08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਕਾਰ ਅਤੇ ਮੋਟਰਸਾਈਕਲ ਦੀ ਟੱਕਰ, ਜਾਨੀ ਬਚਾਅ ਗਊਸ਼ਾਲਾ ਆਦੋਆਣਾ ਵਿਖੇ ਕਰਵਾਈ ਸ੍ਰੀਮਦ ਭਾਗਵਤ ਕਥਾ ਸਮਾਪਤ

ਬਲਾਚੌਰ, 7 ਨਵੰਬਰ (ਨਰੇਸ਼ ਧੌਲ)-ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਤਿਗੁਰੂ ਗੰਗਾ ਨੰਦ ਮਹਾਰਾਜ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਸਪਤਾਹਿਕ ਸ੍ਰੀ ਮਦ ਭਾਗਵਤ ਕਥਾ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਪਰਮ ਸੇਵਕ ਭਗਤ ਚਰਨਜੀਤ ਭਾਟੀਆ ਕੈਨੇਡਾ, ਉਨ੍ਹਾਂ ਦੇ ਜਵਾਈ ਲਾਲ ਚੌਹਾਨ, ਸਪੁੱਤਰ ਮੋਹਿਤ ਭਾਟੀਆ, ਨਰਿੰਦਰ ਕਟਾਰੀਆ, ਸੰਨੀ ਕਟਾਰੀਆ, ਅਰੁਣ ਭੂੰਬਲਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗਊਸ਼ਾਲਾ ਦੇ ਸਰਪ੍ਰਸਤ ਅਚਾਰਿਆ ਨਮਰਤਾ ਨੰਦ ਮਹਾਰਾਜ ਦੀ ਸਰਪ੍ਰਪਤੀ ਹੇਠ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਈ ਗਈ। ਕਥਾ ਦੇ ਸੱਤ ਦਿਨਾਂ ਦੌਰਾਨ ਸੰਸਾਰ ਪ੍ਰਸਿੱਧ ਕਥਾਵਾਚਕ ਰਵੀ ਨੰਦਨ ਸ਼ਾਸਤਰੀ ਵਰਿੰਦਾਵਨ ਵਾਲਿਆਂ ਵੱਲੋਂ ਸੰਗਤਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ।

Ad Position 21
No active advertisement
ਗਊਸ਼ਾਲਾ ਆਦੋਆਣਾ ਵਿਖੇ ਸਤਿਗੁਰ ਗੰਗਾ ਨੰਦ ਮਹਾਰਾਜ ਦੀ ਯਾਦ ਵਿੱਚ ਕਰਵਾਈ ਗਈ ਸ਼੍ਰੀ ਮੱਦ ਭਾਗਵਤ ਕਥਾ ਦੌਰਾਨ ਸਰਪ੍ਰਸਤ ਅਚਾਰਿਆ ਨਮਰਤਾ ਨੰਦ ਮਹਾਰਾਜ, ਕਥਾਵਾਚਕ ਰਵੀਨੰਦਨ ਸ਼ਾਸਤਰੀ, ਭਗਤ ਚਰਨਜੀਤ ਭਾਟੀਆ ਆਦਿ। ਤਸਵੀਰ : ਨਰੇਸ਼ ਧੌਲ 08-11-2026
ਬਲਾਚੌਰ, 7 ਨਵੰਬਰ (ਨਰੇਸ਼ ਧੌਲ)-ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਤਿਗੁਰੂ ਗੰਗਾ ਨੰਦ ਮਹਾਰਾਜ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਸਪਤਾਹਿਕ ਸ੍ਰੀ ਮਦ ਭਾਗਵਤ ਕਥਾ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਪਰਮ ਸੇਵਕ ਭਗਤ ਚਰਨਜੀਤ ਭਾਟੀਆ ਕੈਨੇਡਾ, ਉਨ੍ਹਾਂ ਦੇ ਜਵਾਈ ਲਾਲ ਚੌਹਾਨ, ਸਪੁੱਤਰ ਮੋਹਿਤ ਭਾਟੀਆ, ਨਰਿੰਦਰ ਕਟਾਰੀਆ, ਸੰਨੀ ਕਟਾਰੀਆ, ਅਰੁਣ ਭੂੰਬਲਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗਊਸ਼ਾਲਾ ਦੇ ਸਰਪ੍ਰਸਤ ਅਚਾਰਿਆ ਨਮਰਤਾ ਨੰਦ ਮਹਾਰਾਜ ਦੀ ਸਰਪ੍ਰਪਤੀ ਹੇਠ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਈ ਗਈ। ਕਥਾ ਦੇ ਸੱਤ ਦਿਨਾਂ ਦੌਰਾਨ ਸੰਸਾਰ ਪ੍ਰਸਿੱਧ ਕਥਾਵਾਚਕ ਰਵੀ ਨੰਦਨ ਸ਼ਾਸਤਰੀ ਵਰਿੰਦਾਵਨ ਵਾਲਿਆਂ ਵੱਲੋਂ ਸੰਗਤਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ। ਉਨਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਸਿਰਫ ਇੱਕ ਦੇਵਤਾ ਹੀ ਨਹੀਂ ਸਗੋਂ ਇੱਕ ਮਹਾਨ ਗੁਰੂ, ਮਿੱਤਰ, ਯੋਧਾ ਅਤੇ ਰਾਜਨੀਤੀਵਾਨ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੇ ਜੰਗੀ ਮੈਦਾਨ ਵਿੱਚ ਅਰਜਨ ਨੂੰ ਦਿੱਤਾ ਗਿਆ ਉਨ੍ਹਾਂ ਦਾ ਉਪਦੇਸ਼ ਅੱਜ ਵੀ ਸ਼੍ਰੀ ਮੱਦ ਭਾਗਵਤ ਗੀਤਾ ਦੇ ਰੂਪ ਵਿੱਚ ਸਾਰੀ ਦੁਨੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ। ਸਮਾਗਮ ਦੌਰਾਨ ਇਲਾਕੇ ਦੀਆਂ ਬਹੁ ਗਿਣਤੀ ਸਤਿਕਾਰਯੋਗ ਅਤੇ ਨਾਮਵਰ ਸ਼ਖਸ਼ੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ਜਿਨ੍ਹਾਂ ਨੂੰ ਕਥਾ ਵਾਚਕ ਰਵੀਨੰਦਨ ਸ਼ਾਸਤਰੀ ਅਤੇ ਭਗਤ ਚਰਨਜੀਤ ਭਾਟੀਆ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਭਗਤ ਚਰਨਜੀਤ ਭਾਟੀਆ ਵੱਲੋਂ ਸਤਿਗੁਰ ਗੰਗਾ ਨੰਦ ਮਹਾਰਾਜ ਵੱਲੋਂ ਕੀਤੀ ਜਾ ਰਹੀ ਅਪਾਰ ਕਿਰਪਾ ਦਾ ਗੁਣਗਾਨ ਕੀਤਾ ਗਿਆ। ਅਚਾਰਿਆ ਨਮਰਤਾ ਨੰਦ ਮਹਾਰਾਜ ਵੱਲੋਂ ਸਮੁੱਚੇ ਸੰਤ ਮਹਾਂਪੁਰਸ਼ਾਂ, ਕਥਾ ਵਾਚਕ ਰਵੀਨੰਦਨ ਸ਼ਾਸਤਰੀ, ਵਿਸ਼ੇਸ਼ ਮਹਿਮਾਨਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸੰਤ ਮਹਾਂਪੁਰਸ਼ ਸਵਾਮੀ ਪ੍ਰਕਾਸ਼ਾ ਨੰਦ ਮਹਾਰਾਜ ਰਾਮ ਮੰਦਰ ਮੁੱਖੂਪੁਰ ਧਾਮ, ਸਵਾਮੀ ਦਿਆਲ ਦਾਸ ਬਾੳੜੀ ਸਹਿਬ, ਸਵਾਮੀ ਰਾਮਾ ਨੰਦ ਵਰਿੰਦਾਵਨ ਵਾਲੇ, ਸਵਾਮੀ ਅਜਰਾ ਨੰਦ ਕਾਨਪੁਰ ਖੂਹੀ, ਸਵਾਮੀ ਸਹਿਜਦਾਸ ਸੈਲਾ ਖੁਰਦ, ਸਵਾਮੀ ਰਤਨ ਦਾਸ, ਸਵਾਮੀ ਨਿਰਮਲ ਦਾਸ, ਸਵਾਮੀ ਮਾਧਵਾ ਨੰਦ, ਬਾਬਾ ਦਰਸ਼ਨ ਨਾਥ ਅੰਬ ਵਾਲੀ ਕੁਟੀਆ ਆਦੋਆਣਾ, ਸੰਤ ਪ੍ਰੇਮਾ ਨੰਦ ਗੋਚਰ, ਰਮਨਾ ਨੰਦ ਮਹਾਰਾਜ ਭੋਗੀਪੁਰ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਬਾਬੂ ਰਾਮਜੀ ਦਾਸ ਐਮ ਆਰ ਸਿਟੀ ਸਕੂਲ ਬਲਾਚੌਰ, ਯਸ਼ਪਾਲ ਭੂੰਬਲਾ ਮੰਗੂਪੁਰ, ਮਨਦੀਪ ਭੂੰਬਲਾ ਸਪੁੱਤਰ ਮਨੋਹਰ ਲਾਲ ਸਰਪੰਚ ਚੰਦਿਆਣੀ ਕਲਾਂ, ਗੋਰਵ ਪੁਰੀ, ਧੀਰਜ ਭਾਟੀਆ, ਰਾਮ ਪਾਲ ਭੂੰਬਲਾ ਐਸ ਐਚ ਓ ਬਹਿਰਾਮ, ਦੀਪੲਇੰਦਰ ਭਾਟੀਆ ਆਦੋਆਣਾ, ਬਿੰਦਾ ਭਾਟੀਆ ਆਦੋਆਣਾ, ਗੋਰਵ ਪੁਰੀ ਲੁਧਿਆਣਾ, ਦੀਪਕ ਭਾਟੀਆ ਆਦੋਆਣਾ, ਧਰਮਵੀਰ ਭਾਟੀਆ ਆਦੋਆਣਾ, ਚੌਧਰੀ ਅਜੇ ਮੰਗੂਪੁਰ ਕਾਂਗਰਸ ਜ਼ਲ੍ਹਿਾ ਪ੍ਰਧਾਨ, ਅਮਿਤ ਸੇਠੀ ਸਰਪੰਚ ਥੋਪੀਆ, ਚੌਧਰੀ ਅਸ਼ੋਕ ਕਟਾਰੀਆ, ਚੌਧਰੀ ਅਸ਼ੋਕ ਨਾਨੋਵਾਲ, ਸਤਨਾਮ ਜਲਾਲਪੁਰ, ਚੌਧਰੀ ਜਸਵਿੰਦਰ ਵਿੱਕੀ ਕਾਠਗੜ੍ਹ, ਚੌਧਰੀ ਸੰਦੀਪ ਭਾਟੀਆ (ਸੋਨੂੰ ਆਦੋਆਣਾ), ਅਜੇ ਮੀਲੂ ਰੁੜਕੀ, ਪ੍ਰਵੀਨ ਮਹੈਸ਼ੀ ਆਦੋਆਣਾ ਅਤੇ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰ ਭਾਈਚਾਰਕ ਸਾਂਝ ਵਧਾਉਂਦੇ ਹਨ-ਤਲਵੰਡੀ ਜੱਟਾਂ ਅਗਲੀ ਖ਼ਬਰ ਪਠਲਾਵਾ ਸੰਸਥਾ ਦੇ ਸਾਲਾਨਾ ਸਮਾਗਮ ਮੌਕੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸੋਵੀਨਾਰ ਹੋਵੇਗਾ ਜਾਰੀ
Ad Position 24