ਸਕੂਲੀ ਬੱਚਿਆਂ ਨੇ ਗ੍ਰੀਨ ਦੀਵਾਲੀ ਮਨਾਈ
ਘੁੰਮਣਾਂ, 7 ਨਵੰਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਮਾਸਟਰ ਬਲਵਿੰਦਰ ਸਿੰਘ ਦੀ ਅਗਵਾਈ ’ਚ ਸਮੂਹ ਸਟਾਫ ਦੇ ਸਹਿਯੋਗ ਨਾਲ ਬੱਚਿਆਂ ਨਾਲ ਗ੍ਰੀਨ ਦੀਵਾਲੀ ਮਨਾਉਂਦਿਆਂ ਕਿਹਾ ਕਿ ਸਾਨੂੰ ਪਟਾਕਿਆਂ ਤੋਂ ਰਹਿਤ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਜਿਸ ਨਾਲ ਸਾਫ-ਸੁਥਰਾ ਵਾਤਾਵਰਨ ਰਹਿੰਦਾ ਹੈ।
ਘੁੰਮਣਾਂ, 7 ਨਵੰਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਮਾਸਟਰ ਬਲਵਿੰਦਰ ਸਿੰਘ ਦੀ ਅਗਵਾਈ ’ਚ ਸਮੂਹ ਸਟਾਫ ਦੇ ਸਹਿਯੋਗ ਨਾਲ ਬੱਚਿਆਂ ਨਾਲ ਗ੍ਰੀਨ ਦੀਵਾਲੀ ਮਨਾਉਂਦਿਆਂ ਕਿਹਾ ਕਿ ਸਾਨੂੰ ਪਟਾਕਿਆਂ ਤੋਂ ਰਹਿਤ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਜਿਸ ਨਾਲ ਸਾਫ-ਸੁਥਰਾ ਵਾਤਾਵਰਨ ਰਹਿੰਦਾ ਹੈ। ਪਟਾਕਿਆਂ ਨਾਲ ਧਨ ਦੀ ਬਰਬਾਦੀ ਤੇ ਅਨੇਕਾਂ ਵਾਪਰ ਰਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਬੱਚਿਆਂ ਨੇ ਦੀਵੇ ਜਲਾ ਕੇ ਗ੍ਰੀਨ ਦੀਵਾਲੀ ਮਨਾਈ। ਇਸ ਮੌਕੇ ਹੈੱਡ ਮਾਸਟਰ ਬਲਵਿੰਦਰ ਸਿੰਘ, ਇੰਦਰਜੀਤ ਕੌਰ, ਸਰਬਜੀਤ ਕੌਰ, ਸੋਨੂੰ ਦੇਵੀ, ਗੁਰਪ੍ਰੀਤ ਕੌਰ, ਰਾਧਾ, ਪਰਮਜੀਤ ਕੌਰ, ਮਨਜੀਤ ਕੌਰ, ਗੁਰਮੀਤ ਕੌਰ ਹਾਜ਼ਰ ਸਨ।