ਸਨਫਾਰਮਾ ਕੰਪਨੀ ਟੌਂਸਾ ਨੇ ਕੀਤੀ ਦੀਵਾਲੀ ਅਤੇ ਧਨਤੇਰਸ ’ਤੇ ਪੂਜਾ ਅਰਚਨਾ
ਰੱਤੇਵਾਲ, 7 ਨਵੰਬਰ (ਅਸ਼ੋਕ ਕੁਮਾਰ ਲੀਲ) - ਸੰਨਅਤੀ ਖੇਤਰ ਟੌਂਸਾ ਵਿਖੇ ਸਥਿਤ ਕੰਪਨੀ ਸਨ ਫਾਰਮਾ ਵੱਲੋਂ ਧਨਤੇਰਸ ਅਤੇ ਦੀਵਾਲੀ ਦੇ ਸਬੰਧ ਵਿੱਚ ਪੂਜਾ ਅਰਚਨਾ ਕੀਤੀ ਗਈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਲਾਂਟ ਹੈੱਡ ਵਿਨੀਤ ਗੁਪਤਾ ਨੇ ਦੱਸਿਆ ਕਿ ਸਨ ਫਰਮਾ ਕੰਪਨੀ ਹਰ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ। ਇਸੇ ਸਬੰਧ ਵਿੱਚ ਅੱਜ ਸਮੂਹ ਸਟਾਫ ਵੱਲੋਂ ਮਾਂ ਲਕਸ਼ਮੀ ਦੀ ਪੂਜਾ ਅਰਚਨਾ ਕੀਤੀ ਗਈ ਹੈ।
ਰੱਤੇਵਾਲ, 7 ਨਵੰਬਰ (ਅਸ਼ੋਕ ਕੁਮਾਰ ਲੀਲ) - ਸੰਨਅਤੀ ਖੇਤਰ ਟੌਂਸਾ ਵਿਖੇ ਸਥਿਤ ਕੰਪਨੀ ਸਨ ਫਾਰਮਾ ਵੱਲੋਂ ਧਨਤੇਰਸ ਅਤੇ ਦੀਵਾਲੀ ਦੇ ਸਬੰਧ ਵਿੱਚ ਪੂਜਾ ਅਰਚਨਾ ਕੀਤੀ ਗਈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਲਾਂਟ ਹੈੱਡ ਵਿਨੀਤ ਗੁਪਤਾ ਨੇ ਦੱਸਿਆ ਕਿ ਸਨ ਫਰਮਾ ਕੰਪਨੀ ਹਰ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ। ਇਸੇ ਸਬੰਧ ਵਿੱਚ ਅੱਜ ਸਮੂਹ ਸਟਾਫ ਵੱਲੋਂ ਮਾਂ ਲਕਸ਼ਮੀ ਦੀ ਪੂਜਾ ਅਰਚਨਾ ਕੀਤੀ ਗਈ ਹੈ। ਇਸ ਮੌਕੇ ’ਤੇ ਪ੍ਰਸ਼ਾਸਨਿਕ ਪ੍ਰਬੰਧਕ ਵਿਸ਼ਾਲ ਸ਼ਰਮਾ ਨੇ ਸਮੂਹ ਕੰਪਨੀ ਵਰਕਰਾਂ ਨੂੰ ਧੰਨਤੇਰਸ ਅਤੇ ਦਿਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਮੂਹ ਵਰਕਰਾਂ ਨੂੰ ਰਲ ਮਿਲ ਕੇ ਗਰੀਨ ਦੀਵਾਲੀ ਮਨਾਉਣ ਲਈ ਕਿਹਾ ਗਿਆ। ਇਸ ਮੌਕੇ ’ਤੇ ਸਮੂਹ ਕੰਪਨੀ ਵਰਕਰਾਂ ਨੂੰ ਕੰਪਨੀ ਵੱਲੋਂ ਮਿਠਿਆਈਆਂ ਅਤੇ ਤੋਹਫੇ ਵੀ ਵੰਡੇ ਗਏ। ਇਸ ਮੌਕੇ ਤੇ ਦਰਸ਼ਨ ਕੁਮਾਰ, ਪ੍ਰਦੀਪ ਕੁਮਾਰ, ਵਿਮਲ ਨੋਰੀਆਲ, ਪ੍ਰਦੀਪ ਸ਼ਰਮਾ, ਸੰਦੀਪ ਸ਼ਰਮਾ ਤੋਂ ਇਲਾਵਾ ਸਮੂਹ ਕੰਪਨੀ ਵਰਕਰ ਮੌਕੇ ਤੇ ਹਾਜ਼ਰ ਰਹੇ।