ਕੇ.ਸੀ. ਪਬਲਿਕ ਸਕੂਲ ’ਚ ਵਿਦਿਆਰਥੀਆਂ ਨੇ ਖੁਦ ਤਿਆਰ ਕੀਤੀਆਂ ਵਸਤਾਂ ਦੇ ਲਗਾਏ ਸਟਾਲ
ਨਵਾਂਸ਼ਹਿਰ, 7 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ. ਸੀ ਪਬਲਿਕ ਸਕੂਲ ਵਿਖੇ ਸਕੂਲ ਦੀ ਪ੍ਰਿੰਸੀਪਲ ਪੂਜਾ ਸ਼ਾਰਦਾ ਦੀ ਦੇਖ-ਰੇਖ ’ਚ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਮੇਲਾ ਲਗਾਇਆ ਗਿਆ।
ਨਵਾਂਸ਼ਹਿਰ, 7 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ.ਸੀ ਪਬਲਿਕ ਸਕੂਲ ਵਿਖੇ ਸਕੂਲ ਦੀ ਪ੍ਰਿੰਸੀਪਲ ਪੂਜਾ ਸ਼ਾਰਦਾ ਦੀ ਦੇਖ-ਰੇਖ ’ਚ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਮੇਲਾ ਲਗਾਇਆ ਗਿਆ। ਇਸ ਮੌਕੇ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖੋ-ਵੱਖ ਸਟਾਲ ਲਗਾਉਣ ਦੇ ਨਾਲ-ਨਾਲ ਰੰਗੋਲੀ ਵੀ ਬਣਾਈ। ਐਕਟੀਵਿਟੀ ਕੋਆਰਡੀਨੇਟਰ ਮੀਨੂੰ ਕੰਡਾ ਨੇ ਦੱਸਿਆ ਕਿ ਪ੍ਰਿੰਸੀਪਲ ਪੂਜਾ ਸ਼ਾਰਦਾ ਵਲੋਂ ਸਟਾਫ ਦੇ ਨਾਲ ਸਭ ਤੋਂ ਪਹਿਲਾ ਗਣੇਸ਼, ਲਛਮੀ ਜੀ ਦਾ ਪੂਜਨ ਕੀਤਾ ਗਿਆ। ਉਸ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਵਿੱਚ ਵੱਖੋ-ਵੱਖ ਤਰ੍ਹਾਂ ਦੇ ਦੀਵੇ ਤਿਆਰ ਕੀਤੇ, ਮੋਮਬੱਤੀਆਂ ਦੀ ਸਜਾਵਟ ਕੀਤੀ, ਥਾਲੀਆਂ ਸਜਾਈਆਂ ਅਤੇ ਕਮਰਿਆਂ ਦੇ ਦਰਵਾਜ਼ਿਆਂ ਨੂੰ ਸਜਾਉਣ ਦੇ ਨਾਲ ਸੁੰਦਰ ਰੰਗੋਲੀਆਂ ਬਣਾਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਸਕੂਲ ਵਿੱਚ ਲਗਾਈ ਮਾਰਕੀਟ ਵਿੱਚ ਲਗਪਗ 12 ਤਰ੍ਹਾਂ ਦੀਆਂ ਵਸਤਾਂ ਦੇ ਸਟਾਲ ਲਗਾਏ ਗਏ। ਇਨ੍ਹਾਂ ਵਿੱਚ ਟਾਰਗੇਟ ਗੇਮਜ਼, ਟੋਸਟ, ਭੇਲਪੁਰੀ, ਦਹੀਂ ਭੱਲੇ, ਫਰੂਟ ਚਾਟ, ਨੂਡਲਜ਼, ਗੋਲਗੱਪੇ ਅਤੇ ਕੁਲਚੇ-ਛੋਲੇ ਆਦਿ ਦੇ ਸਟਾਲ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਅਤੇ ਮਾਪਿਆਂ ਨੇ ਇਨ੍ਹਾਂ ਸਟਾਲਾਂ ਤੋਂ ਵੱਖ-ਵੱਖ ਵਸਤਾਂ ਦੀ ਖਰੀਦਦਾਰੀ ਵੀ ਕੀਤੀ। ਵਿਦਿਆਰਥੀਆਂ ਵਲੋਂ ਫੁੱਲਾਂ ਅਤੇ ਪੱਤਿਆਂ ਦੀ ਮਦਦ ਨਾਲ ਬਣਾਈ ਰੰਗੋਲੀ ਦੇ ਮੁਕਾਬਲੇ ਵਿੱਚ ਰੂਬੀ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਵਿੱਚ ਅਧਿਆਪਕ ਰਾਜਵੀਰ ਕੈਰ, ਦੀਵਾਂਸ਼ੀ, ਸੁਖਮਨ, ਇਕਨੂਰ, ਗੁਰਲੀਨ ਅਤੇ ਪ੍ਰਭਕੀਰਤ ਸ਼ਾਮਿਲ ਸਨ। ਦੂਜਾ ਸਥਾਨ ਐਮਰਲਡ ਹਾਊਸ ਨੇ ਪ੍ਰਾਪਤ ਕੀਤਾ, ਜਿਸ ਵਿੱਚ ਅਧਿਆਪਕ ਹਰਦੀਪ ਸੰਧੂ, ਨਿਰਝਰਾ, ਸੁਰਲੀਨ, ਤਰਨਦੀਪ, ਗੁਰਲੀਨ, ਇਸ਼ਕਾ ਅਤੇ ਜਸਮੀਨ ਸ਼ਾਮਿਲ ਰਹੇ। ਪ੍ਰਿੰਸੀਪਲ ਪੂਜਾ ਸ਼ਾਰਦਾ ਨੇ ਕਿਹਾ ਕਿ ਅਜਿਹੇ ਸਮਾਗਮਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਅਤੇ ਰਵਾਇਤਾਂ ਪ੍ਰਤੀ ਜਾਗਰੂਕ ਕਰਨਾ ਹੈ। ਦੀਵਾਲੀ ਸਾਦਗੀ ਅਤੇ ਵਾਤਾਵਰਣ ਦੀ ਸੰਭਾਲ ਦੇ ਸੰਦੇਸ਼ ਨਾਲ ਮਨਾਉਣੀ ਚਾਹੀਦੀ ਹੈ। ਅਜਿਹੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀ ਮਾਰਕੀਟ ਦੇ ਉਤਰਾਅ-ਚੜ੍ਹਾਅ ਅਤੇ ਵਪਾਰਕ ਤਜ਼ਰਬੇ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਨ। ਇਸ ਮੌਕੇ ਰੰਜਨਾ ਖੰਨਾ, ਮੋਨਿਕਾ ਸ਼ਰਮਾ, ਮੀਨੂੰ ਕੰਡਾ, ਕਿਰਨ ਸੋਬਤੀ, ਹੀਨਾ ਖੰਨਾ, ਰਾਜਵੀਰ ਕੌਰ, ਰਜਨੀ, ਮੋਨਿਕਾ ਰਾਣੀ, ਗੁਰਪ੍ਰੀਤ ਸਿੰਘ, ਰੀਆ,ਅਮਨਪ੍ਰੀਤ ਅਤੇ ਵਿਪਨ ਕੁਮਾਰ ਸਮੇਤ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।