05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੇ ‘ਰੇਡੀਓਲੋਜੀ ਵਿਚ ਉੱਭਰਦੇ ਰੁਝਾਨ’ ਵਿਸ਼ੇ ’ਤੇ ਇੱਕ ਰੋਜ਼ਾ ਸੀ. ਐਮ. ਈ ਦਾ ਪ੍ਰਬੰਧ ਕੀਤਾ

ਕਾਠਗੜ੍ਹ 4 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) -ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ‘ਰੇਡੀਓਲੋਜੀ ਵਿੱਚ ਉੱਭਰਦੇ ਰੁਝਾਨ’ ਵਿਸ਼ੇ ’ਤੇ ਇੱਕ-ਰੋਜ਼ਾ ‘ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ’ ਪ੍ਰੋਗਰਾਮ ਦਾ ਸਫਲਤਾਪੂਰਵਕ ਪ੍ਰਬੰਧ ਕੀਤਾ। ਇਹ ਪ੍ਰੋਗਰਾਮ ‘ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼’ ਦੇ ‘ ਡਿਪਾਰਟਮੈਂਟ ਆਫ਼ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨਾਲੋਜੀ’ ਦੁਆਰਾ, ‘ਇੰਡੀਅਨ ਸੋਸਾਇਟੀ ਆਫ਼ ਰੇਡੀਓਗ੍ਰਾਫਰਜ਼ ਐਂਡ ਟੈਕਨੋਲੋਜਿਸਟਸ’ - ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ਅਤੇ ਐਲ.

Ad Position 21
No active advertisement
ਅਜੀਤ ਡੈਸਕ 05-11-2026
ਕਾਠਗੜ੍ਹ 4 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) -ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ‘ਰੇਡੀਓਲੋਜੀ ਵਿੱਚ ਉੱਭਰਦੇ ਰੁਝਾਨ’ ਵਿਸ਼ੇ ’ਤੇ ਇੱਕ-ਰੋਜ਼ਾ ‘ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ’ ਪ੍ਰੋਗਰਾਮ ਦਾ ਸਫਲਤਾਪੂਰਵਕ ਪ੍ਰਬੰਧ ਕੀਤਾ। ਇਹ ਪ੍ਰੋਗਰਾਮ ‘ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼’ ਦੇ ‘ ਡਿਪਾਰਟਮੈਂਟ ਆਫ਼ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨਾਲੋਜੀ’ ਦੁਆਰਾ, ‘ਇੰਡੀਅਨ ਸੋਸਾਇਟੀ ਆਫ਼ ਰੇਡੀਓਗ੍ਰਾਫਰਜ਼ ਐਂਡ ਟੈਕਨੋਲੋਜਿਸਟਸ’ - ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ਅਤੇ ਐਲ. ਟੀ. ਐਸ. ਯੂ ਦੇ ਚਾਂਸਲਰ, ਐਨ. ਐਸ. ਰਿਆਤ ਦੀ ਅਗਵਾਈ ਹੇਠ ਕੀਤਾ ਗਿਆ ਸੀ। ਇਸ ਸੀ. ਐਮ. ਈ ਵਿੱਚ ਮੈਡੀਕਲ ਇਮੇਜਿੰਗ ਵਿੱਚ ਹਾਲੀਆ ਤਰੱਕੀ, ਨਿਦਾਨ (ਡਾਇਗਨੌਸਿਸ) ਦੀ ਸ਼ੁੱਧਤਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਗੁਣਵੱਤਾ ਭਰੋਸਾ, ਰੇਡੀਏਸ਼ਨ ਸੁਰੱਖਿਆ ਅਤੇ ਮਰੀਜ਼-ਕੇਂਦਰਿਤ ਸਿਹਤ ਸੰਭਾਲ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਐਲ. ਟੀ. ਐਸ. ਯੂ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਮਾਹਿਰਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਐਸੋਸੀਏਟ ਪ੍ਰੋਫੈਸਰ ਸ੍ਰੀਮਤੀ ਬਲਵਿੰਦਰ ਕੇ. ਥਾਪਾ ਨੇ ਚੇਅਰਪਰਸਨ ਵਜੋਂ ਜ਼ਿੰਮੇਵਾਰੀ ਨਿਭਾਈ। ਆਈ. ਐਸ. ਆਰ. ਟੀ ਚੰਡੀਗੜ੍ਹ ਦੇ ਮਾਹਿਰ ਬੁਲਾਰਿਆਂ- ਨੇਹਾ ਪੋਸਵਾਲ, ਜੋਗਿੰਦਰ ਸਿੰਘ, ਵਿਵੇਕ ਸ਼ਰਮਾ ਅਤੇ ਅਮਿਤ ਨੇ ਉੱਨਤ ਇਮੇਜਿੰਗ ਤਕਨੀਕਾਂ, ਡਿਜੀਟਲ ਰੇਡੀਓਗ੍ਰਾਫੀ, ਸੀ. ਟੀ, ਐਮ . ਆਰ. ਆਈ , ਡੇਕਸਾ ਅਤੇ ਮੈਡੀਕਲ ਇਮੇਜਿੰਗ ਵਿੱਚ ਏ. ਆਈ ਦੀ ਵਰਤੋਂ ਬਾਰੇ ਆਪਣੇ ਵਿਚਾਰ ਅਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਏ. ਐਸ. ਚਾਵਲਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦਿੱਤਾ ਕਿ ‘ਅਲਾਈਡ ਹੈਲਥ ਸਾਇੰਸਿਜ਼’ ਵਿੱਚ ਮਿਆਰੀ ਸਿੱਖਿਆ ਸਿਰਫ਼ ਕਲਾਸਰੂਮ ਦੀ ਪੜ੍ਹਾਈ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਤੋਂ ਅੱਗੇ ਵਧ ਕੇ ਹੋਣੀ ਚਾਹੀਦੀ ਹੈ। ਮੁੱਖ ਮਹਿਮਾਨ ਡਾ. ਐਸ. ਸੀ. ਬਾਂਸਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਰਗੇ ਤਕਨਾਲੋਜੀ-ਅਧਾਰਿਤ ਖੇਤਰ ਵਿੱਚ ਨਵੀਨਤਾ ਤੇ ਪ੍ਰਕਾਸ਼ ਪਾਇਆ। ਸ੍ਰੀਮਤੀ ਅੰਕੁਸ਼ ਸ਼ਰਮਾ, ਸ਼ੈਨਾ ਵਰਮਾ, ਮੇਹਰਾਨ ਰਿਸ਼ੀ ਅਤੇ ਸੀ. ਈ. ਓ ਵਿਮਲ ਮਨਹੋਤਰਾ ਨੇ ਵੀ ਆਪਣਾ ਸਹਿਯੋਗ ਦਿੱਤਾ ਅਤੇ ਬਲਵਿੰਦਰ ਕੇ. ਥਾਪਾ ਨੇ ਜ਼ੋਰ ਦਿੱਤਾ ਕਿ ਆਧੁਨਿਕ ਰੇਡੀਓਲੋਜੀ ਦਾ ਮਤਲਬ ਸਿਰਫ਼ ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਤਿਆਰ ਕਰਨਾ ਹੀ ਨਹੀਂ ਹੈ। ਇਸ ਪ੍ਰੋਗਰਾਮ ਵਿੱਚ ਪੋਸਟਰ ਅਤੇ ਮਾਡਲ ਪੇਸ਼ਕਾਰੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਸੀ.ਐਮ.ਈ (ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ) ਪ੍ਰੋਗਰਾਮ ਦਾ ਤਾਲਮੇਲ ਹਸ਼ਮਤ ਬਿਲਾਲ ਅਤੇ ਯਾਸਿਰ ਅਹਿਮਦ ਡਾਰ ਦੁਆਰਾ ਕੀਤਾ ਗਿਆ ਸੀ। ਇਸ ਵਿੱਚ ਡਾ. ਸਲੋਨੀ, ਡਾ. ਹਰਸਿਮਰਨ, ਡਾ. ਖੁਸ਼ਬੂ, ਹਰਪ੍ਰੀਤ ਕੌਰ, ਸ੍ਰੀਮਤੀ ਰਮਨਦੀਪ ਕੌਰ, ਸੁਮੋਨਝਾ ਅਤੇ ਜ਼ਮੀਰਾ ਨੇ ਵੀ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਵਜੀਦੋਵਾਲ ’ਚ ਪਹਿਲਾ ਕੁਸ਼ਤੀ ਦੰਗਲ 15 ਨੂੰ ਅਗਲੀ ਖ਼ਬਰ ਕਰਮਜੀਤ ਸਿਘ ਬਿੱਟੂ ਵਲੋਂ ਬੰਗਾ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਦਆਵੇਦਾਰੀ ਪੇਸ਼
Ad Position 24