰਟੀ ਲਈ ਬਣੀ ਇੱਕ ਅਨਾਰ ਸੌ ਬੀਮਾਰ ਵਾਲੀ ਸਥਿਤੀ-ਬਬਲੂ ਬੰਗਾ

ਕਟਾਰੀਆਂ, 4 ਨਵੰਬਰ (ਪ੍ਰੇਮੀ ਸੰਧਵਾਂ)-ਵਿਧਾਨ ਸਭਾ ਹਲਕਾ ਬੰਗਾ ਜੋ ਕਿ ਇੱਕ ਰਿਜਰਵ ਸੀਟ ਹੈ, ਅੱਜ-ਕੱਲ੍ਹ ਕਾਂਗਰਸ ਪਾਰਟੀ ਲਈ ਟੇਢੀ ਖੀਰ ਬਣਦਾ ਜਾ ਰਿਹਾ ਹੈ। ਉਪਰੋਕਤ ਪ੍ਰਗਟਾਵਾ ਸੀਨੀਅਰ ਕਾਂਗਰਸੀ ਵਰਕਰ ਹਰਬੰਸ ਸਿੰਘ ਬਬਲੂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਲੰਬਾ ਸਮਾਂ ਬੰਗਾ ਹਲਕੇ ’ਚ ਸੂੰਢ ਪਰਿਵਾਰ ਦੀ ਨੁਮਾਇੰਦਗੀ ਰਹੀ ਹੈ।

Ad Position 21
No active advertisement
ਅਜੀਤ ਡੈਸਕ 05-11-2026
ਕਟਾਰੀਆਂ, 4 ਨਵੰਬਰ (ਪ੍ਰੇਮੀ ਸੰਧਵਾਂ)-ਵਿਧਾਨ ਸਭਾ ਹਲਕਾ ਬੰਗਾ ਜੋ ਕਿ ਇੱਕ ਰਿਜਰਵ ਸੀਟ ਹੈ, ਅੱਜ-ਕੱਲ੍ਹ ਕਾਂਗਰਸ ਪਾਰਟੀ ਲਈ ਟੇਢੀ ਖੀਰ ਬਣਦਾ ਜਾ ਰਿਹਾ ਹੈ। ਉਪਰੋਕਤ ਪ੍ਰਗਟਾਵਾ ਸੀਨੀਅਰ ਕਾਂਗਰਸੀ ਵਰਕਰ ਹਰਬੰਸ ਸਿੰਘ ਬਬਲੂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਲੰਬਾ ਸਮਾਂ ਬੰਗਾ ਹਲਕੇ ’ਚ ਸੂੰਢ ਪਰਿਵਾਰ ਦੀ ਨੁਮਾਇੰਦਗੀ ਰਹੀ ਹੈ। ਪਿਛਲੇ ਸਾਲ ਹੋਈ ਤਰਨ ਤਾਰਨ ਜ਼ਿਮਨੀ ਚੋਣ ਵ’ਚ ਚੌਧਰੀ ਤਰਲੋਚਨ ਸਿੰਘ ਸੂੰਢ ਦੀ ਕਾਂਗਰਸ ਦੀ ਬਿਹਤਰੀ ਲਈ ਚੋਣ ਪ੍ਰਚਾਰ ਕਰਦਿਆਂ ਉਨ੍ਹਾ ਦੀ ਬੇਵਕਤੀ ਮੌਤ ਹੋ ਗਈ ਸੀ, ਉਨ੍ਹਾਂ ਦੀ ਮੌਤ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਦੀ ਧਰਮ ਪਤਨੀ ਚੌਧਰੀ ਮੀਨਾ ਸਿੰਘ ਸੂੰਢ ਨੂੰ ਬਤੌਰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਉਨ੍ਹਾ ਕਿਹਾ ਕਿ ਹੁਣ ਜਦੋਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆਉਂਦਾ ਜਾ ਰਿਹਾ ਹੈ, ਉਵੇਂ ਉਵੇਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਉਮੀਦਵਾਰਾਂ ਦੀ ਲਿਸਟ ਵੀ ਦਿਨੋਂ-ਦਿਨ ਲੰਬੀ ਹੁੰਦੀ ਜਾ ਰਹੀ ਹੈ। ਜਦ ਕਿ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਪਹਿਲਾ ਹੀ ਇਹ ਗੱਲ ਸਪੱਸ਼ਟ ਕਰ ਚੁੱਕੇ ਹਨ ਕਿ ਜਿਸ ਨੇ ਵੀ ਆਪਣੇ ਹਲਕੇ ਵਿੱਚ ਪਾਰਟੀ ਦਾ ਕੰਮ ਕੀਤਾ ਹੈ ਤੇ ਲੋਕਾਂ ਵਿੱਚ ਵਿਚਰਿਆ ਹੈ ਅਤੇ ਜਿੱਤਣ ਦੀ ਸਮਰੱਥਾ ਰੱਖਦਾ ਹੈ ਉਹ ਹੀ ਟਿਕਟ ਦਾ ਅਸਲੀ ਹੱਕਦਾਰ ਹੋਵੇਗਾ। ਅੱਜ ਟਿਕਟ ਲੈਣ ਲਈ ਦਾਅਵੇਦਾਰੀ ਜਤਾਉਣ ਵਾਲੇ ਉਮੀਦਵਾਰ ਆਪੋ-ਆਪਣਾ ਦਾਅਵਾ ਤਾਂ ਜ਼ਰੂਰ ਕਰ ਰਹੇ ਹਨ, ਪ੍ਰੰਤੂ ਵਿਰੋਧੀ ਸਰਕਾਰ ਦੇ ਮਾੜੇ ਕੰਮਾਂ ਖਿਲਾਫ ਬੋਲਣ ਲਈ ਕੋਈ ਤਿਆਰ ਨਹੀਂ ਤੇ ਬਿਨਾਂ ਕੋਈ ਵੀ ਪਾਰਟੀ ਦਾ ਕੰਮ ਕੀਤੇ ਆਪਣੇ-ਆਪ ਨੂੰ ਆਗੂ ਕਹਾਉਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਗੂ ਬਣਨ ਤੋਂ ਪਹਿਲਾ ਵਰਕਰ ਬਨਣਾ ਜ਼ਰੂਰੀ ਹੁੰਦਾ ਹੈ। ਜਿਸ ਕਾਰਨ ਕਾਂਗਰਸੀ ਵਰਕਰ ਵੀ ਪੂਰੀ ਤਰਾਂ ਸ਼ੰਸ਼ੋਪੰਜ ਵਿੱਚ ਹੈ। ਉਹ ਵੀ ਸਭ ਦਾ ਦਿਲ ਰੱਖਣ ਲਈ ਹਾਂਜੀ-ਹਾਂਜੀ ਹੀ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਮਨਜਿੰਦਰ ਸਿੰਘ ਕਟਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ ਵਿੰਗ ਦੇ ਕੌਮੀ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਦੋਆਬਾ ਗਰੁੱਪ ਆਫ਼ ਕਾਲਜ਼ ਵਿਖੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ‘ਟੈਕਨੋ ਵਿਲਾ 2026’
Ad Position 24